June 21, 2026 4:23 pm

ਪ੍ਰੋ. ਭੁੱਲਰ ਦੀ ਸਜ਼ਾ ਘੱਟ ਹੋਣ ’ਤੇ ਬਿੱਟਾ ਨਰਾਜ਼ ਸੋਨੀਆ ਤੋਂ ਮੰਗਣਗੇ ਆਤਮਦਾਹ ਦੀ ਆਗਿਆ

image ਨਵੀਂ ਦਿੱਲੀ, 31 ਮਾਰਚ (ਪੀ.ਟੀ. ਬਿਊਰੋ)-ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ’ਤੇ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਉਹ ਆਤਮਦਾਹ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਅਦਾਲਤ ਤੋਂ ਇਜਾਜ਼ਤ ਮੰਗਣਗੇ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਅੱਤਵਾਦ ਖਿਲਾਫ ਲੜਨ ਵਾਲੇ ਲੋਕਾਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਪਿੱਛੋਂ ਉਹ ਹੋਰ ਜ਼ਿਆਦਾ ਜਿਊਂਦਾ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਰਾਜਸੀ ਅੱਤਵਾਦ ਤੋਂ ਅਸੀਂ ਅੱਜ ਹਾਰ ਗਏ ਹਾਂ ਜਿਹੜਾ ਕਾਂਗਰਸ ਪਾਰਟੀ ’ਚ ਮੌਜੂਦ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਸੁਪਰੀਮ ਕੋਰਟ ’ਚ ਨਜ਼ਰਸਾਨੀ ਪਟੀਸ਼ਨ ਪਾਉਣਗੇ ਤਾਂ ਉਨ੍ਹਾਂ ਕਿਹਾ ਕਿ, ਨਹੀਂ।

Send this to a friend