ਸਰਦੂਲਗੜ੍ਹ, 20 ਨਵੰਬਰ (ਵਿਪਨ ਗੋਇਲ)- ਬੱਸ ਸਟੈਂਡ ਸਰਦੂਲਗੜ ਵਿੱਚ ਸਰਕਾਰੀ ਬੱਸ ਥੱਲੇ ਆਉਣ ਕਾਰਨ ਔਰਤ ਦੀ ਮੋਤ ਹੋ ਗਈ ।ਥਾਣਾ ਸਰਦੂਲਗੜ੍ਹ ਦੇ ਤਫਤੀਸੀ ਅਫਸਰ ਦੀਪ ਸਿੰਘ ਨੇ ਦੱਸਿਆ ਕਿ ਕੋਸ਼ਲਿਆ ਦੇਵੀ ਪੁੱਤਰੀ ਜਗਨ ਨਾਥ ਵਾਸੀ ਵਾਰਡ ਨੰ 2 ਸਾਧੂਵਾਲਾ ਰੋਡ ਸਰਦੂਲਗੜ੍ਹ ਬੱਸ ਸਟੈਂਡ ਤੋ ਬਾਹਰ ਆ ਰਹੀ ਸੀ ਕਿ ਉਧਰ ਸਿਰਸਾ ਤੋ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ ਬੀ 10 ਐਫ ਐਫ 3587 ਜੋ ਕਿ ਸਿਰਸਾ ਤੋ ਡੇਰਾ ਬਿਆਸ ਜਾ ਰਹੀ ਸੀ ਜਦ ਬੱਸ ਸਰਦੂਲਗੜ੍ਹ ਬੱਸ ਸਟਂੈਡ ਵਿੱਚ ਵੜ ਰਹੀ ਸੀ ਤਾਂ ਬੱਸ ਦਾ ਅਗਲਾ ਟਾਇਰ ਉਕਤ ਔਰਤ ਦੇ ਉਪਰ ਚੜ ਗਿਆ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ। ਉਨਾਂ ਨੇ ਦੱਸਿਆਂ ਕਿ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਮ੍ਰਿਤਕ ਦੇ ਭਤੀਜੇ ਮਨਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸਰਦੂਲਗੜ੍ਹ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਇਵਰ ਅਮਨਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਵਜੀਦਕੇ ਦੇ ਵਿਰੁੱਧ ਧਾਰਾ 304 ਏ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਬੱਸ ਥੱਲੇ ਆਉਣ ਕਾਰਨ ਔਰਤ ਦੀ ਮੌਤ ਡਰਾਇਵਰ ’ਤੇ ਮਾਮਲਾ ਦਰਜ਼



