June 24, 2026 5:41 pm

ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਫਰੈਂਕਫਰਟ ਜਰਮਨੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

image ਫਰੈਂਕਫਰਟ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਫਰੈਂਕਫਰਟ ਵੱਲੋਂ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਸੈ¤ਟਰ ਫਰੈਂਕਫਰਟ ਵਿਖੇ ਹਰ ਵਾਰ ਦੀ ਤਰ੍ਹਾਂ ਬਹੁਤ ਸ਼ਰਧਾ ਨਾਲ ਮਨਾਇਆ। 21 ਤਰੀਕ ਤੋਂ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭਾਈ ਸੰਦੀਪ ਸਿੰਘ, ਭਾਈ ਬਲਵਿੰਦਰ ਸਿੰਘ ਤੇ ਭਾਈ ਬਲਵੀਰ ਸਿੰਘ ਹੋਰਾਂ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ। ਉਪਰੰਤ ਪੰਜਾਬ ਤੋਂ ਖਾਸ ਤੌਰ ’ਤੇ ਪਹੁੰਚੇ ਪ੍ਰਸਿੱਧ ਅਤੇ ਵਿਦਵਾਨ ਕਥਾ ਵਾਚਕ ਭਾਈ ਪ੍ਰਦੀਪ ਸਿੰਘ ਜੰਡਿਆਲੇ ਵਾਲਿਆਂ ਦੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸ਼ਹਾਦਤ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸ. ਭਗਤ ਸਿੰਘ

ਦੇ ਦਿਲ ਵਿੱਚ ਸਿੱਖੀ ਅਤੇ ਪੰਜਾਬ ਪ੍ਰਤੀ ਪਿਆਰ ਦੇ ਜਜਬੇ ਦਾ ਬਹੁਤ ਹੀ ਵਿਸਥਾਰ ਨਾਲ ਵਰਣਨ ਕੀਤਾ। ਸ. ਦਵਿੰਦਰ ਸਿੰਘ ਘਲੋਟੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਦੇ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਚੜ੍ਹਦੀ ਜਵਾਨੀ ਵਿੱਚ ਕੀਤੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਉਨ੍ਹਾਂ ਨੇ ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਫਰੈਂਕਫਰਟ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਦੀ ਇਸ ਸਮਾਗਮ ਲਈ ਕੀਤੇ ਉਪਰਾਲੇ ਲਈ ਪ੍ਰਸੰਸਾ ਕੀਤੀ। ਅਖੀਰ ਵਿੱਚ ਅਕੈਡਮੀ ਦੇ ਪ੍ਰਧਾਨ ਸ. ਸੁਖਰਾਜ ਸਿੰਘ ਹੁੰਦਲ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਪਾਰ ਕ੍ਰਿਪਾ ਸਦਕਾ ਇਹ ਸਮਾਗਮ ਹੋ ਸਕਿਆ। ਪ੍ਰਧਾਨ ਜੀ ਨੇ ਭਾਈ ਪ੍ਰਦੀਪ ਸਿੰਘ ਕਥਾਵਾਚਕ, ਅਕੈਡਮੀ ਦੇ ਸਮੂਹ ਮੈਂਬਰਾਂ, ਸਾਰੇ ਬੁਲਾਰਿਆਂ, ਦੂਰੋਂ ਨੇੜਿਉਂ ਆਈਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਣਥੱਕ ਨਿਸ਼ਕਾਮ ਸੇਵਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Send this to a friend