May 26, 2026 12:15 pm

9 ਮੋਬਾਇਲਾਂ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

ਲੁਧਿਆਣਾ, 18 ਦਸੰਬਰ (ਜਸਪਾਲ ਅਰੋੜਾ)- ਥਾਨਾ ਦੁਗਰੀ ਦੀ ਪੁਲਿਸ ਪਾਰਟੀ ਨੇ ਮਠਾਰੂ ਚੌਕ ਵਿਖੇ ਤਿੰਨ ਲੁਟੇਰਾ ਗਿਰੋਹ ਦੇ ਮੈਬਰਾਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਦੇ ਕਬਜੋਂ ਵਿਚੋਂ ਵਖ – ਵਖ ਕੰਪਨੀਆਂ ਦੇ 9 ਮੋਬਾਇਲ ਬਰਾਮਦ ਕੀਤੇ ਹਨ ਥਾਨਾ ਦੁਗਰੀ ਦੇ ਮੁਖੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਦੇ ਏ ਐਸ ਆਈ ਅਨਵਰ ਮਸੀਹ ਨੂੰ ਗੁਪਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਇਲਾਕੇ ਵਿਚ ਲੁਟੇਰੇ ਗਿਰੋਹ ਦੇ ਮੈਂਬਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਘੁੰਮ ਰਹੇ ਹਨ ਉਨ੍ਹਾਂ ਨੇ ਤੁਰੰਤ ਮਠਾਰੂ ਚੌਕ ਵਿਚ ਨਾਕੇਬੰਦੀ ਕਰ ਲਈ ਇਸ ਦੌਰਾਨ ਨੌਜਵਾਨ ਪੁਲਿਸ ਪਾਰਟੀ ਦੇਕੇ ਭਜਣ ਲਗੇ ਪਰੰਤੂ ਪੁਲਿਸ ਨੇ ਤਿੰਨਾਂ ਜਵਾਨਾਂ ਨੂੰ ਪਿਛਾ ਕਰਕੇ ਫੜ ਲਿਆ ਜਦੋਂ ਪੁਲਿਸ ਨੇ ਇਹਨਾਂ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਇਨ੍ਹਾਂ ਦੇ ਕਬਜੋਂ ’ਚ 9 ਵਖ-ਵਖ ਕੰਪਨੀਆਂ ਦੇ ਮੋਬਾਇਲ ਬਰਾਮਦ ਕਰ ਲਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਾਜਸਥਾਨ ਦੇ ਹਨੂੰਮਾਨ ਗੜ ਨਿਵਾਸੀ ਰਾਹੁਲ ਅੰਬੇਡਕਰ ਨਗਰ ਨਿਵਾਸੀ ਅਕਾਸ਼ ਕੁਮਾਰ ਤੇ ਤੀਸਰੇ ਦੋਸ਼ੀ ਦੀ ਪਹਿਚਾਣ ਸੰਜੈ ਕੁਮਾਰ ਦੇ ਰੂਪ ਵਿਚ ਹੋਈ ਹੈ ਪੁਲਿਸ ਨੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆਤੇ ਕੋਰਟ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ ਪੁਲਿਸ ਅਨੁਸਾਰ ਦੋਸ਼ੀਆਂ ਵਲੋਂ ਹੋਰ ਵੀ ਖੁਲਾਸੇ ਹੋਣ ਦੀ ਉਂਮੀਦ ਹੈ।

Send this to a friend