Skip to content
Independent perspectives. Global stories.
BREAKING

ਹਰਿਆਣਾ ਮਾਰਕਾ ਸ਼ਰਾਬ ਸਮੇਤ ਦੋ ਕਾਬੂ-ਮਾਮਲਾ ਦਰਜ

Share this story

ਤਲਵੰਡੀ ਸਾਬੋ, 19 ਦਸੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਵਖ ਵਖ ਦੋ ਮਾਮਲਿਆਂ ਵਿਚ ਠੇਕਾ ਸਰਾਬ ਹਰਿਆਣਾ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ,ਕਥਿਤ ਦੋਸੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿਤੀ ਗਈ ਹੈ।
ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੀਆਈਏ ਬਠਿੰਡਾ 02 ਦੇ ਹਵਾਲਦਾਰ ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਨਥੇਹਾ ਤੋ ਗੋਲੇਵਾਲਾ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋ ਆ ਰਹੀ ਇਕ ਹਾਂਡਾ ਸਿਟੀ ਨੇ ਪੁਲਸ ਨੂੰ ਦੇਖ ਕੇ ਮੋੜ ਮੋੜਣ ਦੀ ਕੋਸੀਸ ਕੀਤੀ ਤੇ ਨਾਲ ਹੀ ਇਕ ਵਿਅਕਤੀ ਗਡੀ ਵਿਚੋ ਨਿਕਲਕੇ ਭਜ ਗਿਆ। ਪੁਲਸ ਨੇ ਗਡੀ ਨੂੰ ਕਾਬੂ ਕਰਕੇ ਸਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਵਿਚੋ 204 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਹੋਈਆਂ,ਪੁਲਸ ਨੇ ਗਡੀ ਅਤੇ ਸ਼ਰਾਬ ਆਪਣੇ ਕਬਜੇ ਵਿਚ ਲੈ ਕੇ ਕਥਿਤ ਦੋਸੀ ਬੇਅੰਤ ਸਿੰਘ ਨੂੰ ਕਾਬੂ ਕਰ ਲਿਆ ਜਦੋ ਕਿ ਅਮਨਦੀਪ ਸਿੰਘ ਪਹਿਲਾ ਹੀ ਭਜ ਗਿਆ ਸੀ।
ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦਸਿਆ ਕਿ ਜਾਂਚ ਦੌਰਾਨ ਪਤਾ ਲਗਿਆ ਕਿ ਗਡੀ ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ ਜਿਸ ਕਰਕੇ ਅਮਨਦੀਪ ਸਿੰਘ ਅਤੇ ਬੇਅੰਤ ਸਿੰਘ ਵਾਸੀ ਬਦਿਆਲਾ ਦੇ ਖਿਲਾਫ ਵਖ ਵਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿਤੀ ਹੈ।ਦੂਜੇ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੇ ਹੌਲਦਾਰ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਕ ਦੁਕਾਨ ਤੇ ਛਾਪਾਮਾਰੀ ਕਰਕੇ 6 ਬੋਤਲਾਂ ਸਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕੀਤੀ ਪੁਲਸ ਨੇ ਕਥਿਤ ਦੋਸੀ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਭਾਵੇ ਕਿ ਕਥਿਤ ਦੋਸੀ ਨੂੰ ਬਰਜਮਾਨਤ ਰਿਹਾਅ ਕਰ ਦਿਤਾ।

WRITTEN BY