Skip to content
Independent perspectives. Global stories.
BREAKING

ਦੁਕਾਨ ਨੂੰ ਪਾੜ ਲਾ ਕੇ ਮੋਬਾਇਲ ਚੋਰੀ ਕਰਨ ਵਾਲੇ ਪੁਲਿਸ ਨੇ ਕੀਤੇ 72 ਘੰਟਿਆ ’ਚ 61 ਮੋਬਾਇਲਾਂ ਸਮੇਤ ਦੋ ਕਾਬੂ

Share this story

ਅਮਲੋਹ, 2 ਦਸੰਬਰ (ਰਣਜੀਤ ਸਿੰਘ ਘੁੰਮਣ)- ਸਾਂਝੀ ਸੱਥ ਮਹਿੁੰਮ ਸਦਕਾ ਪੁਲਿਸ ਤੇ ਆਮ ਪਬਲਿਕ ਦੇ ਤਾਲਮੇਲ ਚ ਵਾਧਾ ਹੋਇਆ ਹੈ ਜਿਸ ਨਾਲ ਨਸ਼ੇ ਦੇ ਸੋਦਾਗਰਾ ਤੇ ਗਲਤ ਅਨਸਰਾ ਨੂੰ ਠੱਲ ਪਾਉਣ ਚ ਪੁਲਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਐਸ ਪੀ ਡੀ ਹਰਪਾਲ ਸਿੰਘ ਨੇ ਮੋਬਾਇਲ ਚੋਰਾ ਨੂੰ ਕਾਬੂ ਕਰਨ ਸੰਬੰਧੀ ਕੀਤੀ ਅਮਲੋਹ ਥਾਣਾ ਚ ਪ੍ਰੈਸ ਕਾਨਫ੍ਰੈਂਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਕੀਤਾ। ਉਨ੍ਹਾ ਦੱਸਿਆ ਕਿ ਬੀਤੇ ਦਿਨੀ ਅਮਲੋਹ ਦੇ ਬੁੱਗਾ ਚੌਂਕ ਸਥਿਤ ਮੋਬਾਇਲਾ ਦੀ ਦੁਕਾਨ ਨੂੰ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਮੋਬਾਇਲ ਚੋਰੀ ਹੋ ਗਏ ਸਨ ਜਿਸ ਸੰਬੰਧੀ ਡੀ ਐਸ ਪੀ ਮਨਪ੍ਰੀਤ ਸਿੰਘ ਦੀ ਅਗਵਾਈ ਚ ਥਾਣਾ ਮੁੱਖੀ ਸ਼ਮਸ਼ੇਰ ਸਿੰਘ ਵੱਲੋ ਗਠਿਤ ਪੁਲਿਸ ਟੀਮ ਨੇ 72 ਘੰਟੇ ਵਿੱਚ ਮੋਬਾਇਲ ਚੋਰੀ ਕਰਨ ਵਾਲੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਉਨ੍ਹਾ ਦੱਸਿਆ ਕਿ ਥਾਣੇਦਾਰ ਪਵਨ ਕੁਮਾਰ ਨੇ ਨਾਕਾਬੰਦੀ ਦੌਰਾਨ ਸਪਲੈਂਡਰ ਮੋਟਰਸਾਇਕਲ ਸਵਾਰ ਜੋ ਪੁਲਿਸ ਨੂੰ ਦੇਖ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਨੂੰ ਕਾਬੂ ਕਰ ਤਲਾਸ਼ੀ ਲਈ ਜਿਨ੍ਹਾ ਦੇ ਹੱਥ ਵਿੱਚ ਫੜੇ ਥੈਲੇ ਚ ਚੋਰੀ ਕੀਤੇ ਕਰੀਬ 1 ਲੱਖ ਦੀ ਕੀਮਤ ਦੇ ਵੱਖ-ਵੱਖ ਕੰਪਨੀਆਂ ਦੇ 61 ਮੋਬਾਇਲ ਬਰਾਮਦ ਕੀਤੇ। ਅਮਲੋਹ ਪੁਲਿਸ ਨੇ ਚੋਰੀ ਦੇ ਅਰੋਪ ਵਿੱਚ ਫੜੇ ਬਲਵਿੰਦਰ ਸਿੰਘ ਉਰਫ ਮੰਗਾ ਵਾਸੀ ਪਿੰਡ ਤੱਦਾਬੱਧਾ ਤੇ ਤਰਸੇਮ ਸਿੰਘ ਵਾਸੀ ਪਿੰਡ ਮਾਂਹਪੁਰ ਜਿਲ੍ਹਾ ਲੁਧਿਆਣਾ ਦੇ ਖਿਲਾਫ ਮੁੱਕਦਮਾ ਨੰਬਰ 137 ਧਾਰਾ 457,380,411 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋ ਬਾਅਦ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾਗਿਆ ਹੈ।

WRITTEN BY