June 26, 2026 8:11 am

ਪੰਥਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ’

ਚੰਡੀਗੜ੍ਹ, 1 ਅਪ੍ਰੈਲ (ਪੀ.ਟੀ.)-ਸਿੱਖ ਵਿੱਦਵਾਨਾਂ, ਪੰਥਕ ਚਿੰਤਕਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ, ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ। ਇਹ ਵਿਚਾਰਿਆ ਗਿਆ ਕਿ ਪਿੱਛਲੇ 67 ਸਾਲਾਂ ਵਿੱਚ ਆਜ਼ਾਦ ਭਾਰਤ ਵਿੱਚ ਸਿੱਖਾਂ ਦੀਆਂ ਭਾਵਨਾਵਾਂ, ਧਾਰਮਿਕ ਮਾਨਤਾਵਾਂ ਅਤੇ ਸਿੱਖਾਂ ਦੇ ਰੁਤਬੇ ਨੂੰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੈਰਾਂ ਹੇਠ ਲਿਤਾੜਿਆ ਗਿਆ। ਦੋਵੇਂ ਪਾਰਟੀਆਂ ਇਕ ਯੋਜਨਾਬੱਧ ਤਰੀਕੇ  ਨਾਲ ਸਿੱਖਾਂ ਦਾ ਨੁਕਸਾਨ ਕਰਨ ਤੇ ਲੱਗੀਆਂ ਹੋਈਆਂ ਹਨ। ਇਹ ਮਹਿਸੂਸ ਕੀਤਾ ਗਿਆ ਕਿ ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੇ, ਜਿੱਥੇ ਭਾਈ ਦਵਿੰਦਰ ਪਾਲ ਸਿੰਘ ਦੀ ਰਿਹਾਈ ਵਾਸਤੇ ਸਿਫਾਰਸ਼ ਕੀਤੀ, ਉਥੇ ਸਮੁੱਚੇ ਭਾਰਤ ਵਿੱਚ ਅਤੇ ਦਿੱਲੀ ਵਿੱਚ ਸਿੱਖਾਂ ਤੇ ਹੋਏ ਕਤਲੇਆਮ ਬਾਰੇ ਹਾਅ ਦਾ ਨਾਅਰਾ ਮਾਰਿਆ ਅਤੇ ਦਿੱਲੀ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ। ਗੁਜਰਾਤ ਵਿੱਚ ਮੋਦੀ ਸਰਕਾਰ ਵੱਲੋਂ

ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੇ ਵਿਰੁੱਧ ਆਵਾਜ਼ ਉਠਾਈ ਅਤੇ ਮੋਦੀ ਦੇ ਝੂਠ ਨੂੰ ਨੰਗਾ ਕੀਤਾ। ਗੁਜਰਾਤ ਹਾਈਕੋਰਟ ਵੱਲੋਂ ਸਿੱਖ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਦੇ ਵਿਰੁੱਧ ਮੋਦੀ ਸਰਕਾਰ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਅਧੀਨ ਘੱਟ ਗਿਣਤੀਆਂ ਨੂੰ ਦਿੱਤੇ ਜਾਂਦੇ ਵਿੱਦਿਆ ਵਜ਼ੀਫੇ ਦੀ ਯੋਜਨਾ ਗੁਜਰਾਤ ਸਰਕਾਰ ਵੱਲੋਂ ਲਾਗੂ ਹੀ ਨਹੀਂ ਕੀਤੀ ਗਈ। ਸਮੂਹਿਕ ਤੌਰ ਤੇ ਇਸ ਗੱਲ ਦੀ ਸਰਾਹਨਾ ਕੀਤੀ ਗਈ ਕਿ ਪੰਜਾਬ ਵਿੱਚ ਨੇਕਚਲਣ ਵਾਲੇ ਸਿੱਖ ਚਿਹਰਿਆਂ ਨੂੰ ਟਿਕਟਾਂ ਦੇ ਕੇ ਸਿੱਖ ਭਾਵਨਾਵਾਂ ਦੀ ਕਦਰ ਕੀਤੀ। ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਨਵਾਬ ਮਲੇਰਕੋਟਲਾ ਨੇ ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਸੀ, ਅੱਜ ਤਿੰਨ ਸਦੀਆਂ ਬਾਅਦ ਫਿਰ ਆਮ ਆਦਮੀ ਪਾਰਟੀ ਨੇ ਉਸੇ ਇਤਿਹਾਸ ਨੂੰ ਦੁਹਰਾਇਆ ਹੈ। ਇਨ੍ਹਾਂ ਸਾਰੇ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਮੂਹਿਕ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖ ਵੱਧ ਚੜ੍ਹ ਕੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ। ਮੀਟਿੰਗ ਵਿਚ ਸ਼ਾਮਲ ਖਾਲਸਾ ਪੰਚਾਇਤ, ਭਾਈ ਗੁਰਦਾਸ ਇੰਨਸੀਟਿਚਿਊਟ ਆਫ ਅਡਵਾਂਸ ਸਿੱਖ ਸਟੱਡੀਜ਼, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਗੁਰੂ ਗ੍ਰੰਥ ਦਾ ਖਾਲਸਾ ਪੰਥ, ਮੈਂਬਰ ਇੰਨਸਟੀਚਿਊਟ ਆਫ ਸਿੱਖ ਸਟੱਡੀਜ਼, ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ,  ਸਿੱਖ ਵਿੱਦਵਾਨ ਅਤੇ ਪੰਥਕ ਚਿੰਤਕ ਸ: ਰਵਿੰਦਰ ਸਿੰਘ, ਸ: ਹਰਸਿਮਰਨ ਸਿੰਘ, ਸ: ਹਰਿੰਦਰ ਪਾਲ ਸਿੰਘ, ਸ: ਇੰਦਰਪਾਲ ਸਿੰਘ, ਸ: ਮਹਿੰਦਰ ਸਿੰਘ, ਸ: ਉਜਾਗਰ ਸਿੰਘ, ਸ: ਸੁਰਿੰਦਰ ਸਿੰਘ ਕਿਸ਼ਨਪੁਰਾ, ਸ: ਗੁਰਬੀਰ ਸਿੰਘ, ਸ: ਹਰਪਾਲ ਸਿੰਘ, ਜਨਰਲ ਕਰਤਾਰ ਸਿੰਘ ਗਿੱਲ, ਸ: ਖੁਸ਼ਹਾਲ ਸਿੰਘ, ਸ: ਗੁਰਸੇਵਕ ਸਿੰਘ, ਸ: ਗੁਰਪ੍ਰੀਤਸਿੰਘ, ਸ: ਕਰਤਾਰਸਿੰਘ ਗੋਸ਼ਟੀ, ਬੀਬੀ ਬਰਿੰਦਰ ਕੌਰ, ਸ: ਬਲਦੇਵ ਸਿੰਘ, ਸ: ਹਰਮੋਹਿੰਦਰ ਸਿੰਘ ਢਿੱਲੋਂ, ਕੈਪਟਨ ਸਰੂਪ ਸਿੰਘ ਢਿੱਲੋਂ, ਸ: ਗੁਰਦੀਪ ਸਿੰਘ, ਸ: ਬਲਜੀਤ ਸਿੰਘ ਖਾਲਸਾ, ਸ: ਚਰਨਜੀਤ ਸਿੰਘ ਪਡਿਆਲਾ, ਜਥੇਦਾਰ ਗੁਰਨਾਮ ਸਿੰਘ ਸਿੱਧੂ ਸਮੂਹ ਜਥੇਬੰਦੀਆਂ ਅਤੇ ਨੁਮਾਇੰਦਿਆਂ ਦੀ ਪ੍ਰਵਾਨਗੀ ਨਾਲ ਇਹ ਪ੍ਰੈ¤ਸ ਰਿਲੀਜ਼ ਪ੍ਰਵਾਨ ਕੀਤੀ ਗਈ।

Send this to a friend