May 25, 2026 12:09 am

ਪੰਜਾਬ ਦੀ ਸਿਆਸਤ ’ਚ 16 ਨੂੰ ਆਏਗਾ ਭੂਚਾਲ

ਖਹਿਰਾ ਤੇ ਜਥੇ: ਬ੍ਰਹਮਪੁਰਾ ਕਰ ਸਕਦੇ ਨੇ ਵੱਡੇ ਐਲਾਨ

ਅੰਮ੍ਰਿਤਸਰ, 9 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਪੰਜਾਬ ਦੀ ਸਿਆਸਤ ‘ਚ 16 ਦਸੰਬਰ ਨੂੰ ਭੂਚਾਲ ਆਉਣ ਦੀ ਸੰਭਾਵਨਾ ਹੈ। ਇਸ ਦਿਨ ਇਕ ਪਾਸੇ ਪੰਚਾਇਤੀ ਚੋਣਾਂ ਕਰਕੇ ਸਿਆਸੀ ਪਾਰਾ ਅਸਮਾਨੀ ਚੜ੍ਹਿਆ ਹੋਵੇਗਾ ਅਤੇ ਦੂਜੇ ਪਾਸੇ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਦੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਵੱਡਾ ਐਲਾਨ ਕਰ ਸਕਦਾ ਹੈ ਅਤੇ ਦੂਜੇ ਪਾਸੇ ਮਾਝੇ ਦੇ ਜਰਨੈਲ ਅਤੇ ਸ੍ਰੋਮਣੀ ਅਕਾਲੀ ਦੇ ਬਾਗੀ ਆਗੂ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਜਥੇ: ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਵੀ ਇਸ ਦਿਨ ਆਪਣੇ ਪੱਤੇ ਖੋਲਣਗੇ। ਦਰਅਸਲ ‘ਆਪ’ ਦੇ ਬਾਗੀ ਧੜੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਤੇ ਪੰਜਾਬ ਮੰਚ ਦੇ ਮੁੱਖੀ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਤੋ 9 ਰੋਜ਼ਾ ਇਨਸਾਫ ਮਾਰਚ ਤਲਵੰਡੀ ਸਾਬੋ ਬਠਿਡਾ ਤੋ ਕੀਤਾ ਜਾਵੇਗਾ। ਇਹ ਮਾਰਚ 16 ਦਸੰਬਰ ਨੂੰ ਪਟਿਆਲਾ ਵਿੱਖੇ ਸਮਾਪਤ ਹੋਵੇਗਾ, ਜਿੱਥੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਕੋਈ ਵੱਡਾ ਸਿਆਸੀ ਐਲਾਨ ਕਰ ਸਕਦੇ ਹਨ। ਦੂਜੇ ਪਾਸੇ 16 ਦਸੰਬਰ ਨੂੰ ਹੀ ਬਾਗੀ ਟਕਸਾਲੀ ਅਕਾਲੀ ਆਗੂ ਵੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਵੱਲੋਂ ਭਾਂਵੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਉਹ 16 ਦਸੰਬਰ ਨੂੰ ਹੀ ਆਪਣੇ ਪੱਤੇ ਖੱਲਣਗੇ। ਯਾਦ ਰਹੇ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਜਥੇ: ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ‘ਚੋ ਕੱਢ ਦਿੱਤਾ ਸੀ। ਜਿਸ ਕਾਰਨ ਉਹ ਨਵਾਂ ਅਕਾਲੀ ਦਲ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ।

Send this to a friend