ਬੇਅਦਬੀ ਅਤੇ ਬਹਿਬਲ ਕਲਾਂ ਮਸਲੇ ’ਚ ਇਨਸਾਫ ਲਈ ਐਕਸ਼ਨ ਪਲਾਨ ਦਾ ਐਲਾਨ ਮਾਘੀ ’ਤੇ
ਪਟਿਆਲਾ 16 ਦਸੰਬਰ- ਸਾਥੀ ਵਿਧਾਇਕਾਂ ਸਮੇਤ ਖਹਿਰਾ, ਬੈਂਸ ਭਰਾਵਾਂ, ਡਾ. ਗਾਂਧੀ ਐਮ.ਪੀ. ਪਟਿਆਲਾ ਅਤੇ ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਵਲੋਂ ਪੰਜਾਬ ਦੀ ਭ੍ਰਿਸ਼ਟ ਸਿਆਸਤ ਨੂੰ ਸਾਫ ਕਰਨ ਦੇ ਉਦੇਸ਼ ਨਾਲ ਹਮ ਖਿਆਲੀ ਆਗੂਆਂ ਵਾਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ) ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਭਾਰੀ ਇਕਠ ਨੇ ਇਸ ਐਲਾਨ ਨੂੰ ਜੈਕਾਰਿਆਂ ਨਾਲ ਮੰਜੂਰੀ ਦਿਤੀ।ਆਪਣੇ ਤਿੱਖੇ ਭਾਸ਼ਣ ਵਿਚ ਖਹਿਰਾ ਨੇ ਕਿਹਾ ਕਿ ਗਠਜੋੜ ਦਾ ਮਕਸਦ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਅਤੇ ਬਾਦਲਾਂ, ਕੈਪਟਨ ਆਦਿ ਵਰਗੇ ਤਾਨਾਸ਼ਾਹ ਪਰਿਵਾਰਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਦਾ ਹੋਵੇਗਾ। ਉਹਨਾਂ ਕਿਹਾ ਕਿ ਜਨਤਾ ਨੂੰ ਲੁਟ ਕੇ ਗਲਤ ਢੰਗ ਨਾਲ ਬੇਤਹਾਸ਼ਾ ਧੰਨ ਦੋਲਤ ਇਕਠਾ ਕਰਕੇ ਇਹਨਾਂ ਭ੍ਰਿਸ਼ਟ ਪਾਰਟੀਆਂ ਅਤੇ ਆਗੂਆਂ ਨੇ ਪੰਜਾਬ ਵਰਗੇ ਬੇਹਤਰੀਨ ਸੂਬੇ ਨੂੰ ਤਬਾਹ ਕਰਕੇ ਰਖ ਦਿਤਾ ਹੈ।ਉਹਨਾਂ ਕਿਹਾ ਕਿ ਪੰਜਾਬ 2.5 ਲਖ ਕਰੋੜ ਰੁਪਏ ਦੇ ਵਡੇ ਕਰਜ਼ੇ ਦੀ ਮਾਰ ਹੇਠ ਹੈ, ਕਿਸਾਨ ਅਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ, ਲਖਾਂ ਬੇਰੋਜਗਾਰ ਨੋਜਵਾਨ ਨਿਰਾਸ਼ਾ ਦੇ ਆਲਮ ਵਿਚ ਡਰਗਸ ਨੂੰ ਚੁਣ ਰਹੇ ਹਨ ਜਾਂ ਫਿਰ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ।ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੋਸ਼ਿਸ਼ਾਂ ਜਾਰੀ ਰਖਣ ਦਾ ਪ੍ਰਣ ਕੀਤਾ। ਉਹਨਾਂ ਕਿਹਾ ਕਿ ਇਸ ਮੁਦੇ ਉਪਰ ਕਾਂਗਰਸ ਸਰਕਾਰ ਨੇ ਇਨਸਾਫ ਮੋਰਚੇ ਨੂੰ ਕਦੇ ਨਾ ਪੂਰੇ ਹੋਣ ਵਾਲੇ ਝੂਠੇ ਵਾਅਦੇ ਕਰਕੇ ਗੁੰਮਰਾਹ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਇਕ ਮਹੀਨੇ ਵਿਚ ਬੇਅਦਬੀ ਅਤੇ ਬਹਿਬਲ ਮਸਲੇ ਦਾ ਇਨਸਾਫ ਨਹੀਂ ਦਿੰਦੀ ਤਾਂ ਪੀ.ਡੀ.ਏ ਮਾਘੀ ਮੋਕੇ ਜਨਵਰੀ ਵਿਚ ਐਕਸ਼ਨ ਪਲਾਨ ਦਾ ਐਲਾਨ ਕਰੇਗਾ। ਇਸ ਮੋਕੇ ਬੋਲਦੇ ਹੋਏ ਡਾ. ਗਾਂਧੀ ਪੂਰਾ ਕੇਂਦਰੀਕਰਨ ਕਰਕੇ ਸੂਬਿਆਂ ਅਤੇ ਪੰਜਾਬ ਦੇ ਅਧਿਕਾਰਾਂ ਉਪਰ ਕਬਜ਼ਾ ਜਮਾਉਣ ਵਾਲੀ ਕੇਂਦਰ ਸਰਕਾਰ ਉਪਰ ਖੂਬ ਵਰੇ। ਉਹਨਾਂ ਕਿਹਾ ਕਿ ਪੀ.ਡੀ.ਏ ਦਾ ਵਡਾ ਮਕਸਦ ਫੈਡਰਲ ਭਾਰਤ ਅਤੇ ਲੋਕਤੰਤਰਿਕ ਪੰਜਾਬ ਬਣਾਉਣ ਦਾ ਹੋਵੇਗਾ। ਉਹਨਾਂ ਕਿਹਾ ਕਿ ਸਾਡੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾ ਹੀ ਸਿਖਿਆ, ਹੈਲਥਕੇਅਰ, ਪੰਚਾਇਤੀ ਵਿਕਾਸ, ਮਨਰੇਗਾ ਆਦਿ ਦੀਆਂ ਸਕੀਮਾਂ ਲਾਗੂ ਕਰਨਾ ਕੇਂਦਰ ਸਰਕਾਰ ਵਲੋਂ ਕੀਤਾ ਜਾ ਰਿਹਾ ਵਡਾ ਭੇਦਭਾਵ ਹੈ। ਉਹਨਾਂ ਕਿਹਾ ਕਿ ਏਕਤਾ ਅਤੇ ਸਚੇ ਫੈਡਰਲ ਦੇਸ਼ ਵਾਸਤੇ ਪੀ.ਡੀ.ਏ ਭਾਰਤ ਦੀਆਂ ਹੋਰਨਾਂ ਖੇਤਰੀ ਪਾਰਟੀਆਂ ਤਕ ਪਹੁੰਚ ਕਰੇਗਾ। ਉਹਨਾਂ ਕਿਹਾ ਕਿ ਜੀ.ਐਸ.ਟੀ ਲਾਗੂ ਕੀਤੇ ਜਾਣ ਤੋਂ ਬਾਅਦ ਪੰਜਾਬ ਅਤੇ ਹੋਰ ਸੂਬੇ ਸਿਰਫ ਮਿਊਂਸੀਪਲ ਕਮੇਟੀਆਂ ਬਣਕੇ ਰਹਿ ਗਏ ਹਨ ਜੋ ਕਿ ਵਿਤੀ ਖੁਦਮੁਖਤਿਆਰੀ ਦੇ ਕਫਨ ਵਿਚ ਆਖਿਰੀ ਕਿਲ ਬਣਕੇ ਲਗਾ ਹੈ।ਲ਼ੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਕੈਪਟਨ ਸਰਕਾਰ ਉਪਰ ਨਿਸ਼ਾਨਾ ਵਿੰਨਿਆ ਜੋ ਕਿ ਛੋਟੀ ਅਤੇ ਦਰਮਿਆਨੀ ਇੰਡਸਟਰੀ ਅਤੇ ਇਹਨਾਂ ਦੇ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਵਿਚ ਫੇਲ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਚਾਰਜਾਂ ਵਿਚ ਦਿਤੀ ਗਈ 5 ਰੁਪਏ ਦੀ ਰਾਹਤ ਦਾ ਲਾਭ ਸਿਰਫ ਕੁਝ ਸੈਂਕੜੇ ਵਡੀਆਂ ਇੰਡਸਟਰੀਆਂ ਨੂੰ ਹੋਇਆ ਹੈ ਜਦਕਿ 30000 ਤੋਂ ਵੀ ਜਿਆਦਾ ਛੋਟੀਆਂ ਇੰਡਸਟਰੀਆਂ ਬਹੁਤ ਹੀ ਮੁਸ਼ਕਿਲ ਨਾਲ ਬਿਜਲੀ ਦੇ ਭਾਰੀ ਖਰਚੇ ਅਦਾ ਕਰ ਰਹੀਆਂ ਹਨ। ਬੈਂਸ ਨੇ ਕਿਹਾ ਕਿ ਆਪਣੇ ਹੀ ਮੁਲਾਜਿਮਾਂ ਦੇ ਹਕ ਖੋਹ ਕੇ ਉਹਨਾਂ ਨਾਲ ਭਦਾ ਮਜਾਕ ਕਰਨ ਵਾਲੀ ਕਾਂਗਰਸ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਦੇ ਖਿਲਾਫ ਸੂਬੇ ਦੇ ਮੁਲਾਜਿਮ ਵੀ ਡਟ ਕੇ ਖੜੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ 15000 ਰੁਪਏ ਫੀ ਮਹੀਨਾ ਦੇ ਲੇਬਰ ਰੇਟ ਉਪਰ ਕੰਮ ਕਰਨ ਲਈ ਮਜਬੂਰ ਕੀਤਾ ਹਾ ਰਿਹਾ ਹੈ ਜਦਕਿ ਮਹਿੰਗਾਈ ਆਪਣੇ ਉਚ ਪਧਰ ਉਤੇ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਛੇਵੇਂ ਵਿਤ ਕਮੀਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਫੇਲ ਰਹੀ ਹੈ, ਆਪਣੇ ਮੁਲਾਜਿਮਾਂ ਨੂੰ ਡੀ.ਏ ਨਹੀਂ ਦੇ ਰਹੀ। ਕੈਪਟਨ ਅਮਰਿੰਦਰ ਸਿੰਘ ਵਲੋਂ 2004 ਵਿਚ ਖਤਮ ਕੀਤੀ ਗਈ ਪੁਰਾਣੀ ਰੈਗੂਲਰ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕੀਤੇ ਜਾਣ ਦੀ ਉਹਨਾਂ ਨੇ ਹਮਾਇਤ ਕੀਤੀ।ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਨੇ ਕਿਹਾ ਕਿ ਕਮਜੋਰ ਵਰਗਾਂ ਅਤੇ ਦਲਿਤਾਂ ਨੂੰ ਆਟਾ ਦਾਲ, ਨਾਂਮਾਤਰ ਪੈਨਸ਼ਨਾਂ ਆਦਿ ਵਰਗੀਆਂ ਛੋਟੀਆਂ ਵੈਲਫੇਅਰ ਸਕੀਮਾਂ ਦੇ ਕੇ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦਕਿ ਮਿਆਰੀ ਸਿਖਿਆ, ਹੈਲਥਕੇਅਰ, ਢੁਕਵੇਂ ਘਰ ਅਤੇ ਰੋਜਗਾਰ ਤੋਂ ਉਹਨਾਂ ਨੂੰ ਇਨਕਾਰੀ ਹੋਇਆ ਜਾ ਰਿਹਾ ਹੈ। ਐਮ.ਐਲ.ਏ ਕੰਵਰ ਸੰਧੂ ਨੇ ਇਸ ਮੋਕੇ ਬੋਲਦੇ ਹੋਏ ਕੈਪਟਨ ਸਰਕਾਰ ਵਲੋਂ ਅਕਾਲੀ ਮਾਫੀਆ ਰਾਜ ਨੂੰ ਹੀ ਲਾਗੂ ਕੀਤੇ ਜਾਣ ਦੇ ਇਲਜਾਮ ਲਗਾਏ। ਉਹਨਾਂ ਕਿਹਾ ਕਿ ਹੁਣ ਕਾਂਗਰਸ ਮਾਫੀਆ ਹਰ ਪਾਸੇ ਕਾਬਿਜ ਹੈ ਚਾਹੇ ਇਹ ਗੈਰਕਾਨੂੰਨੀ ਮਾਈਨਿੰਗ ਹੋਵੇ ਜਾਂ ਸ਼ਰਾਬ ਦਾ ਵਪਾਰ ਜਾਂ ਟਰਾਂਸਪੋਰਟ ਜਾਂ ਕੇਬਲ ਨੈਟਵਰਕ ਆਦਿ ਹੋਣ।ਉਹਨਾਂ ਕਿਹਾ ਕਿ ਸਿਆਸੀ ਲੋਕ ਅਤੇ ਅਫਸਰਸ਼ਾਹੀ ਪੰਜਾਬ ਦੇ ਲੋਕਾਂ ਨੂੰ ਸ਼ਰੇਆਮ ਲੁਟਣ ਲਈ ਆਪਸ ਵਿਚ ਮਿਲ ਗਏ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਦਲ ਸਰਕਾਰ ਦਾ ਹੀ ਦੂਸਰਾ ਰੂਪ ਸਿਧ ਹੋਈ ਹੈ ਜਿਸਦੀ ਕਿ ਉਹੀ ਭ੍ਰਿਸ਼ਟ ਕਾਰਜਸ਼ੈਲੀ ਹੈ ਅਤੇ ਇਥੋ ਤਕ ਕਿ ਡੀ.ਜੀ.ਪੀ ਸੁਰੇਸ਼ ਅਰੋੜਾ ਵਰਗੇ ਉਹੀ ਅਫਸਰ ਹਨ।