June 20, 2026 12:52 am

ਅਖਿਲੇਸ਼ ਯਾਦਵ ’ਤੇ ਸੁੱਟੀ ਚੱਪਲ

index ਗਾਜ਼ੀਆਬਾਦ, 30 ਮਾਰਚ (ਪੀ.ਟੀ.ਬਿਊਰੋ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ‘ਤੇ ਕਵਿਨਗਰ ਖੇਤਰ ‘ਚ ਰਾਮਲੀਲਾ ਮੈਦਾਨ ‘ਚ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਇਕ ਨੌਜਵਾਨ ਨੇ ਉਨ੍ਹਾਂ ‘ਤੇ ਚੱਪਲ ਸੁੱਟੀ, ਜਿਸ ਤੋਂ ਬਾਅਦ 25 ਸਾਲਾ ਇਸ ਲੜਕੇ ਨੂੰ ਹਿਰਾਸਤ ‘ਚ ਲੈ ਲਿਆ। ਅਖਿਲੇਸ਼ ਜਦੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਇਕ ਲੜਕਾ ਆਪਣੀ ਸੀਟ ਤੋਂ ਉੱਠਿਆ ਤੇ ਯਾਦਵ ‘ਤੇ ਚੱਪਲ ਸੁੱਟ ਕੇ ਆਪਣੀ ਜਮੀਨ ‘ਤੇ ਨਜਾਇਜ਼ ਕਬਜ਼ੇ ਦਾ ਵਿਰੋਧ ਦਰਜ ਕਰਵਾਇਆ। ਚੱਪਲ ਹਾਲਾਂਕਿ ਮੀਡੀਆ ਗੈਲਰੀ ‘ਚ ਡਿੱਗੀ। ਮੌਕੇ ‘ਤੇ ਪੁਲਿਸ ਨੇ ਨੌਜਵਾਨ ਨੂੰ ਫੜ੍ਹ ਲਿਆ ਤੇ ਥਾਣੇ ਲੈ ਗਈ। ਪੁਲਿਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ।

Send this to a friend