Skip to content
Independent perspectives. Global stories.
BREAKING

550 ਸਾਲਾ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ : ਭਾਈ ਲੌਂਗੋਵਾਲ

Share this story

23 ਨੂੰ ਪੰਜਾਬ ਦੇ ਗਵਰਨਰ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕਰਨਗੇ

ਸ਼ੇਰਪੁਰ, 20 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 22 ਨਵੰਬਰ ਤੋਂ ਦੋ ਰੋਜ਼ਾ ਸੁਲਤਾਨਪੁਰ ਲੋਧੀ ਦੇ ਭਾਈ ਮਰਦਾਨਾ ਹਾਲ ਵਿਖੇ ਸਮਾਗਮ ਕਰਨ ਮਗਰੋਂ ਜਿਥੇ ਪੂਰਾ ਸਾਲ ਪੰਜਾਬ, ਦੇਸ ਦੇ ਹੋਰ ਸੂਬਿਆਂ ਅਤੇ ਵਿਦੇਸਾਂ ਵਿਚ ਲਗਾਤਾਰ ਸਮਾਗਮ ਚਲਣਗੇ ਉਥੇ 23 ਨਵੰਬਰ ਨੂੰ ਪੰਜਾਬ ਦੇ ਗਵਰਨਰ ਸੋਨੇ ਅਤੇ ਚਾਂਦੀ ਦੇ ਸਿਕੇ ਜਾਰੀ ਕਰਨਗੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਸਮਾਜ ਦੇ ਆਗੂ ਸੰਤ ਹਾਕਮ ਸਿੰਘ ਗੰਡੇਵਾਲ, ਸਿਖ ਬੁਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਅਤੇ ਅਕਾਲੀ ਆਗੂ ਗਰੀਬ ਸਿੰਘ ਛੰਨਾਂ ਨਾਲ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਦਿਆਂ ਕੀਤਾ।ਭਾਈ ਲੌਂਗੋਵਾਲ ਨੇ ਦਸਿਆ ਕਿ ਸੋਨੇ ਅਤੇ ਚਾਂਦੀ ਦੇ ਸਿਕਿਆਂ ਦੇ ਇਕ ਪਾਸੇ ਨਨਕਾਣਾ ਸਾਹਿਬ ਤੇ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੀ ਤਸਵੀਰ ਹੋਵੇਗੀ।ਉਨ੍ਹਾਂ ਕਿਹਾ ਕਿ ਲਖਾਂ ਲੋਕਾਂ ਦੀ ਆਮਦ ਨੂੰ ਮੁਖ ਰਖਦਿਆਂ ਸੁਲਤਾਨਪੁਰ ਲੋਧੀ ਵਿਖੇ ਰਹਾਇਸ਼ ਲਈ ਇਕ ਵਿਸ਼ੇਸ਼ ‘ਟੈਂਟ ਸਿਟੀ’ ਬਣਾਇਆ ਜਾਵੇਗਾ।

WRITTEN BY