June 25, 2026 2:58 am

ਅਨੁਸੂਚਿਤ ਜਾਤੀ ਮੋਰਚਾ ਹਰ ਮੋੜ ’ਤੇ ਭਾਜਪਾ ਨਾਲ : ਚੰਦੇਲ

image ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਵੱਲੋਂ ਅੱਜ ਸੈਕਟਰ 43 ਸਥਿੱਤ ਹੋਟਲ ਦੀ ਗੌਰ ’ਚ ਭਾਜਪਾ ਦੇ ਚੰਡੀਗੜ੍ਹ ਰਾਸ਼ਟਰੀ ਕਾਰਜਕਰਨੀ ਮੈਂਬਰ ਤੇ ਉ¤ਪ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ ਦੇ ਮਨੋਜ ਕੁਮਾਰ ਚੰਦੇਲ ਦੀ ਅਗਵਾਈ ’ਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਪਾਰਟੀ ਦੇ ਵਰਕਰ ਸ਼ਾਮਿਲ ਹੋਏ। ਸਮਾਗਮ ’ਚ ਚੰਡੀਗੜ੍ਹ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਉਮੀਦਵਾਰ ਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਮਤੀ ਕਿਰਣ ਖੇਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ। ਸਮਾਗਮ ’ਚ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਰਾਜੇਸ਼ ਕਾਲੀਆ, ਪ੍ਰਦੇਸ਼ ਚੇਅਰਮੈਨ ਸ਼੍ਰੀ ਸੰਜੇ ਟੰਡਨ, ਸ਼੍ਰੀ ਐਸਕੇ ਜੈਨ ਤੇ ਸ਼੍ਰੀ ਹਰਮੋਹਨ ਧਵਨ ਵਰਗੇ

ਨੇਤਾ ਵੀ ਮੌਜ਼ੂਦ ਸਨ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਚੰਦੇਲ ਨੇ ਕਿਹਾ, ‘ਹਾਈਕਮਾਨ ਨੇ ਚੰਡੀਗੜ੍ਹ ਲਈ ਸ਼੍ਰੀਮਤੀ ਕਿਰਣ ਖੇਰ ਨੂੰ ਪਾਰਟੀ ਦਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ, ਅਨੁਸੂਚਿਤ ਜਾਤੀ ਮੋਰਚਾ ਉਨ੍ਹਾਂ ਨੂੰ ਜਿਤਾਉਣ ਲਈ ਆਪਣਾ ਪੂਰਾ ਸਹਿਯੋਗ ਦੇਵੇਗਾ। ਸਾਨੂੰ ਵਿਸ਼ਵਾਸ ਹੈ ਕਿ ਸ਼੍ਰੀਮਤੀ ਕਿਰਣ ਖੇਰ ਚੰਡੀਗੜ੍ਹ ਤੋਂ ਬੀਜੇਪੀ ਦੀ ਜਿ¤ਤ ਦਾ ਝੰਡਾ ਫਹਿਰਾਉਣ ਲਈ ਤਿਆਰ ਹਨ। ਸ਼੍ਰੀ ਚੰਦੇਲ ਨੇ ਕਿਹਾ ਕਿ ਸ਼੍ਰੀਮਤੀ ਖੇਰ ਨੇ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਸ਼ਹਿਰ ’ਚ ਆ ਰਹੀਆਂ ਮੁਸ਼ਕਿਲਾਂ ਨੂੰ ਪਾਰਟੀ ਦੇ ਉ¤ਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ ਤੇ ਮੋਰਚੇ ਦੀਆਂ ਸਮ¤ਸਿਆਵਾਂ ਦੇ ਹ¤ਲ ਦਾ ਵਿਸ਼ਵਾਸ ਦਵਾਇਆ।’
ਆਪਣੇ ਸੰਬੋਧਨ ’ਚ ਸ਼੍ਰੀਮਤੀ ਕਿਰਣ ਖੇਰ ਨੇ ਕਿਹਾ ਕਿ ਉਹ ਚਾਹੇ ਇ¤ਥੋਂ ਜਿ¤ਤਣ ਜਾਂ ਹਾਰਨ ਪਰ ਉਹ ਹਰ ਸਮੇਂ ਅਨੁਸੂਚਿਤ ਜਾਤੀ ਮੋਰਚੇ ਦੇ ਨਾਲ ਹਨ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹ¤ਲ ਕਰਵਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ। ਸ਼੍ਰੀਮਤੀ ਖੇਰ ਨੇ ਕਿਹਾ ਕਿ ਮੈਨੂੰ ਲੋਕ ਬਾਹਰ ਦੀ ਨਾ ਸਮਝਣ, ਮੈਂ ਇ¤ਥੋਂ ਦੀ ਹੀ ਧੀ ਹਾਂ, ਇਹ ਮੇਰਾ ਘਰ ਹੈ, ਮੈਂ ਆਪਣੇ ਘਰ ਤੋਂ ਬਾਹਰ ਕਿ¤ਥੇ ਜਾਵਾਂਗੀ। ਸ਼੍ਰੀਮਤੀ ਖੇਰ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਅਨੁਸੂਚਿਤ ਜਾਤੀ ਮੋਰਚਾ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਉਹ ਕਾਬਿਲੇਤਾਰੀਫ ਹਨ ਤੇ ਇਸ ਵਾਰ ਭਾਰਤ ਦੀ ਕਮਾਨ ਸ਼੍ਰੀ ਨਰਿੰਦਰ ਮੋਦੀ ਦੇ ਹ¤ਥ ’ਚ ਹੋਵੇਗੀ ਤੇ ਦੇਸ਼ ’ਚੋਂ ਕਾਂਗਰਸ ਦਾ ਸਫਾਇਆ ਹੋ ਜਾਵੇਗਾ।

Send this to a friend