ਰਾਮਪੁਰਾ ਫੂਲ, 18 ਨਵੰਬਰ (ਮਨਦੀਪ ਢੀਂਗਰਾ ਮਖਣ ਬੁਟਰ)- ਨੇੜਲੇ ਪਿੰਡ ਸਿਧਾਣਾ ਦੇ ਕਿਸਾਨ ਸੁਖਦੇਵ ਸਿੰਘ (64 ਸਾਲ) ਪੁਤਰ ਮਲ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹਤਿਆਂ ਕਰ ਲਈ। ਇਸ ਮੌਕੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਆਕਤੀ ਦੇ ਪੁਤਰਾਂ ਕੁਲਦੀਪ ਸਿੰਘ ਤੇ ਗੁਰਦੀਪ ਸਿੰਘ ਨੇ ਦਸਿਆ ਕਿ ਉਹਨਾਂ ਦੇ ਪਿਤਾ ਨੇ ਐਸ. ਬੀ. ਆਈ. ਬੈਂਕ ਮਹਿਰਾਜ ਦਾ 15 ਲਖ ਦੇ ਕਰੀਬ ਕਰਜ਼ਾ ਦੇਣਾ ਸੀ, ਜਿਸ ਕਾਰਨ ਉਹ ਕਰਜ਼ੇ ਨੂੰ ਲੈਕੇ ਮਾਨਸਿਕ ਤਣਾਓ ਵਿਚ ਰਹਿੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ ਤੇ ਵਡਾ ਪਰੀਵਾਰ ਹੋਣ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰਥ ਸੀ। ਇਸ ਸਬੰਧੀ ਥਾਣਾ ਫੂਲ ਦੇ ਸੁਖਦੇਵ ਸਿੰਘ ਨੇ ਦਸਿਆ ਕਿ ਮ੍ਰਿਤਕ ਵਿਆਕਤੀ ਦਾ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਪੋਸਟ ਮਾਰਟਮ ਕਰਵਾਕੇ ਬਣਦੀ ਧਾਰਾ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿਤੀ। ਇਸ ਮੌਕੇ ਇਕਤਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
ਪਿੰਡ ਸਿਧਾਣਾ ’ਚ ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤੀ ਆਤਮ ਹੱਤਿਆ



