Skip to content
Independent perspectives. Global stories.
BREAKING

ਵੀਅਤਨਾਮ ’ਚ ਰਾਸ਼ਟਰਪਤੀ ਕੋਵਿੰਦ ਨੇ ਅਸੈਂਬਲੀ ਹਾਊਸ ਨੂੰ ਕੀਤਾ ਸੰਬੋਧਿਤ

Share this story

ਹਨੋਈ/ਨਵੀਂ ਦਿੱਲੀ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦਿਨੀਂ ਵੀਅਤਨਾਮ ਦੌਰੇ ’ਤੇ ਹਨ। ਇਥੇ ਵੀਅਤਨਾਮ ਦੀ ਰਾਜਧਾਨੀ ਹਨੋਈ ਸਥਿਤ ਨੈਸ਼ਨਲ ਅਸੈਂਬਲੀ ਹਾਊਸ ਦੀ ਪ੍ਰਧਾਨ ਗੁਯੇਨ ਥੀ ਕਿਮ ਨਗਨ ਨੇ ਰਾਸ਼ਟਰਪਤੀ ਕੋਵਿੰਦ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਕੋਵਿੰਦ ਦਾ ਛੋਟੇ ਬਚਿਆਂ ਨੇ ਵੀ ਸ਼ਾਨਦਾਰ ਸਵਾਗਤ ਕੀਤਾ। ਨੈਸ਼ਨਲ ਅਸੈਂਬਲੀ ਹਾਊਸ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਅਜਿਹਾ ਸਹਿਯੋਗ ਮਾਡਲ ਪੇਸ਼ ਕਰਦਾ ਹੈ, ਜਿਸ ਵਿਚ ਦੋਸਤਾਂ ਦੀ ਚੋਣ ਨਹੀਂ ਕਰਨੀ ਪੈਂਦੀ ਸਗੋਂ ਆਪਣੀ ਚੋਣ ਅਤੇ ਮੌਕਿਆਂ ਨੂੰ ਵਧਾਉਣ ਦਾ ਮੌਕਾ ਮਿਲਦਾ ਹੈ। ਇਸ ਨਾਲ ਸਿਰਫ਼ ਇਕ ਨਹੀਂ ਸਗੋਂ ਬਹੁਤ ਸਾਰੇ ਰਸਤੇ ਖੁਲ੍ਹਦੇ ਹਨ। ਉਨ੍ਹਾਂ ਨੇ ਦਸਿਆ ਕਿ ਕਰੀਬ 2,000 ਸਾਲ ਪਹਿਲਾਂ ਚਾਮ ਸਾਮਰਾਜ ਇਤਿਹਾਸ ਦੀਆਂ ਮਹਾਨ ਸਭਿਅਤਾਵਾਂ ’ਚੋਂ ਇਕ ਦਾ ਪ੍ਰਤੀਕ ਸੀ।। ਵੀਅਤਨਾਮ ਤੋਂ ਇਹ ਸਮੁੰਦਰ ਭਰ ’ਚ ਕਾਰੋਬਾਰ ਕਰਦਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਵੀਅਨਤਾਮ ਦਖਣੀ ਭਾਰਤ ਦੇ ਪਲਵ ਅਤੇ ਚੋਲ ਸਾਮਰਾਜ ਨਾਲ ਵਪਾਰਕ ਸਬੰਧਾਂ ਦਾ ਵਿਕਾਸ ਕਰ ਰਿਹਾ ਸੀ। ਇਸ ਮਗਰੋਂ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰੀ ਨਾਇਕਾਂ ਅਤੇ ਸ਼ਹੀਦਾਂ ਦੇ ਸਮਾਰਕ ’ਤੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ।

WRITTEN BY