Skip to content
Independent perspectives. Global stories.
BREAKING

ਕੈਪਟਨ ਨੇ ਖੁਦ ਨੂੰ ‘ਝੂਠਾ’ ਸਾਬਿਤ ਕੀਤਾ : ਖਹਿਰਾ

Share this story

ਮਾਨਸਾ, 11 ਦਸੰਬਰ (ਜਗਦੀਸ਼ ਬਾਂਸਲ)- ਸੁਖਪਾਲ ਸਿੰਘ ਖਹਿਰਾ ਗਰੁਪ, ਡਾ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਅਤੇ ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਵਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ ਆਪਣੇ ਚੌਥੇ ਦਿਨ ਦੇ ਦੌਰਾਨ ਬਰਨਾਲਾ ਜਿਲ੍ਹੇ ਦੇ ਵਖ ਵਖ ਪਿੰਡਾਂ ਵਿਚੋਂ ਦੀ ਗੁਜਰਿਆ।ਤੀਜੇ ਦਿਨ ਦੌਰਾਨ ਇਨਸਾਫ ਮਾਰਚ ਲੋਕਾਂ ਦੇ ਭਾਰੇ ਕਠਾਂ ਨੂੰ ਸੰਬੋਧਿਤ ਕਰਦਾ ਹੋਇਆ ਮਾਨਸਾ ਦੇ ਪਿੰਡ ਅਕਲੀਆ ਅਤੇ ਬਰਨਾਲੇ ਦੇ ਪਿੰਡਾਂ ਪਖੋਂ ਕਲਾਂ, ਰੁੜੇਕੇ ਕਲ੍ਹਾਂ , ਧੌਲਾ, ਫਤਿਹਗੜ੍ਹ ਚੰਨਾ, ਭੈਣੀ ਜਸਾ ਵਿੱਚ ਦੀ ਹੁੰਦਾ ਹੋਇਆ ਧਨੌਲੇ ਪਹੁੰਚਿਆ।ਵਖ ਵਖ ਪਿੰਡਾਂ ਵਿਚ ਸੰਬੋਧਨ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸਤਾਧਿਰ ਕਾੰਗਰਸ ਨੂੰ ਉਸਦੇ ਝੂਠੇ ਵਾਅਦਿਆਂ ਲਈ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਖਮੰਤਰੀ ਇਕ ਠਝੂਠਾਠ ਵਿਅਕਤੀ ਹੈ ਜਿਸਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿਚ ਪੰਜਾਬ ਵਿਚ ਨਸ਼ਾ ਬੰਦ ਕਰ ਦਵੇਗਾ।ਲੋਕ ਇਨਸਾਫ ਪਾਰਟੀ ਦੇ ਲੀਡਰ ਸ੍ਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਰਾਜਨਿਤੀ ਨੂੰ ਲੋਕਾਂ ਨੇ ਵਪਾਰ ਬਣਾ ਰਖਿਆ ਤੇ ਸਾਡੇ ਲਈ ਰਾਜਨਿਤੀ ਸੇਵਾ ਹੈ। ਸਾਨੂੰ ਆਪਣੇ ਆਪ ਨੂੰ ਇਹਨਾਂ ਵਪਾਰ ਕਰਨ ਵਾਲੇ ਰਾਜਨਿਤਿਕ ਨੇਤਾਵਾਂ ਨਾਲੋ ਤੋੜਣਾ ਪਵੇਗਾ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ। ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਨਸਾਫ ਮਾਰਚ ਇਕੋ ਇਕ ਇਹੋਜੀ ਕਿਰਨ ਹੈ ਜੋ ਪੰਜਾਬ ਲੁਟੇ ਖਸੁਟੇ ਗਏ ਪੰਜਾਬ ਨੂੰ ਮੁੜ ਲੀਹ ਤੇ ਲਿਆ ਸਕਦੀ ਹੈ ਅਜ ਦੇ ਦਿਨ ਦੇ ਹੋਰ ਮੁਖ ਬੁਲਾਰਿਆ ਵਿਚ ੰਲ਼1 ਮੌੜ ਜਗਦੇਵ ਸਿੰਘ ਕਮਾਲੂ ਅਤੇ ੰਲ਼1 ਜੈਤੋ ਮਾਸਟਰ ਬਲਦੇਵ ਸਿੰਘ ਸ਼ਾਮਲ ਸਨ

WRITTEN BY