Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਮੌਕੇ ਵਧਾਈ

Share this story

ਚੰਡੀਗੜ, 26 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੇ ਮੌਕੇ ‘ਤੇ ਵਧਾਈ ਦਿਤੀ ਅਤੇ ਉਨਾਂ ਤੋਂ ਸੰਵਿਧਾਨ ਵਿਚ ਨਿਹਿਤ ਆਦਰਸ਼ਾਂ ਅਤੇ ਮੁਲਾਂ ਦਾ ਅਨੁਸਰਣ ਕਰਨ ਦੀ ਅਪੀਲ ਕੀਤੀ। 26 ਨਵੰਬਰ, 1949 ਨੂੰ ਸੰਵਿਧਾਨ ਅਪਣਾਉਣ ਦੀ ਯਾਦ ਵਿਚ ਸਾਲ 2015 ਤੋਂ ਹਰੇਕ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨਾ ਨੇ ਕਿਹਾ ਕਿ ਬਾਬਾ ਸਾਹੇਬ ਨੇ ਆਪਣਾ ਸਾਰਾ ਜੀਵਨ ਸਮਾਜਿਕ ਅਸਮਾਨਤਾ ਨੂੰ ਖਤਮ ਕਰਨ ਅਤੇ ਵਾਂਝੇ ਸਮੂਹਾਂ ਨੂੰ ਇਕ ਸਮਾਨ ਮੌਕੇ ਪ੍ਰਦਾਨ ਕਰ ਕੇ ਮੁਖ ਧਾਰਾਂ ਵਿਚ ਲਿਆਉਣ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਨੂੰ ਡਾ. ਅੰਬੇਦਕਰ ਦੇ ਵਿਜਨ ਦਾ ਪ੍ਰਸਾਰ ਕਰਨ ਲਈ ਮਨਾਇਆ ਜਾਣਾ ਚਾਹੀਦਾ ਹੈ। ਬਾਬਾ ਸਾਹੇਬ ਦੇ ਵਿਚਾਰ, ‘ਜੀਵਨ ਲੰਬਾ ਹੋਣ ਦੀਥਾਂ ਮਹਾਨ ਹੋਣਾ ਚਾਹੀਦਾ ਹੈ‘ ਦਾ ਵਰਣਨ ਕਰਦੇ ਹੋਏ ਉਨਾਂ ਨੇ ਕਿਹਾ ਕਿ ਨੇਕ ਕੰਮ ਅਤੇ ਮਾਨਵਤਾ ਦੇ ਲਈ ਹਮਦਰਦੀ ਹੀ ਮਨੁਖ ਦੇ ਜੀਵਨ ਦਾ ਸਾਰ ਹੈ। ਡਾ. ਅੰਬੇਦਕਰ ਦਾ ਸਾਰਾ ਜੀਵਨ ਗਰੀਬ ਤੋਂ ਗਰੀਬ ਵਿਅਕਤੀ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਸਮਰਪਿਤ ਸੀ।

WRITTEN BY