ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਾਦਲ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਅਤੇ ਦਿਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਵੱਲੋਂ ਭਾਜਪਾ ਦੇ ਦਫਤਰ ਜਾ ਕੇ ਭਾਜਪਾ ਨੇਤਾਵਾਂ ਨਾਲ ਸਾਂਝੀ ਪ੍ਰੈ¤ਸ ਕਾਨਫ਼ਰੰਸ ਕੀਤੇ ਜਾਣ ’ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਜਾਪਦਾ ਹੈ ਕੀ ਭਾਜਪਾ ਨੇਤਾਵਾਂ ਨੂੰ ਸ਼ੱਕ ਸੀ ਕੀ ਦਿੱਲੀ ਪ੍ਰਦੇਸ਼ ਤੋਂ ਬਾਅਦ ਅਕਾਲੀ ਦਲ ਦੇ ਆਗੂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕਰਨ ਤੋ ਕੰਨੀ ਕਤਰਾ ਰਹੇ ਹਨ। ਇਸੇ ਕਰਕੇ ਉਨ੍ਹਾਂ ਬਾਦਲ ਦਲ ਦੇ ਮੁਖੀਆਂ ਨੂੰ ਆਪਣੇ ਦਫਤਰ ਵਿੱਚ ਬੁਲਾ ਇਨ੍ਹਾਂ ਪਾਸੋਂ ਆਪਣੇ ਹੱਕ ਵਿੱਚ ਬਿਆਨ ਦੁਆਇਆ। ਸ. ਪਰਮਜੀਤ ਸਿੰਘ ਸਰਨਾ ਨੇ ਭਾਜਪਾ ਨੇਤਾਵਾਂ ਵੱਲੋਂ ਨਵੰਬਰ 84 ਦੇ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਟੀਮ ਗਠਨ ਕਰਨ ਦੇ ਦੁਆਏ ਗਏ ਭਰੋਸੇ ਨੂੰ ਹਾਸੋਹੀਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਦਵਾਏ ਗਏ
ਜੋਸ਼ ਵਾਲੇ ਕਦਮ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ 6 ਵਰੇ ਕੇਂਦਰੀ ਸੱਤਾ ਤੇ ਕਾਬਿਜ਼ ਰਹਿੰਦਿਆਂ ਉਨ੍ਹਾਂ ਅਜਿਹਾ ਕਿਉਂ ਨਹੀਂ ਕੀਤਾ। ਉਨ੍ਹਾਂ ਦੋਹਾਂ ਨੇ ਬੀਤੇ 30 ਵਰ੍ਹੇਆਂ ਤੋਂ ਨਵੰਬਰ 84 ਦੇ ਸਿੱਖ ਹੱਤਿਆ ਕਾਂਡ ਦੇ ਭਾਰਤੀ ਜਨਤਾ ਪਾਰਟੀ ਅਤੇ ਬਾਦਲ ਅਕਾਲੀ ਦਲ ਵੱਲੋਂ ਰਾਜਨੀਤੀ ਕਰ ਪੀੜਤਾਂ ਦਾ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸ. ਸਰਨਾ ਨੇ ਦੋਸ਼ ਲਾਇਆ ਕੀ ਭਾਜਪਾ ਅਤੇ ਬਾਦਲ ਅਕਾਲੀ ਦਲ ਦੇ ਆਗੂ ਨਵੰਬਰ 84 ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਅਤੇ ਇਸ ਕਾਂਡ ਦੀ ਨਿਰਪਖ ਜਾਂਚ ਕਰਾਉਣ ਪ੍ਰਤੀ ਇਮਾਨਦਾਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕੀ ਜੇਕਰ ਅਜਿਹਾ ਕਦਮ ਚੁੱਕਿਆ ਤਾਂ ਇੱਕ ਤਾਂ ਉਨ੍ਹਾਂ ਪਾਸੋਂ 84 ਪੀੜਤਾਂ ਦੇ ਸ਼ੋਸ਼ਣ ਕਰਣ ਦਾ ਮੁੱਦਾ ਹੱਥੋਂ ਨਿਕਲ ਜਾਵੇਗਾ ਅਤੇ ਦੂਸਰਾ ਗੁਜਰਾਤ ਵਿੱਚ 2002 ਵਿੱਚ ਹੋਏ ਮੁਸਲਿਮ ਕਤਲੇਆਮ ਦਾ ਮੁੱਦਾ ਵੀ ਮੁੜ ਉਬਰ ਕੇ ਉਨ੍ਹਾਂ ਲਈ ਮੁਸੀਬਤ ਬਣ ਜਾਵੇਗਾ।