May 24, 2026 11:16 pm

ਪਟਿਆਲਾ ਜ਼ਿਲ੍ਹੇ ’ਚ ਆਵਾਰਾ ਖੁੰਖਾਰ ਕੁੱਤਿਆਂ ਨੇ ਲੋਕਾਂ ਦਾ ਜਿਉਣਾਂ ਕੀਤਾ ਦੁੱਬਰ

ਸੈਰ ਕਰ ਕਰਨ ਜਾ ਰਹੇ ਵਿਅਕਤੀ ਨੂੰ ਦਰਜਨ ਕੁੱਤਿਆਂ ਨੇ ਕੀਤਾ ਗੰਭੀਰ ਜ਼ਖਮੀ

ਪਟਿਆਲਾ, 9 ਦਸੰਬਰ (ਦਇਆ ਸਿੰਘ)- ਇੱਥੋਂ ਦੇ ਜੁਝਾਰ ਨਗਰ ਵਿਖੇ ਅੱਜ ਤੜਕੇ ਘਰ ਤੋਂ ਸੈਰ ਕਰਨ ਜਾ ਰਹੇ ਇਕ ਵਿਅਕਤੀ ਤੇ ਆਵਾਰਾ ਖੁੰਖਾਰ ਕੁੱਤਿਆਂ ਨੇ ਹਮਲਾ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਹੈ। ਜਦਕਿ ਨੇੜਲੇ ਘਰ ਦੇ ਵਿਅਕਤੀ ਵਲੋਂ ਅਚਾਨਕ ਬਾਹਰ ਰੋਲਾਸੁਨਣ ਤੇ ਜਖਮੀ ਵਿਅਕਤੀ ਨੂੰ ਬਹੁਤ ਹੀ ਜਦੋਂ ਜਹਿਦ ਨਾਲ ਖੁਖਾਰ ਕੁੱਤਿਆਂ ਤੋਂ ਛੁਡਵਾ ਲਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਪੰਜ ਵਜੇ ਜੁਝਾਰ ਨਗਰ ਦੇ ਵਿਚ ਰਹਿਣ ਵਾਲਾ ਵਿਅਕਤੀ ਗੁਰਸਾਜਨ ਸਿੰਘ ਰੋਜਾਨਾ ਦੀ ਤਰ੍ਹਾਂ ਸਵੇਰੇ ਸਵੇਰੇ ਦੀ ਸੈਰ ਤੇ ਜਾਨ ਲਈ ਘਰ ਦਾ ਗੇਟ ਖੋਲ ਕੇ ਘਰੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਇਕ ਅਵਾਰਾ ਕੁੱਤਿਆਂ ਨੇ ਆ ਕੇ ਗੁਰਸਾਜਨ ਸਿੰਘ ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਢਿੱਡ ਤੇ ਆਪਣੇ ਦੰਦਾਂਤੇ ਪੈਰਾਂ ਦੇ ਨੋਂਹਾਂ ਨਾਲ ਗੰਭੀਰ ਜਖਮ ਕਰ ਦਿੱਤੇ। ਜਿਸ ਤੇ ਗੁਰਸਾਜਨ ਨੀਚੇ ਜਮੀਨ ਤੇ ਗਿਰ ਗਿਆ ਇੰਨੇ ਨੂੰ ਪਿੱਛੋਂ ਦੀ ਚਾਰ ਪੰਜ ਹੋਰ ਆਵਾਰਾ ਕੁੱਤੇ ਆਏ ਅਤੇ ਉਹਨਾਂ ਨੇ ਗੁਰਸਾਜਨ ਤੇ ਹਮਲਾ ਕਰ ਦਿੱਤਾ ਜਿਸ ਤੇ ਗੁਰਸਾਜਨ ਬੇਹੋਸ਼ ਹੋ ਗਿਆ।ਇਸੇ ਦੋਰਾਨ ਗੁਰਸਾਜਨ ਸਿੰਘ ਦਾ ਰੋਲਾ ਸੁਣਕੇ ਉਸ ਦੇ ਗੁਆਂਡੀ ਨੇ ਬਾਹਰ ਆ ਕੇ ਕੁੱਤਿਆਂ ਤੋਂ ਕਾਫੀ ਜਦੋ ਜਹਿਦ ਨਾਲ ਗੁਰਸਾਜਨ ਦੀ ਜਾਨ ਬਚਾਈ।ਜਿਕਰ ਯੋਗ ਹੈ ਕਿ ਇਹ ਅਵਾਰਾ ਕੁੱਤੇ ਗੁਰਸਾਜਨ ਵਰਗੇ ਸੇਹਤਮੰਦ ਬੰਦੇ ਨੂੰ ਵੀ ਖਿੱਚ ਕੇ ਕਈ ਫੁੱਟ ਦੂਰ ਲੈ ਗਏ ਤਾ ਤੁਸੀ ਸੋਚ ਸਕਦੇ ਹੋ ਕਿ ਜੇਕਰ ਕੋਈ ਬੱਚਾ ਜਾ ਬਜ਼ੁਰਗ ਇਹਨਾਂ ਅਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੁੰਦਾ ਤਾ ਕੀ ਹੋਣਾ ਸੀ।ਪਹਿਲਾ ਵੀ ਪੰਜਾਬ ਦੇ ਦੂਸਰੇ ਸ਼ਹਿਰਾਂ ਤੋਂ ਅਵਾਰਾ ਕੁੱਤਿਆਂ ਦੇ ਹਮਲੇ ਨਾਲ ਹੋਈਆਂ ਕਈ ਮੌਤਾਂ ਦੀਆ ਖ਼ਬਰਾਂ ਦੇਖਣ ਸੁਨਣ ਨੂੰ ਮਿਲ ਚੁੱਕਿਆ ਹਨ ਪਰ ਪਟਿਆਲਾ ਦੇ ਵਿਚ ਹੋਈ ਇਸ ਘਟਨਾ ਨੇ ਪਟਿਆਲਾ ਵਾਸੀਆਂ ਦੇ ਵਿਚ ਇਹਨਾਂ ਅਵਾਰਾ ਕੁੱਤਿਆਂ ਪ੍ਰਤੀ ਦਹਿਸ਼ਤ ਫੈਲ ਦਿੱਤੀ ਹੈ।

Send this to a friend