May 27, 2026 12:50 am

’84 ਸਿੱਖ ਕਤਲੇਆਮ: ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਤੇ 3 ਹੋਰਾਂ ਨੂੰ ਉਮਰ ਕੈਦ

ਸਿੱਖ ਭਾਈਚਾਰੇ ਨੂੰ 34 ਸਾਲਾਂ ਬਾਅਦ ਮਿਲਿਆ ਇਨਸਾਫ

ਨਵੀਂ ਦਿਲੀ, 17 ਦਸੰਬਰ- ਦਿੱਲੀ ਹਾਈਕੋਰਟ ਨੇ ਨਵੰਬਰ 1984 ਦੇ ਸਿਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਕਾਂਗਰਸ ਦੇ ਇੱਕ ਵੱਡੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 34 ਸਾਲਾਂ ਬਾਅਦ ਅਦਾਲਤ ਦੇ ਫੈਸਲੇ ਨੇ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਨਿਆਂ ਲਈ ਉਮੀਦ ਦੀ ਕਿਰਨ ਜਗਾ ਦਿੱਤੀ ਹੈ। ਸੱਜਣ ਕੁਮਾਰ ਦੇ ਨਾਲ ਤਿੰਨ ਹੋਰ ਦੋਸ਼ੀਆਂ ਨੂੰ ਵੀ ਉਮਰਕੈਦ ਸੁਣਾਈ ਗਈ ਹੈ। ਸੱਜਣ ਕੁਮਾਰ ਨੂੰ 5 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਸੱਜਣ ਕੁਮਾਰ ਸਮੇਤ ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਸੈਰੰਡਰ ਕਰਨ ਲਈ 31 ਦਸੰਬਰ 2018 ਤੱਕ ਦਾ ਸਮਾਂ ਦਿੱਤਾ ਗਿਆ ਹੈ। 73 ਸਾਲਾ ਸੱਜਣ ਕੁਮਾਰ ਦੇ ਵਕੀਲ ਅਨਿਲ ਸ਼ਰਮਾ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ। ਦਿਲੀ ਹਾਈਕੋਰਟ ਨੇ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਅਪਰਾਧਿਕ ਸ਼ਾਜ਼ਿਸ਼ ਕਰਨ, ਦੁਸ਼ਮਣੀ ਨੂੰ ਵਾਧਾ ਦੇਣਾ, ਫਿਰਕੂਵਾਦ ਵਿਚਾਰਾਂ ਖ਼ਿਲਾਫ਼ ਕਾਰਗੁਜ਼ਾਰੀ ਕਰਨ ਦਾ ਦੋਸ਼ੀ ਕਰਾਰ ਦਿਤਾ ਹੈ। ਹੇਠਲੀ ਅਦਾਲਤ ਨੇ ਸਜਣ ਕੁਮਾਰ ਨੂੰ ਰਿਹਾਅ ਕਰ ਦਿਤਾ ਸੀ, ਜਿਸਦੇ ਖ਼ਿਲਾਫ਼ ਪੀੜਤ ਪਖ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਹਾਈਕੋਰਟ ’ਚ ਅਪੀਲ ਕੀਤੀ ਸੀ। ਸੀ.ਬੀ.ਆਈ. ਅਤੇ ਪੀੜਤਾਂ ਦੀ ਅਪੀਲ ’ਤੇ ਹਾਈਕੋਰਟ ਨੇ 29 ਅਕਤੂਬਰ ਨੂੰ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਸੁਰਖਿਅਤ ਰਖ ਲਿਆ ਸੀ। ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ ਸੋਮਵਾਰ ਨੂੰ ਸਜਣ ਕੁਮਾਰ ਨੂੰ ਕਤਲੇਆਮ ਲਈ ਭੀੜ ਨੂੰ ਭੜਕਾਉਣ ਅਤੇ ਸਾਜ਼ਿਸ਼ ਕਰਨ ਦਾ ਦੋਸ਼ੀ ਕਰਾਰ ਦਿਤਾ। ਹਾਈਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਦੋਸ਼ੀ ਸਜਣ ਕੁਮਾਰ ਸਾਰੀ ਉਮਰ ਜੇਲ੍ਹ ’ਚ ਰਹਿਣਗੇ। ਇਸ ਮਾਮਲੇ ’ਚ ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਰਿਟਾਇਅਰਡ ਸਾਬਕਾ ਜਲ ਸੈਨਾ ਅਫ਼ਸਰ ਭਾਗਮਲ ਅਤੇ ਤਿੰਨ ਹੋਰਨਾਂ ਨੂੰ ਦੋਸ਼ੀ ਬਰਕਰਾਰ ਰਖਿਆ ਹੈ। ਅਦਾਲਤ ਨੇ ਇਸ ਮਾਮਲੇ ’ਚ ਸਜਣ ਕੁਮਾਰ ’ਤੇ 5 ਲਖ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ ਹੈ ਅਤੇ ਇਕ ਲਖ ਰੁਪਏ ਦਾ ਜੁਰਮਾਨਾ ਹੋਰਨਾਂ ਦੋਸ਼ੀਆਂ ’ਤੇ ਲਗਾਇਆ ਹੈ। ਪਿਛਲੇ ਮਹੀਨੇ ਪਟਿਆਲਾ ਹਾਊਸ ਕੋਰਟ ’ਚ ’84 ਸਿਖ ਕਤਲੇਆਮ ਮਾਮਲੇ ’ਚ ਗਵਾਹ ਚਾਮ ਕੌਰ ਨੇ ਸਜਣ ਕੁਮਾਰ ਨੂੰ ਪਛਾਣ ਲਿਆ ਸੀ। ਸਜਣ ਕੁਮਾਰ ਦੀ ਪਛਾਣ ਕਰਦਿਆਂ ਚਾਮ ਕੌਰ ਨੇ ਕਿਹਾ ਸੀ ਕਿ ਇਹ ਉਹੀ ਵਿਅਕਤੀ ਹੈ, ਜਿਸਨੇ ਭੀੜ ਨੂੰ ਭੜਕਾਇਆ ਸੀ। ਅਦਾਲਤ ’ਚ ਗਵਾਹੀ ਦੇਣ ਮਗਰੋਂ ਮੀਡੀਆ ਨਾਲ ਗਲਬਾਤ ਕਰਦਿਆਂ ਚਾਮ ਕੌਰ ਨੇ ਕਿਹਾ ਸੀ ਕਿ 1984 ਸਿਖ ਕਤਲੇਆਮ ’ਚ ਗਵਾਹ ਵਜੋਂ ਮੈਂ ਸਾਹਮਣੇ ਖੜ੍ਹੇ ਸਜਣ ਕੁਮਾਰ ਦੀ ਪਛਾਣ ਕਰ ਲਈ ਹੈ, ਮੈਂ ਜਜ ਸਾਹਬ ਨੂੰ ਕਿਹਾ ਕਿ ਇਸੇ ਵਿਅਕਤੀ ਨੇ ਭੀੜ ਨੂੰ ਭੜਕਾਇਆ ਸੀ।
ਪਾਰਕ ’ਚ ਸਜਣ ਕੁਮਾਰ ਨੇ ਬੋਲਿਆ ਸੀ ਕਿ ਸਾਡੀ ਮਾਂ ਦਾ ਕਤਲ ਸਿਖਾਂ ਨੇ ਕੀਤਾ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ਛਡਣਾ ਨਹੀਂ ਹੈ ਅਤੇ ਬਾਅਦ ’ਚ ਉਸੇ ਭੀੜ ਨੇ ਮੇਰੇ ਮੁੰਡੇ ਅਤੇ ਪਿਤਾ ਦਾ ਕਤਲ ਕਰ ਦਿਤਾ। ਚਾਮ ਕੌਰ ਨੇ ਅਦਾਲਤ ’ਚ ਸਜਣ ਕੁਮਾਰ ਦੇ ਸਾਹਮਣੇ ਦਿਤੇ ਗਏ ਬਿਆਨ ’ਚ ਕਿਹਾ ਸੀ ਕਿ 1 ਨਵੰਬਰ 1984 ਨੂੰ ਸੁਲਤਾਨਪੁਰੀ ਇਲਾਕੇ ’ਚ ਭੀੜ ਨੂੰ ਸਜਣ ਕੁਮਾਰ ਨੇ ਭੜਕਾਇਆ ਸੀ ਅਤੇ ਬਾਅਦ ’ਚ ਉਸੇ ਭੀੜ ਨੇ ਉਸ ਦੇ ਘਰ ਨੂੰ ਅਗ ਲਗਾ ਕੇ ਸਵਾਹ ਕਰ ਦਿਤਾ ਸੀ। ਚਾਮ ਕੌਰ ਨੇ ਅਦਾਲਤ ਨੂੰ ਦਿਤੇ ਆਪਣੇ ਬਿਆਨ ’ਚ ਅਗੇ ਕਿਹਾ ਕਿ ਉਸ ਦੇ ਪਿਤਾ ਅਤੇ ਬੇਟੇ ਦਾ ਕਤਲ ਵੀ ਉਸੇ ਭੀੜ ਨੇ ਕੀਤੀ। ਇਸੇ ਮਾਮਲੇ ਦੀ ਜਾਂਚ ਸੀ.ਬੀ.ਆਈ. ਵੀ ਕਰ ਰਹੀ ਹੈ।

Send this to a friend