ਜਲੰਧਰ, 17 ਦਸੰਬਰ- ਜ਼ਿਲ੍ਹੇ ਵਿਚ ਹੋ ਰਹੀਆਂ ਪੰਚਾਇਤ ਚੋਣਾਂ ਲਈ ਅਜ ਦੂਜੇ ਦਿਨ 846 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦਸਿਆ ਕਿ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ 235 ਨਾਮਜ਼ਦਗੀਆਂ ਸਰਪੰਚ ਦੀ ਚੋਣ ਲਈ ਭਰੀਆਂ ਗਈਆਂ ਜਿਸ ਵਿਚੋਂ 31 ਜਲੰਧਰ ਪੂਰਬੀ ਬਲਾਕ, 19 ਆਦਮਪੁਰ ਬਲਾਕ,22 ਸ਼ਾਹਕੋਟ ਬਲਾਕ, 10 ਲੋਹੀਆਂ ਖਾਸ ਬਲਾਕ, 18 ਜਲੰਧਰ ਪਛਮੀ ਬਲਾਕ, 28 ਭੋਗਪੁਰ ਬਲਾਕ,43 ਫਿਲੌਰ ਬਲਾਕ,4ਨੂਰਮਹਿਲ ਬਲਾਕ,31ਰੁੜਕਾਂ ਕਲਾਂ ਬਲਾਕ,11ਨਕੋਦਰ ਬਲਾਕ ਅਤੇ 18 ਮਿਹਤਪੁਰ ਬਲਾਕ ਵਿਚ ਭਰੀਆਂ ਗਈਆਂ। ਉਨਾਂ ਕਿਹਾ ਕਿ 611 ਨਾਮਜ਼ਦਗੀਆਂ ਪੰਚਾਂ ਦੀਆਂ ਚੋਣਾਂ ਲਈ ਭਰੀਆਂ ਗਈਆਂ।ਜਿਸਦੇ ਵਿਚ 52ਜਲੰਧਰ ਪੂਰਬੀ ਬਲਾਕ, 48 ਆਦਮਪੁਰ ਬਲਾਕ,56 ਸ਼ਾਹਕੋਟ ਬਲਾਕ, 33ਲੋਹੀਆਂ ਖਾਸ ਬਲਾਕ, 33 ਜਲੰਧਰ ਪਛਮੀ ਬਲਾਕ, 65 ਭੋਗਪੁਰ ਬਲਾਕ,100 ਫਿਲੌਰ ਬਲਾਕ,13 ਨੂਰਮਹਿਲ ਬਲਾਕ,119 ਰੁੜਕਾਂ ਕਲਾਂ ਬਲਾਕ,52 ਨਕੋਦਰ ਬਲਾਕ ਅਤੇ 40 ਮਿਹਤਪੁਰ ਬਲਾਕ ਤੋਂ ਪ੍ਰਾਪਤ ਹੋਈਆ ਹਨ। ਉਨਾਂ ਦਸਿਆ ਕਿ ਦਸੰਬਰ 19 ਤਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ 20 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 21 ਦਸੰਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਵਾਪਿਸ ਲੈ ਸਕਦੇ ਹਨ ਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।