Skip to content
Independent perspectives. Global stories.
BREAKING

ਖੰਨਾ ਪੁਲਿਸ ਵਲੋਂ ਯੂ ਪੀ ਤੋਂ ਲਿਆਂਦੇ 71100 ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ

Share this story

ਖੰਨਾ, 11 ਦਸੰਬਰ (ਬਲਜਿੰਦਰ ਸਿੰਘ ਪਨਾਗ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਦੀਪਕ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਜਸਵੀਰ ਸਿੰਘ ਮੁਖ ਅਫਸਰ ਥਾਣਾ ਸਿਟੀ-2 ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ ਅਤੇ ਐਸ.ਆਈ. ਲਾਭ ਸਿੰਘ ਨਾਰਕੋਟਿਕ ਸੈਲ ਖੰਨਾ ਸਮੇਤ ਪੁਲਿਸ ਪਾਰਟੀ ਵਲੋ ਪ੍ਰਿਸਟੀਨ ਮਾਲ ਜੀ.ਟੀ. ਰੋਡ (ਅਲੌੜ) ਖੰਨਾ ਸਾਹਮਣੇ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਮੋਨੇ ਵਿਅਕਤੀ ਕਿਸੇ ਅਗਿਆਤ ਵਹੀਕਲ ਵਿਚੋਂ ਉਤਰਕੇ ਆ ਰਹੇ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਪਿਛੇ ਗੋਬਿੰਦਗੜ ਸਾਈਡ ਵਲ ਨੂੰ ਤੁਰ ਪਏ, ਜਿਹਨਾ ਪਾਸ ਕਾਲੇ ਰੰਗ ਦੇ ਦੋ ਵਡੇ ਬੈਗ ਸਨ, ਤਾਂ ਪੁਲਿਸ ਪਾਰਟੀ ਵਲੋ ਉਹਨਾ ਨੂੰ ਸ਼ਕ ਦੀ ਬਿਨਾਹ ‘ਤੇ ਰੋਕਦੇ ਹੋਏ ਉਹਨਾ ਦਾ ਨਾਮ ਪਤਾ ਪੁਛਿਆ, ਜਿਹਨਾ ਨੇ ਆਪਣਾ ਨਾਮ ਸੁਨੀਲ ਕੁਮਾਰ ਪੁਤਰ ਸ਼ੌਕਤ ਮਸੀਹ ਵਾਸੀ ਮਕਾਨ ਨੰਬਰ 606, ਵਾਰਡ ਨੰਬਰ 2, ਮਾਡਲ ਟਾਊਨ ਧਾਰੀਵਾਲ, ਜਿਲਾ ਗੁਰਦਾਸਪੁਰ ਅਤੇ ਆਸ਼ੂ ਮਸੀਹ ਪੁਤਰ ਸਾਬ ਮਸੀਹ ਪਿੰਡ ਆਲੋਵਾਲ ਜਿਲਾ ਗੁਰਦਾਸਪੁਰ ਦਸਿਆ। ਜੋ ਮੌਕਾ ‘ਤੇ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਵਲੋ ਤਲਾਸ਼ੀ ਕਰਨ ‘ਤੇ ਉਕਤ ਵਿਅਕਤੀਆ ਦੇ ਬੈਗਾਂ ਨੂੰ ਚੈਕ ਕਰਨ ‘ਤੇ ਉਹਨਾ ਵਿਚੋਂ 71,100 ਨਸ਼ੀਲ਼ੇ ਕੈਪਸੂਲ ਮਾਰਕਾ ਟਰੋਮੋਡੋਲ (ਵਾਰਮਾ) ਬ੍ਰਾਮਦ ਹੋਈਆ। ਜਿਹਨਾ ਨੇ ਪੁਛਗਿਛ ਦੌਰਾਨ ਦਸਿਆ ਕਿ ਉਹਨਾ ਵਲੋ ਇਹ ਨਸ਼ੀਲ਼ੀਆ ਕੈਪਸੂਲ ਸਹਾਰਨਪੁਰ (ਯੂ.ਪੀ) ਤੋਂ ਸਸਤੇ ਭਾਅ ‘ਤੇ ਲਿਆਕੇ ਜਲੰਧਰ ਏਰੀਆ ਵਿਚ ਮਹਿੰਗੇ ਭਾਅ ਵੇਚਣੀਆ ਸਨ। ਜਿਸ ਸਬੰਧੀ ਉਕਤ ਦੋਸੀਆਨ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ। ਦੋਸ਼ੀਆ ਪਾਸੋਂ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY