June 26, 2026 8:10 am

ਕਾਂਗਰਸ ਦੇ ਪੁਰਾਣੇ ਆਗੂ ਅੰਗ੍ਰੇਜ਼ਾਂ ਦੇ ਜ਼ਮਾਨੇ ਦੀਆਂ ਤੋਪਾਂ ਵਾਂਗ ਨਕਾਰਾ ਹੋ ਚੁੱਕੇ ਹਨ : ਸੁਖਬੀਰ

image ਕਰਤਾਰਪੁਰ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਨਵੀਂ ਲੀਡਰਸ਼ਿਪ ਦੇਸ਼ ਦੇ ਨੌਜਵਾਨਾਂ ਦੇ ਗੁੱਸੇ ਤੋਂ ਡਰਦਿਆਂ ਪਿੱਛੇ ਹੱਟ ਗਈ ਹੈ ਅਤੇ ਇਸ ਦੇ ਪੁਰਾਣੇ ਆਗੂਆਂ ਦਾ ਹਾਲ ਅੰਗ੍ਰੇਜਾਂ ਦੇ ਜ਼ਮਾਨੇ ਦੀਆਂ ਉਨ੍ਹਾਂ ਤੋਪਾਂ ਵਾਂਗ ਹੈ ਜੋ ਕਿ ਸਜਾਵਟ ਲਈ ਤਾਂ ਕੰਮ ਆ ਸਕਦੀਆਂ ਹਨ ਪਰ ਦੇਸ਼ ਤੇ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ ਦੇ ਮਾਮਲੇ ’ਚ ਨਕਾਰਾ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਦੇ ਹੱਕ ’ਚ ਅੱਜ ਇਥੇ ਦਾਣਾ ਮੰਡੀ ਵਿਖੇ ਹੋਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ

ਨੇ ਆਪਣੀ ਮਾੜੀ ਹਾਲਤ ਲੁਕਾਉਣ ਲਈ ਆਪਣੀਆਂ ਅੰਗ੍ਰੇਜਾਂ ਦੇ ਜ਼ਮਾਨੇ ਵਾਲੀਆਂ ਤੋਪਾਂ ਵਰਗੇ ਪੁਰਾਣੇ ਆਗੂਆਂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇੰਨ੍ਹਾਂ ਚੋਣਾਂ ਦੇ ਅੰਤ ਤੋਂ ਪਹਿਲਾਂ ਪਹਿਲ ਹੀ ਇਹ ਪਤਾ ਲੱਗ ਜਾਵੇਗਾ ਕਿ ਇਹ ‘ਤੋਪਾਂ’ ਪ੍ਰਚਾਰ ਅਤੇ ਮੀਡੀਆ ਲਈ ਤਾਂ ਸਜਾਵਟ ਦਾ ਸਾਮਾਨ ਬਣ ਸਕਦੀਆਂ ਹਨ ਪਰ ਨਾ ਤਾਂ ਇਹ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ ਦੇ ਕਾਬਿਲ ਹਨ ਅਤੇ ਨਾ ਹੀ ਪਾਰਟੀ ਦੇ ਢਹਿੰਦੇ ਕਿਲ੍ਹੇ ਨੂੰ ਬਚਾ ਸਕਣਗੀਆਂ। ਸ. ਬਾਦਲ ਨੇ ਕਿਹਾ ਕਿ ਇਹ ਆਗੂ ਆਪਣੀ ਪਾਰਟੀ ਦੀਆਂ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਨੀਤੀਆਂ ਦੇ ਵਿਰੁੱਧ ਬੋਲਣ ਦੀ ਕਦੇ ਜੁਅਰਤ ਨਹੀਂ ਕਰ ਸਕੇ ਤਾਂ ਹੁਣ ਲੋਕਾਂ ਦੇ ਰੋਹ ਦਾ ਸਾਹਮਣਾ ਕਿਵੇਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਦੂਸਰੇ ਪਾਸੇ ਦੇਸ਼ ਦਾ ਨੌਜਵਾਨ ਕਾਂਗਰਸ ਦੀਆਂ ਨੀਤੀਆਂ ਤੋਂ ਇੰਨ੍ਹਾਂ ਤੰਗ ਹੈ ਕਿ ਉਨ੍ਹਾਂ ’ਚੋਂ ਕੋਈ ਵੀ ਕਾਬਿਲ ਆਗੂ ਕਾਂਗਰਸ ਦੀ ਟਿਕਟ ’ਤੇ ਲੜਨਾ ਨਹੀਂ ਚਾਹੁੰਦਾ। ਕਾਂਗਰਸ ਨੂੰ ਅੰਤਾਂ ਦੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਆਰਥਕ ਮੰਦਹਾਲੀ ਦੀ ਜਨਮਦਾਤਾ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਯੂ.ਪੀ.ਏ ਦੇ ਕਾਰਜ਼ਕਾਲ ਦੌਰਾਨ ਬੀਤੇ 10 ਸਾਲਾਂ ਦੌਰਾਨ ਡੀਜਲ ਦੀਆਂ ਕੀਮਤਾਂ ਦੁੱਗਣੀ, ਪੈਟਰੋਲ ਦੀ ਕੀਮਤ ਤਿੱਗਣੀ ਅਤੇ ਰਸੋਈ ਗੈਸ ਦੀ ਕੀਮਤ 6 ਗੁਣਾ ਹੋ ਗਈ ਹੈ।
ਸ. ਬਾਦਲ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਜਥੇ ਅਜੀਤ ਸਿੰਘ ਕੁਹਾੜ, ਸ. ਸਰਵਣ ਸਿੰਘ ਫਿਲੌਰ, ਸ੍ਰੀ ਚੁੰਨੀ ਲਾਲ ਭਗਤ, ਸ੍ਰੀ ਮਨੋਰੰਜਨ ਕਾਲੀਆ ਅਤੇ ਸਰਬਜੀਤ ਸਿੰਘ ਮੱਕੜ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਟੀਨੂੰ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦਾ ਟੀਚਾ ਮਿਥਣ ਕਿਉਂਕਿ ਪੰਜਾਬ ਭਰ ’ਚ ਇਹ ਮੁਕਾਬਲਾ ਲੱਗਿਆ ਹੋਇਆ ਹੈ ਕਿ ਕਿਹੜਾ ਅਕਾਲੀ-ਭਾਜਪਾ ਉਮੀਦਵਾਰ ਸੱਭ ਤੋਂ ਵੱਧ ਵੋਟਾਂ ਨਾਲ ਜਿੱਤਦਾ ਹੈ।  ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਨੇ ਰੈਲੀ ਨੂੰ ਕਾਮਯਾਬ ਬਨਾਉਣ ਅਤੇ ਉਨ੍ਹਾਂ ਦੀ ਚੋਣ ਮੁਹਿੰਮ ’ਚ ਸਾਥ ਦੇਣ ਲਈ ਹਲਕੇ ਦੇ ਲੋਕਾਂ ਤੇ ਅਕਾਲੀ-ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਅੰਦਰ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਬਨਣੀ ਤੈਅ ਹੈ ਅਤੇ ਦੇਸ਼ ਦਾ ਹਰੇਕ ਉਹ ਹਲਕਾ ਜਾਂ ਸੂਬਾ ਜੋ ਇਸ ਸਰਕਾਰ ’ਚ ਯੋਗਦਾਨ ਪਾਵੇਗਾ ਸੱਭ ਤੋਂ ਵੱਧ ਫਾਇਦੇ ’ਚ ਰਹੇਗਾ। ਉਨ੍ਹਾਂ ਕਿਹਾ ਕਿ ਐਨ.ਡੀ.ਏ ਦੇਸ਼ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਅਤੇ ਇਸ ਦੀ ਸ਼ੁਰੂਆਤ ਕਰਨ ਦਾ ਜਿੰਮਾਂ ਟਿਕਟ ਮਿਲਣ ਤੋਂ ਪਹਿਲਾਂ ਹੀ ਗਠਜੋੜ ਦੀ ਲੀਡਰਸ਼ਿਪ ਨੇ ਆਪਣੇ ਹਰੇਕ ਲੋਕ ਸਭਾ ਉਮੀਦਵਾਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪੂਰੀ ਤਰ੍ਹਾਂ ਮੁੱਦਾ ਵਹੀਣ ਹੋ ਚੁੱਕੀ ਹੈ ਇਸ ਲਈ ਉਹ ਗੁੰਮਰਾਹਕੁੰਨ ਅਤੇ ਫੁੱਟ ਪਾਊ ਪ੍ਰਚਾਰ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰੇਗੀ ਇਸ ਲਈ ਹਰੇਕ ਨੂੰ ਕਾਂਗਰਸ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਚੁਕੰਨੇ ਰਹਿਣ ਦੀ ਲੋੜ ਹੈ। ਉਨ੍ਹਾਂ ਵਾਅਦਾ ਕੀਤਾ ਕਿ ਲੋਕ ਸਭਾ ਚੋਣ ਜਿੱਤ ਕੇ ਉਹ ਸਿਰਫ ਹਲਕੇ ਹੀ ਨਹੀਂ ਬਲਕਿ ਦੁਆਬੇ ਨੂੰ ਪੇਸ਼ ਆਉਂਦੀਆਂ ਔਕੜਾਂ ਤੋਂ ਮੋਦੀ ਸਰਕਾਰ ਦੀ ਮਦਦ ਨਾਲ ਨਿਜ਼ਾਤ ਦਵਾਉਣਗੇ।

Send this to a friend