ਅਦਾਰੇ ਦੇ ਸੀ.ਈ.ਓ. ਮੈਡਮ ਰੁਪਿੰਦਰ ਕੌਰ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਜਲੰਧਰ, 16 ਦਸੰਬਰ- ਆਮ ਆਦਮੀ ਪਾਰਟੀ ਪੰਜਾਬ ਦੀ ਚੀਫ ਸਪੋਕਸਪਰਸਨ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਐਤਵਾਰ ਨੂੰ ਵਿਸ਼ੇਸ਼ ਤੌਰ ’ਤੇ ਇੱਥੇ ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਮੁੱਖ ਦਫ਼ਤਰ ਵਿਖੇ ਪਧਾਰੇ। ਇਸ ਸਮੇਂ ਪ੍ਰੋ. ਬਲਜਿੰਦਰ ਕੌਰ ਦੇ ਪਿਤਾ ਸ. ਦਰਸ਼ਨ ਸਿੰਘ ਜਗਾ ਰਾਮ ਤੀਰਥ ਅਤੇ ਹੋਰ ਸਹਿਯੋਗੀ ਵੀ ਨਾਲ ਸਨ। ਪ੍ਰੋ. ਬਲਜਿੰਦਰ ਕੌਰ ਪੰਜਾਬ ਟਾਇਮਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦੀ ਸਪੁੱਤਰੀ ਬੀਬਾ ਪਰਨੀਤ ਕੌਰ ਦੇ ਵਿਆਹ ਸਮਾਗਮ ਮੌਕੇ ਵਧਾਈ ਦੇਣ ਪਹੁੰਚੇ ਸਨ। ਉਨ੍ਹਾਂ ਨੇ ਇਸ ਸਮੇਂ ਪੰਜਾਬ ਟਾਇਮਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਟਾਇਮਜ਼ ਦੇ ਰੈਗੁਲਰ ਪਾਠਕ ਹਨ। ਇਸ ਮੌਕੇ ’ਤੇ ਪੰਜਾਬ ਟਾਇਮਜ਼ ਦੀ ਸੀ.ਈ.ਓ. ਬੀਬਾ ਰੁਪਿੰਦਰ ਕੌਰ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।