May 27, 2026 12:49 am

ਹਾਈਕੋਰਟ ਦਾ ਫ਼ੈਸਲਾ ਇਤਿਹਾਸਕ : ਬੀਬਾ ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ- ਦਿਲੀ ਹਾਈਕੋਰਟ ਵਲੋਂ ਸਜਣ ਕੁਮਾਰ ਨੂੰ ਦਿਤੀ ਗਈ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਭਰਵਾਂ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਾਈਕੋਰਟ ਨੇ ਇਹ ਮੰਨਿਆ ਹੈ ਕਿ ਸਜਣ ਕੁਮਾਰ ਨੇ ਘਟਨਾ ਵਾਲੀ ਥਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਸੀ। ਦਿਲੀ ਹਾਈਕੋਰਟ ਵਲੋਂ ਫ਼ੈਸਲਾ ਆਉਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਜਣ ਕੁਮਾਰ ’ਤੇ ਅਜ ਹਾਈਕੋਰਟ ਫ਼ੈਸਲਾ ਆਇਆ ਹੈ, ਕਲ੍ਹ ਜਗਦੀਸ਼ ਟਾਈਟਲਰ ’ਤੇ ਆਵੇਗਾ ਅਤੇ ਅਗੇ ਕਮਲਨਾਥ ਤੇ ਗਾਂਧੀ ਪਰਿਵਾਰ ਦੀ ਵਾਰੀ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਅਦਾਲਤ ਦੇ ਇਸ ਫ਼ੈਸਲੇ ਨੂੰ ਇਤਿਹਾਸਿਕ ਦੱਸਿਆ ਹੈ।

Send this to a friend