June 25, 2026 10:02 pm

ਇਤਾਲਵੀ ਜਲ ਸੈਨਿਕਾਂ ਨੂੰ ਦਿੱਲੀ ਤੋਂ ਕਿਸ ਨੇ ਭਜਾਇਆ, ਸੋਨੀਆ ਦੱਸੇ : ਮੋਦੀ

ਈਟਾਨਗਰ, 31 ਮਾਰਚ (ਪੀ.ਟੀ.)-ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ ਕਿ ਯੂ. ਪੀ. ਏ. ਸਰਕਾਰ ਨੇ ਇਤਾਲਵੀ ਜਲ ਸੈਨਿਕਾਂ ਨੂੰ ਬਿਨਾਂ ਕੋਈ ਸਖ਼ਤ ਸਜ਼ਾ ਦਿੱਤਿਆਂ ਹੀ ਛੱਡ ਦਿੱਤਾ। ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਸੋਨੀਆ ਨੇ ਉਨ੍ਹਾਂ ਦੀ ਦੇਸ਼-ਭਗਤੀ ‘ਤੇ ਸਵਾਲ ਖੜਾ ਕੀਤਾ ਹੈ ਤਾਂ ਉਹ ਸੋਨੀਆ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਟਲੀ ਦੇ ਦੋਵਾਂ ਜਲ ਸੈਨਿਕਾਂ ਨੂੰ ਕਿਸ ਜੇਲ੍ਹ ‘ਚ ਰੱਖਿਆ ਗਿਆ ਹੈ? ਵਰਣਨਯੋਗ ਹੈ ਐਤਵਾਰ ਨੂੰ ਸੋਨੀਆ ਗਾਂਧੀ ਨੇ ਲਖੀਮਪੁਰ ‘ਚ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਭਾਜਪਾ ਵੱਡੀਆਂ-ਵੱਡੀਆਂ ਗੱਲਾਂ ਤੇ ਨਫਰਤ ਦੀ ਰਾਜਨੀਤੀ ਕਰਨ ‘ਚ ਭਰੋਸਾ ਕਰਦੀ ਹੈ।

Send this to a friend