June 23, 2026 10:13 am

ਮੋਦੀ ਦੀ ਟਿਪਣੀ ਭਾਰਤੀ ਫੌਜ ਦਾ ਅਪਮਾਨ : ਐਂਟੋਨੀ

image ਨਵੀਂ ਦਿੱਲੀ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕੁਝ ਦਿਨ ਪਹਿਲਾਂ ਏ.ਕੇ ਐਂਟਨੀ ਉ¤ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਦਾ ਏਜੰਟ ਦ¤ਸਣ ਵਾਲੇ ਨਰਿੰਦਰ ਮੋਦੀ  ਉ¤ਤੇ ਅੱਜ ਨੂੰ ਪਲਟਵਾਰ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਮੁ¤ਖ ਮੰਤਰੀ ਨੂੰ ਅਜਿਹੀ ਭਾਸ਼ਾ ਨਹੀਂ ਸੋਭਦੀ, ਜੋ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ  ਦੀਆਂ ਟਿ¤ਪਣੀਆਂ ਭਾਰਤੀ ਫੌਜ ਦਾ ਅਪਮਾਨ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਕਠੁਆ  ਦੇ ਹੀਰਾਨਗਰ ਵਿੱਚ 26 ਮਾਰਚ ਨੂੰ ਇ¤ਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਨੇਤਾ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਆਪ ਨੂੰ ਨਿਸ਼ਾਨਾ ਬਣਾਉਂਦਿਆਂ ਏ.ਕੇ ਐਂਟਨੀ ਅਤੇ ਆਪ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਦਾ ਏਜੰਟ ਤੱਕ ਦੱਸਿਆ ਸੀ। ਭਾਜਪਾ ਦੇ ਪ੍ਰਧਾਨ

ਮੰਤਰੀ ਪਦ ਦੇ ਉਮੀਦਵਾਰ ਨੇ ਕਿਹਾ ਸੀ ਕਿ ਦੇਸ਼ ਨੂੰ ਤਿੰਨ ਏ.ਕੇ ਤੋਂ ਖ਼ਤਰਾ ਹੈ। ਇਹ ਹਨ ਏ.ਕੇ 47 ਜਿਨ੍ਹਾਂ ਦਾ ਇਸਤੇਮਾਲ ਕਰਕੇ ਅੱਤਵਾਦੀ ਭਾਰਤੀਆਂ ਦਾ ਖੂਨ ਡੋਲਦੇ ਹਨ। ਦੂਸਰਾ ਰੱਖਿਆ ਮੰਤਰੀ ਏ.ਕੇ ਐਂਟਨੀ, ਜਿਨ੍ਹਾਂ ਨੇ ਕਿਹਾ ਸੀ ਕਿ ਭਾਰਤੀਆਂ ਦਾ ਸਿਰ ਕ¤ਟ ਕੇ ਲੈ ਜਾਣ ਵਾਲੇ ਪਾਕਿਸਤਾਨੀ ਫੌਜੀ ਨਹੀਂ ਸਨ, ਬਲਿਕ ਉਨ੍ਹਾਂ ਦੀ ਵਰਦੀ ਪਹਿਨ ਕੇ ਆਏ ਅੱਤਵਾਦੀ ਸਨ। ਜਦੋਂ ਕਿ ਫੌਜ ਨੇ ਸਾਫ਼ ਕਰ ਦਿ¤ਤਾ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਾਕਿਸਤਾਨੀ ਫੌਜੀ ਹੀ ਸਨ।

Send this to a friend