May 27, 2026 12:49 am

ਆਪਣੇ ਆਖਰੀ ਸਾਹ ਤੱਕ ਇਨਸਾਫ ਲਈ ਲੜਾਂਗੀ : ਬੀਬੀ ਜਗਦੀਸ਼ ਕੌਰ

ਨਵੀਂ ਦਿਲੀ- 1984 ਵਿਚ ਸਿਖ ਵਿਰੋਧੀ ਦੰਗਿਆਂ ’ਚ ਸਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਬਾਅਦ 77 ਸਾਲਾ ਜਗਦੀਸ਼ ਕੌਰ ਨੇ ਅਦਾਲਤ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦੰਗਿਆਂ ਦੌਰਾਨ ਜਗਦੀਸ਼ ਕੌਰ ਦੇ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕੀਤੀ ਗਈ ਸੀ। ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਬਾਅਦ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਮੈਨੂੰ ਵੀ ਪੂਰਾ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਇਨਸਾਫ਼ ਲਈ ਲੜਾਂਗੀ, ਦੇਰੀ ਨਾਲ ਹੀ ਸਹੀ ਪਰ ਇਨਸਾਫ਼ ਜ਼ਰੂਰ ਮਿਲੇਗਾ।

Send this to a friend