June 24, 2026 5:42 pm

ਗੁਜਰਾਤ ਦੇ ਕਿਸਾਨਾਂ ਸਬੰਧੀ ਬਾਦਲ ਤੇ ਮੋਦੀ ਦਾ ਸੱਚ ਸਾਹਮਣੇ ਆਇਆ : ਬਾਜਵਾ

hhh ਚੰਡੀਗੜ੍ਹ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਜਰਾਤ ਦੇ ਕੱਛ ਇਲਾਕੇ ’ਚ ਵੱਸਣ ਵਾਲੇ ਪੰਜਾਬੀ ਕਿਸਾਨਾਂ ਦੇ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗੁਜਰਾਤ ’ਚ ਉਨ੍ਹਾਂ ਦੇ ਸਮਾਨ ਅਹੁਦੇਦਾਰ ਨਰਿੰਦਰ ਮੋਦੀ ਦੇ ਸਟੈਂਡ ਦੀ ਨਿੰਦਾ ਕੀਤੀ ਹੈ, ਜਿਹੜੇ ਕਿਸਾਨ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪਾਸੋਂ ਸੂਬੇ ’ਚ ਉਜਾੜੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਇਸ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।ਇਥੇ ਜ਼ਾਰੀ ਬਿਆਨ ’ਚ ਬਾਜਵਾ ਨੇ ਕਿਹਾ ਕਿ ਬਾਦਲ ਦਾਅਵਾ ਕਰਦੇ ਹਨ ਕਿ ਉਹ ਸਾਰੀ ਜਿੰਦਗੀ ਕਿਸਾਨਾਂ ਦੇ ਹਿਮਾਇਤੀ ਰਹੇ ਹਨ ਅਤੇ ਉਨ੍ਹਾਂ ਦੀ ਮੌਜ਼ੂਦਗੀ ਦੌਰਾਨ ਜਗਰਾਉਂ ਵਿਖੇ ਰੈਲੀ ਮੌਕੇ ਮੋਦੀ ਨੇ

ਗੁਜਰਾਤ ’ਚੋਂ ਕਿਸੇ ਵੀ ਪੰਜਾਬੀ ਕਿਸਾਨ ਨਾ ਕੱਢੇ ਜਾਣ ਦਾ ਵਾਅਦਾ ਵੀ ਕੀਤਾ ਸੀ। ਪਰ ਅਸਲ ’ਚ ਇਸ ਗੰਭੀਰ ਮਾਮਲੇ ’ਚ ਇਨ੍ਹਾਂ ਆਗੂਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਹਾਲੇ ਤੱਕ ਜਮੀਨੀ ਪੱਧਰ ’ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਵਾਲਾ ਮੋਦੀ ਵਰਗਾ ਵਿਅਕਤੀ ਕਿਸਾਨਾਂ ਨੂੰ ਗੁੰਮਰਾਹ ਕਰਨ ਸਬੰਧੀ ਅਜਿਹੀ ਛੋਟੀ ਸਿਆਸਤ ਖੇਡ ਸਕਦਾ ਹੈ, ਤਾਂ ਫਿਰ ਉਨ੍ਹਾਂ ’ਤੇ ਦੇਸ਼ ਨਾਲ ਜੁੜੇ ਮਾਮਲਿਆਂ ਸਬੰਧੀ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ?
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਦੌਰਾ ਕਰ ਰਹੇ ਕੱਛ ਇਲਾਕੇ ਦੇ ਕਿਸਾਨਾਂ ਦੇ ਇਕ ਵਫਦ ਨੇ ਮੋਦੀ ਤੇ ਬਾਦਲ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਦੀ ਸੱਚਾਈ ਸੱਭ ਦੇ ਸਾਹਮਣੇ ਲਿਆ ਦਿੱਤੀ ਹੈ। ਬਾਦਲ ਨੇ ਇਸ ਮਾਮਲੇ ਨੂੰ ਮੋਦੀ ਕੋਲ ਨਾ ਚੁੱਕਿਆ। ਬਾਜਵਾ ਨੇ ਕਿਹਾ ਕਿ ਅਸਲੀ ਮੁੱਦਾ ਮੋਦੀ ਸਰਕਾਰ ਵੱਲੋਂ ਗੁਜਰਾਤ ਹਾਈ ਕੋਰਟ ਦੇ ਉਜਾੜੇ ਦੇ ਆਦੇਸ਼ ਨੂੰ ਰੱਦ ਕਰਨ ਸਬੰਧੀ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ’ਚ ਦਾਇਰ ਅਪੀਲ ਨੂੰ ਵਾਪਸ ਲੈਣ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਮੁਤਾਬਿਕ ਮੋਦੀ ਆਪਣੇ ਫੈਸਲੇ ’ਚ ਅੜੇ ਹੋਏ ਹਨ ਅਤੇ ਉਪਰਲੀ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਸੁਪਰੀਮ ਕੋਰਟ ’ਚ ਦਾਇਰ ਕੀਤੀ ਗਈ ਅਪੀਲ ਵਾਪਸ ਨਹੀਂ ਲਈ ਗਈ ਹੈ ਅਤੇ ਬਾਦਲ ਤੇ ਮੋਦੀ ਦੋਨਾਂ ਨੇ ਕਿਸਾਨਾਂ ਨੂੰ ਝੂਠ ਬੋਲਿਆ ਹੈ। ਬਾਜਵਾ ਨੇ ਕਿਹਾ ਕਿ ਬਾਦਲ ਵਰਗੇ ਸੀਨੀਅਰ ਆਗੂ ਨੂੰ ਉਨ੍ਹਾਂ ਦੀ ਝੂਠ ਬੋਲਣ ਦੀ ਆਦਤ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਕਈ ਸੰਵੇਦਨਸ਼ੀਲ ਮੁੱਦਿਆਂ ਨਾਲ ਜੁੜਿਆ ਆਪਣੀ ਪਾਰਟੀ ਦਾ ਮੈਨੀਫੈਸਟੋ ਲਾਗੂ ਨਹੀਂ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਹੈਰਾਨੀਜਨਕ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਮੋਦੀ ਬਾਦਲ ਦੇ ਰਸਤੇ ’ਤੇ ਚੱਲ ਰਹੇ ਹਨ, ਪਹਿਲਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕਾਂ ਨਾਲ ਝੂਠਾ ਵਾਅਦੇ ਕਰਕੇ ਉਨ੍ਹਾਂ ਨੂੰ ਹੋਰ ਦੁੱਖ ਪਹੁੰਚਾ ਰਹੇ ਹਨ।
ਬਾਜਵਾ ਨੇ ਲੋਕਾਂ ਨੂੰ ਅਜਿਹੇ ਆਗੂਆਂ ਦੇ ਅਸਲੀ ਚੇਹਰੇ ਦੇਖਣ ਦੀ ਅਪੀਲ ਕੀਤੀ ਹੈ, ਜਿਹੜੇ ਅਜਿਹੇ ਗੰਭੀਰ ਮੁੱਦਿਆ ’ਤੇ ਧੋਖਾ ਦਿੰਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰ ਸਕਦੇ ਹਨ, ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਰੋਜੀ ਰੋਟੀ ’ਤੇ ਪਵੇਗਾ।

Send this to a friend