ਲਖਨਊ, 31 ਮਾਰਚ (ਪੀ.ਟੀ.)-ਸਮਾਜਵਾਦੀ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਪਹਿਲੀ ਵਾਰ ਇਹ ਦਾਅਵਾ ਕੀਤਾ ਹੈ ਕਿ ਉਹ ਨਰਿੰਦਰ ਮੋਦੀ ਦੇ ਕਰਕੇ ਆਜਮਗੜ ਤੋਂ ਚੋਣ ਲੜਨ ਨਹੀਂ ਜਾ ਰਹੇ ਹਨ। ਮੁਲਾਇਮ ਨੇ ਕਿਹਾ ਹੈ ਕਿ ਉਹ ਜਨਤਾ ਦੀ ਮੰਗ ‘ਤੇ ਆਜਮਗੜ ਤੋਂ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੂਪੀ ‘ਚ ਮੋਦੀ ਦੀ ਲਹਿਰ ਨਹੀਂ ਹੈ। ਪੂਰਵਾਂਚਲ ਦੀ ਜਨਤਾ ਸਾਨੂੰ ਪਿਆਰ ਕਰਦੀ ਹੈ, ਇਸਲਈ ਆਜਮਗੜ ਤੋਂ ਲੜ ਰਹੇ ਹਾਂ। ਦੋ ਸੀਟਾਂ ਤੋਂ ਇਸ ਲਈ ਲੜ ਰਹੇ ਹਾਂ ਕਿਉਂਕਿ ਮੈਨਪੁਰੀ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਸੀ। ਜਿਕਰਯੋਗ ਹੈ ਕਿ ਮੁਲਾਇਮ ਸਿੰਘ ਇਸ ਵਾਰ ਮੈਨਪੁਰੀ ਤੋਂ ਇਲਾਵਾ ਆਜਮਗੜ ਤੋਂ ਵੀ ਚੋਣ ਲੜਨ ਜਾ ਰਹੇ ਹਨ। ਉਥੇ ਹੀ ਮੁਜ਼ੱਫਰਨਗਰ ਦੰਗਿਆਂ ਦੇ ਸਵਾਲ ‘ਤੇ ਮੁਲਾਇਮ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਮੁਜੱਫਰਨਗਰ ਦੰਗਿਆਂ ‘ਤੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਪ੍ਰਸ਼ਾਸਨ ਤੋਂ ਚੂਕ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਰਕਾਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸਾਨੂੰ ਦੁੱਖ ਹੈ ਕਿ ਬੇਗੁਨਾਹ ਲੋਕ ਮਾਰੇ ਗਏ।
ਓਪੀਨੀਅਨ ਪੋਲ ‘ਤੇ ਮੁਲਾਇਮ ਨੇ ਕਿਹਾ ਕਿ ਉਹ ਨਹੀਂ ਮੰਣਦੇ ਕਿ ਯੂਪੀ ‘ਚ ਉਨ੍ਹਾਂ ਦੀ ਪਾਰਟੀ ਦੀ ਹਾਲਤ ਬੁਰੀ ਹੈ। ਮੁਲਾਇਮ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਰਵੇ ਨੂੰ ਨਹੀਂ ਮੰਣਦੇ ਕਿਉਂਕਿ ਕਈ ਵਾਰ ਸਰਵੇ ਗਲਤ ਸਾਬਤ ਹੋਏ ਹਨ।