May 23, 2026 7:34 am

ਵਿੱਤ ਮੰਤਰੀ ਨੇ ਰਾਮਬਾਗ ਵਿਖੇ ਸ਼ਾਂਤੀ ਭਵਨ ਦਾ ਨੀਂਹ ਪੱਥਰ ਰੱਖਿਆ

ਬਠਿੰਡਾ, 9 ਦਸੰਬਰ (ਸੁਖਵਿੰਦਰ ਸਰਾਂ)- ਪੰਜਾਬ ਦੇ ਵਿਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਮੁਖ ਰਾਮਬਾਗ ਦਾਣਾ ਮੰਡੀ ਵਿਖੇ, ਮਹਾਂਵੀਰ ਦਲ ਵਲੋਂ ਆਯੋਜਿਤ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਸ਼ਾਂਤੀ ਭਵਨ ਦਾ ਨੀਂਹ ਪਥਰ ਰਖਿਆ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਹਾਂਵੀਰ ਦਲ ਸੰਸਥਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਇਸ ਸੰਸਥਾ ਵਲੋਂ ਵਿਦਿਅਕ ਅਤੇ ਸਿਹਤ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਉਹਨਾਂ ਸਾਬਕਾ ਮੰਤਰੀ ਸ਼੍ਰੀ ਚਰੰਜੀ ਲਾਲ ਗਰਗ ਅਤੇ ਉਹਨਾਂ ਦੇ ਸਪੁਤਰ ਕਾਂਗਰਸ ਦੇ ਸੀਨੀਅਰ ਆਗੂ ਸ਼੍ਰੀ ਰਾਜਨ ਗਰਗ ਵਲੋਂ ਸੰਸਥਾ ਵਿਚ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਸਰਾਹਨਾ ਕੀਤੀ। ਉਹਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਸ਼ਾਂਤੀ ਭਵਨ ਦੇ ਨਿਰਮਾਣ ਲਈ 25 ਲਖ ਰੁਪਏ ਇਸ ਸਾਲ ਅਤੇ 25 ਲਖ ਰੁਪਏ ਅਗਲੇ ਸਾਲ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਸੰਸਥਾ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਇਸ ਹਾਲ ਨੂੰ ਇਕ ਸਾਲ ਦੇ ਵਿਚ ਵਿਚ ਮੁਕੰਮਲ ਕੀਤਾ ਜਾਵੇ। ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਅਤੇ ਰਾਜਨ ਗਰਗ ਐਡਵੋਕੇਟ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਹਨਾਂ ਦੋਨਾ ਭਵਨਾਂ ਤੇ ਕਰੀਬ 4 ਕਰੋੜ ਰੁਪਏ ਖਰਚ ਆਉਣਗੇ। ਇਸ ਮੌਕੇ ਉਹਨਾਂ ਸ਼ਹਿਰ ਦੇ ਦਾਨੀ ਸਜਣਾਂ ਨੂੰ ਸ਼ਾਂਤੀਭਵਨ ਲਈ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਦਾਨ ਵਜੋਂ ਸ਼੍ਰੀ ਵਿਕਾਸ ਅਗਰਵਾਲ ਨੇ 25 ਲਖ ਰੁਪਏ ਦਾ ਡਰਾਫਟ ਰਿਟਾਇਰਡ ਈ.ਓ. ਸ਼੍ਰੀ ਗੁਰਬਚਨ ਗੁਪਤਾ ਐਡਵੋਕੇਟ ਦੇ ਯਤਨਾਂ ਸਦਕਾ ਸੰਸਥਾ ਨੂੰ ਸੌਂਪਿਆ। ਦੋ ਲਖ ਰੁਪਏ ਦੀ ਸਹਾਇਤਾ ਸੰਸਥਾ ਨੂੰ ਯਸ਼ ਕੰਸਟ੍ਰਕਸ਼ਨ ਕੰਪਨੀ ਵਲੋਂ, 51 ਹਜਾਰ ਰੁਪਏ ਸ਼੍ਰੀ ਸਤਪਾਲ ਅਗਰਵਾਲ ਧਰਮਕੰਡਾ, 51 ਹਜਾਰ ਰੁਪਏ ਅਜੇਪਾਲ ਗਰਗ ਸੇਲ ਸਟੀਲ ਵਾਲਿਆਂ ਵਲੋਂ, 21 ਹਜਾਰ ਰੁਪਏ ਅਤੁਲ ਗੁਪਤਾ ਸੈਕਟਰੀ ਮਹਾਂਵੀਰ ਦਲ ਨੇ ਦਾਨ ਵਜੋਂ ਬਿਲਡਿੰਗ ਲਈ ਦਿਤੇ। ਇਸ ਮੌਕੇ ਹੋਰਨਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਸਵਾਮੀ ਸੂਰੀਆ ਦੇਵ, ਸਹਾਰਾ ਕਲਬ ਦੇ ਪ੍ਰਧਾਨ ਵਿਜੇ ਗੋਇਲ, ਪ੍ਰਮੋਦ ਮਿਤਲ ਪ੍ਰਧਾਨ ਐਸ.ਐਸ.ਡੀ. ਸਭਾ, ਅਤੁਲ ਗੁਪਤਾ, ਹੰਸ ਰਾਜ ਪੀਰਕੋਟ, ਸੰਜੇ ਅਗਰਵਾਲ, ਸੁਰਿੰਦਰ ਗੋਇਲ, ਆਰਕੀਟੈਕਟ ਆਰ.ਐਸ. ਸਿਧੂ, ਵਿਤ ਮੰਤਰੀ ਦੇ ਓਐਸਡੀ ਜਸਵੀਰ ਸਿੰਘ ਢਿਲੋਂ ਅਤੇ ਜਗਤਾਰ ਸਿੰਘ ਢਿਲੋਂ, ਜਿਲ•ਾ ਪ੍ਰਧਾਨ ਮੋਹਨ ਲਾਲ ਝੁੰਬਾ, ਅਸ਼ੋਕ ਕੁਮਾਰ, ਕੇਕੇ ਅਗਰਵਾਲ, ਅਰੁਣ ਵਧਾਵਨ, ਟਹਿਲ ਸਿੰਘ ਸੰਧੂ, ਪਵਨ ਮਾਨੀ, ਰਾਜ ਨੰਬਰਦਾਰ, ਪਿਰਥੀਪਾਲ ਸਿੰਘ ਜਲਾਲ, ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ ਅਤੇ ਹਰਜੋਤ ਸਿਧੂ, ਸਿੰਘ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ ਭੋਲਾ, ਗੁਰਜੰਟ ਸਿੰਘ ਧੀਮਾਨ, ਸਤੀਸ਼ ਕੁਮਾਰ ਬਬੂ, ਮਹਿੰਦਰ ਕੁਮਾਰ ਨਰੂਲਾ, ਰਣਜੀਤ ਸਿੰਘ ਗਰੇਵਾਲ, ਡਾ. ਸਤਪਾਲ ਭਠੇਜਾ, ਅਨਿਲ ਭੋਲਾ, ਸੁਰਿੰਦਰ ਮੋਹਨ ਭੋਲਾ, ਐਸ ਪੀ ਸਿਟੀ ਗੁਰਮੀਤ ਸਿੰਘ, ਡੀਐਸਪੀ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਦਵਿੰਦਰ ਸਿੰਘ ਤੋਂ ਇਲਾਵਾ ਵਡੀ ਗਿਣਤੀ ਵਿਚ ਮਹਾਂਵੀਰ ਦਲ ਦੇ ਮੈਂਬਰ, ਅਹੁਦੇਦਾਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

Send this to a friend