May 27, 2026 12:49 am

ਸਜਣ ਕੁਮਾਰ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ : ਸ. ਫੂਲਕਾ

ਨਵੀਂ ਦਿੱਲੀ- ਦਿਲੀ ਹਾਈਕੋਰਟ ਵੱਲੋਂ ਸਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ’ਤੇ ਕਤਲੇਆਮ ਕੇਸ ਦੇ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਅਜ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਵਡਾ ਦਿਨ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦੇ 34 ਸਾਲਾਂ ਦੇ ਸੰਘਰਸ਼ ਦਾ ਨਤੀਜਾ ਹੈ। ਸ: ਫੂਲਕਾ ਨੇ ਕਿਹਾ ਕਿ ਇਹ ਕੇਸ ਲੜਨ ਲਈ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਉਨ੍ਹਾਂ ਨੇ ਕਿਹਾ ਕਿ ਸਬੂਤਾਂ ਦੇ ਮਦੇਨਜ਼ਰ ਨਿਸ਼ਚਿਤ ਤੌਰ ’ਤੇ ਉਹ ਕਾਮਯਾਬ ਹੋਣਗੇ।

Send this to a friend