June 26, 2026 9:30 am

ਸਿੱਖ ਸੰਘਰਸ਼ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 16 ਨੂੰ ਬਠਿੰਡਾ ਅਤੇ 18 ਨੂੰ ਅੰਮ੍ਰਿਤਸਰ ’ਚ ਰੋਸ ਮਾਰਚ

image ਫਤਿਹਗੜ੍ਹ ਸਾਹਿਬ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਦੇ ਵੱਖ-ਵੱਖ ਸੂਬਿਆਂ ਖਾਸ ਕਰ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾਂ ਅੰਦਰ ਅਦਾਲਤੀ ਸਜ਼ਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਦੀ ਪੱਕੀ ਰਿਹਾਈ ਲਈ ਬਣੀ ਸਿੱਖ ਸੰਘਰਸ਼ ਕਮੇਟੀ ਦੀ ਅੱਜ ਇੱਥੇ ਹੋਈ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇ ਕਿਉਂਕਿ ਇਹ ਪਾਰਟੀਆਂ ਸਿੱਖ ਨੌਜਵਾਨਾਂ ਦੀਆਂ ਸਜ਼ਾਵਾਂ ਖਤਮ ਹੋਣ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਪ੍ਰਤੀ ਮੋਨ ਵੱਟੀ ਬੈਠੀਆਂ ਹਨ।

ਮੀਟਿੰਗ ਵਿੱਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਬੰਦੀ ਰਿਹਾਈ ਮੋਰਚੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਸਰਕਾਰ ਅਤੇ ਭਾਈ ਗੁਰਬਖਸ਼ ਸਿੰਘ ਅਤੇ ਉਸ ਦੀ ਕਮੇਟੀ ਵੱਲੋਂ ਇੱਕ ਸਾਜ਼ਿਸ਼ ਅਧੀਨ ਫੇਲ੍ਹ ਕਰਨ ਦੀ ਨਿਖੇਧੀ ਕੀਤੀ।
ਕਮੇਟੀ ਨੇ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਜਵਾਬਦੇਹੀ ਪੱਤਰ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਤੀ 25-03-2014 ਨੂੰ ਦਿੱਤੇ ਰੋਸ ਪੱਤਰ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਕੀਤੀ ਗਈ। ਕਮੇਟੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਅਤੇ ਵਿਧਾਨ ਸਭਾ ਅੰਦਰ, ਸ਼੍ਰੋਮਣੀ ਕਮੇਟੀ ਨੇ ਅੰਤ੍ਰਿਮ ਕਮੇਟੀ ਤੇ ਜਨਰਲ ਇਜਲਾਸ ਅੰਦਰ ਜੇਲ੍ਹਾਂ ਵਿੱਚ ਬੰਦ 118 ਸਿੱਖਾਂ ਦੀ ਰਿਹਾਈ ਤੇ ਕਾਨੂੰਨੀ ਚਾਰਾਗੋਈ ਲਈ ਕੋਈ ਮਤਾ ਪਾਸ ਨਹੀਂ ਕੀਤਾ। ਕਮੇਟੀ ਅਨੁਸਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਆਪਣਾ ਪੰਥਕ ਸਰੂਪ ਛੱਡ ਚੁੱਕਾ ਹੈ ਅਤੇ ਅਕਾਲੀ ਦਲ ਹੁਣ ਪੰਥਕ ਮਖੌਟਾ ਪਾ ਕੇ ਅਕਾਲੀ ਦਲ ਦੇ ਨਾਂਅ ਉ¤ਤੇ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਸਿੱਖੀ ਜ਼ਜਬੇ ਨੂੰ ਲਗਾਤਾਰ ਕੈਸ਼ ਕਰਦਾ ਆ ਰਿਹਾ ਹੈ।
ਇਕੱਤਰਤਾ ਵਿੱਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਕਾਂਗਰਸ ਨੇ ਸਿੱਖਾਂ ਨੂੰ ਮਾਰਿਆ, ਕੁੱਟਿਆ ਅਤੇ ਲੁੱਟਿਆ ਹੈ। ਸੰਘਰਸ਼ ਕਮੇਟੀ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਬਾਦਲਕਿਆਂ ਨੇ ਸਿੱਖ ਮੁੱਦੇ ਵਿਸਾਰ ਦਿੱਤੇ ਹਨ ਅਤੇ ਹੁਣ ਜ਼ਰੂਰੀ ਹੋ ਗਿਆ ਹੈ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਕਮੇਟੀ ਨੇ ਸਮੂਹ ਸਿੱਖ ਸੰਗਤਾਂ ਅਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਪਾਰਟੀਆਂ ਦਾ ਹਰ ਜਗ੍ਹਾ ਡੱਟ ਕੇ ਵਿਰੋਧ ਕੀਤਾ ਜਾਵੇ ਅਤੇ ਜੇਕਰ ਬਾਦਲ ਸਰਕਾਰ ਸਿੱਖਾਂ ਦੀ ਰਿਹਾਈ ਲਈ ਵਿਸਾਖੀ ਤੋਂ ਪਹਿਲਾਂ ਐਲਾਨ ਨਹੀਂ ਕਰਦੀ ਤਾਂ ਸਿੱਖ ਸੰਘਰਸ਼ ਕਮੇਟੀ ਜੇਲ੍ਹਾਂ ਵਿੱਚ ਬੰਦ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਲਈ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕਰੇਗੀ।
ਸਿੱਖ ਸੰਘਰਸ਼ ਕਮੇਟੀ ਨੇ ਹਮਖਿਆਲ ਜਥੇਬੰਦੀਆਂ ਦੇ ਨਾਲ ਰਲ ਕੇ ਇਸ ਮੁੱਦੇ ਨੂੰ ਲੈ ਕੇ 16 ਅਪ੍ਰੈਲ ਨੂੰ ਬਠਿੰਡਾ ’ਚ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਸਰਕਾਰ ਵਿਰੁੱਧ ਮਾਰਚ ਕੱਢਣ ਦਾ ਐਲਾਨ ਕੀਤਾ। ਇਸੇ ਦੌਰਾਨ ਅੰਮ੍ਰਿਤਸਰ ਵਿਖੇ ਵੀ 18 ਅਪ੍ਰੈਲ ਨੂੰ ਰੋਸ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਸਾਹਿਬ ਨੇ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕੀਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਪ੍ਰੋਫੈ. ਭੁੱਲਰ ਦੀ ਫੌਰੀ ਤੌਰ ’ਤੇ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮਨਮੋਹਣ ਸਿੰਘ, ਪ੍ਰਿੰਸੀ. ਪਰਵਿੰਦਰ ਸਿੰਘ ਖਾਲਸਾ, ਪ੍ਰੋਫੈ. ਮਹਿੰਦਰਪਾਲ ਸਿੰਘ (ਅਕਾਲੀ ਦਲ ਮਾਨ), ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਭਾਈ ਬਲਜੀਤ ਸਿੰਘ ਭਾਊ, ਬੀਬੀ ਸੁਖਵਿੰਦਰ ਕੌਰ, ਧਰਮਜੀਤ ਸਿੰਘ ਐਡਵੋਕੇਟ ਅਤੇ ਸੁਰਿੰਦਰਪਾਲ ਸਿੰਘ ਧਨੌਲਾ ਆਦਿ ਵੀ ਹਾਜ਼ਰ ਸਨ।

Send this to a friend