ਬਠਿੰਡਾ, 31 ਮਾਰਚ (ਅਵਤਾਰ ਸਿੰਘ ਕੈਂਥ, ਜਸਵੰਤ ਮਾਨ, ਰਾਕੇਸ਼ ਗੋਇਲ)-ਕਾਂਗਰਸ ਅਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਵਲੋਂ ਤੇਜੀ ਫੜਦਿਆ ਜਿਲ੍ਹਾ ਕਾਂਗਰਸ ਦੇ ਸਮੂਹ ਆਗੂ ‘ਤੇ ਵਰਕਰ ਉਸਦੀ ਚੋਣ ਮੁਹਿੰਮ ਵਿਚ ਇੱਕਜੁਟਤਾ ਦਿਖਾਉਦੇ ਹੋਏ ਨਾਲ ਤੁਰ ਪਏ। ਮਨਪ੍ਰੀਤ ਸਿੰਘ ਬਾਦਲ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਇੰਮਪਰੂਵਮੈਂਟ ਟਰੱਸਟ ਦੇ ਸਾਬਕ ਚੇਅਰਮੈਨ ਜਗਰੂਪ ਸਿੰਘ ਗਿੱਲ ਦੇ ਘਰ ਲਾਈਨੋ ਪਾਰ ਇਲਾਕੇ ਦੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ, ਪੁੱਤਰ ਅਰਜਨ ਬਾਦਲ ਅਤੇ ਸਾਬਕਾ ਵਿਧਾਇਕ ਹਰਮੰਦਰ ਜੱਸੀ ਵਿਸੇਸ਼ ਤੌਰ ’ਤੇ ਹਾਜਰ ਹੋਏ। ਇਸ ਮੌਕੇ ਮਨਪ੍ਰੀਤ ਬਾਦਲ ਨੇ ਅਖਿਆ ਕਿ ਉਨ੍ਹਾਂ ਨਹੀਂ ਸਗੋਂ ਅਕਾਲੀ ਦਲ ਨੇ ਉਨ੍ਹਾਂ
ਅਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਸਿਰਫ ਪੰਜਾਬ ਦੇ ਸਿਰ ਚੜ੍ਹੇ ਕਰਜੇ ਨੂੰ ੳਤਾਰਨ ਲਈ ਵੀ.ਆਈ.ਪੀ ਕਲਚਰ ਨੂੰ ਖਤਮ ਕਰਕੇ ਖਰਚੇ ਘਟਾਉਣ ਲਈ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਬਿਹਤਰੀ ਲਈ ਕਦਮ ੳਠਾਏ ਸਨ ਜੋ ਪੰਜਾਬ ਸਰਕਾਰ ਨੂੰ ਰਾਸ ਨਹੀ ਆਏ ਅਤੇ ਉਨ੍ਹਾਂ ਨੂੰ ਲੋਕਾਂ ਲਈ ਆਪਣੇ ਅਹੁਦਿਆਂ ਦੀ ਕੁਰਬਾਨੀ ਦੇਣੀ ਪਈ। ਹੁਣ ਵੀ ਉਹ ਅਹੁਦੇ ਲਈ ਨਹੀਂ ਸਗੋਂ ਸਿਧਾਂਤਾਂ ਦੀ ਅਤੇ ਲੋਕਾਂ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਨਸ਼ਿਆਂ ਦਾ ਦਰਿਆਂ ਵਗ ਰਿਹਾ ਹੈ ਅਤੇ ਦੇਸ਼ ਨੂੰ ਸੰਭਾਲਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਕ ਸਾਜਿਸ ਤਹਿਤ ਅਕਾਲੀ ਦਲ ਦੇ ਆਗੂ ਨਸ਼ਿਆਂ ਵਿਚ ਲਾ ਕੇ ਉਨ੍ਹਾਂ ਦੀ ਸੋਚ ਵਹੀਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚ ਲੈਣ। ਅਰਜਨ ਬਾਦਲ ਨੇ ਕਿਹਾ ਕਿ ਸਾਨੂੰ ਵੋਟ ਦਾ ਅਧਿਕਾਰ ਬਹੁਤ ਕੁਰਬਾਨੀਆਂ ਬਾਅਦ ਮਿਲਿਆ ਹੈ ਇਸ ਲਈ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਲੜ ਰਹੀ ਪਾਰਟੀ ਦੀ ਪਹਿਚਾਣ ਜਰੂਰ ਕਰ ਲੈਣ। ਉਨ੍ਹਾਂ ਕਿਹਾ ਕਿ ਅਕਾਲੀ ਜਥੇਦਾਰ ਲੋਕਾਂ ਨੂੰ ਡਰਾ ਧਮਕਾ ਕੇ ਗਲਾਂ ਵਿਚ ਸਿਰੋਪੇ ਪਾ ਰਹੇ ਹਨ ਅਤੇ ਅਕਾਲੀ ਦਲ ਵਿਚ ਸਾਮਲ ਨਾ ਹੋਣ ਵਾਲੇ ਪੀਪੀਪੀ ਅਤੇ ਕਾਂਗਰਸੀ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਅਰਜਨ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਤਿੰਨ ਯੱਕੇ ਹਨ ਜਦੋਕਿ ਅਕਾਲੀ ਭਾਜਪਾ ਗੱਠਜੋੜ ਤਿੰਨ ਬੇਗੀਆਂ ਦੇ ਸਹਾਰੇ ਹੀ ਚੋਣ ਜਿੱਤਣ ਦੀ ਗੱਲ ਕਰ ਰਿਹਾ ਹੈ, ਜਦੋਕਿ ਲੋਕ ਸਭਾ ਦੇ ਚੋਣ ਨਤੀਜੇ ਹੈਰਾਨੀਜਨਕ ਹੋਣਗੇ।
ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿਚ ਪੜ੍ਹਾਈ ਕਰਦੇ ਹਨ ਪਰ ਜਦੋ ਵਿਦੇਸ਼ੀ ਲੋਕ ਪੰਜਾਬ ਦੇ ਹਾਲਾਤ ਦੀ ਗੱਲ ਕਰਦੇ ਹਨ ਤਾਂ ਉਸਨੂੰ ਬੜਾ ਦੁੱਖ ਹੁੰਦਾ ਹੈ ਇਸੇ ਲਈ ੳੋੁਹ ਪੰਜਾਬ ਦੇ ਨਿਜਾਮ ਨੂੰ ਬਦਲਣ ਦੀ ਸੋਚ ਲੈ ਕੇ ਆਪਣੇ ਪਿਤਾ ਮਨਪ੍ਰੀਤ ਸਿੰਘ ਬਾਦਲ ਲਈ ਵੋਟ ਮੰਗਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਜਿਹੇ ਮਾੜੇ ਹਾਲਾਤਾ ਲਈ ਅੱਜ ਦੇ ਅਕਾਲੀ ਭਾਜਪਾ ਲੀਡਰ ਜਿੰਮੇਵਾਰ ਹਨ।
ਬਠਿੰਡਾ ਦੇ ਸਾਬਕਾ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਜੱਸੀ ਨੇ ਆਖਿਆ ਕਿ ਜੇਕਰ ਦੋਸ਼ ਵਿਚ ਕਾਂਗਰਸ ਦਾ ਪ੍ਰਧਾਨ ਮੰਤਰੀ ਵੇਖਣਾ ਚੁਹੁੰਦੇ ਹਾਂ ਤਾਂ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾੳਣਾ ਬਹੁਤ ਜਰੂਰੀ ਹੈੇ। ਕਾਂਗਰਸ ਪਾਰਟੀ ਪੂਰੀ ਤਰਾਂ ਇਕਮੁਠ ਹੋ ਕੇ ਬਾਦਲ ਦੀ ਚੋਣ ਮੁਹਿੰਮ ਚਲਾ ਰਹੀ ਹੈ ਅਤੇ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਕਾਂਗਰਸ ਹਾਈਕਮਾਂਡ ਦੀ ਝੋਲੀ ਪਾਈ ਜਾਵੇਗੀ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਬਠਿੰਡਾ ਵਿਧਾਨ ਸਭਾ ਖੇਤਰ ਵਿਚੋ ਮਨਪ੍ਰੀਤ ਬਾਦਲ ਨੂੰ ਵੱਡੀ ਲੀਡ ਨਾਲ ਜਿੱਤ ਮਿਲੇਗੀ।
ਸੀਨੀਅਰ ਕਾਂਗਰਸੀ ਆਗੂ ਅਤੇ ਇੰਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸੀ ਨਾਲ ਸਵਾਗਤ ਕਰਦਿਆਂ ਇਕੱਠ ਵਿਚ ਆਏ ਹੋਏ ਵਰਕਰਾਂ ਦਾ ਧੰਨਵਾਦ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵੀਨੂੰ ਬਾਦਲ ਨੇ ਵੀ ਆਪਣੇ ਪਤੀ ਮਨਪ੍ਰੀਤ ਸਿੰਘ ਲਈ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਮੋਹਨ ਲਾਲ ਝੁੰਬਾ ਜਿਲਾ ਪ੍ਰਧਾਨ ਸਹਿਰੀ ਕਾਂਗਰਸ,ਸੀਨੀਅਰ ਕਾਂਗਰਸੀ ਆਗੂ ਕੇ ਕੇ ਅਗਰਵਾਲ, ਇੰਦਰ ਸਿਘ ਸਾਹਨੀ, ਸੁਰੇਸ ਬਾਂਸਲ, ਦਰਸਨ ਜੀਦਾ, ਇਕਬਾਲ ਢਿੱਲੋਂ, ਅਸੋਕ ਕੁਮਾਰ ਤੋਂ ਇਲਾਵਾ ਕਾਰਜਕਾਰੀ ਮੈਬਰ ਵੀ ਹਾਜ਼ਰ ਸਨ।