ਨਵੀਂ ਦਿੱਲੀ, 26 ਮਾਰਚ (ਪੀ. ਟੀ.)-ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਮਜ਼ਬੂਤੀ ਆਉਣ ਤੇ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਦਰਾਂ ਘਟਣ ਕਾਰਨ ਅਗਲੇ ਹਫਤੇ ਦੇ ਸ਼ੁਰੂ ਵਿਚ ਪੈਟਰੋਲ ਦੀ ਕੀਮਤ 1 ਰੁਪਏ ਪ੍ਰਤੀ ਲਿਟਰ ਤੋਂ ਵਧ ਘਟਣ ਦੀ ਸੰਭਾਵਨਾ ਹੈ। ਹਾਲਾਂਕਿ ਸਬਸਿਡੀ ਘਟਾਉਣ ਲਈ ਹਰ ਮਹੀਨੇ ਥੋਹੜ੍ਹੀ ਥੋਹੜ੍ਹੀ ਕੀਮਤ ਵਧਾਉਣ ਦੀ ਅਪਣਾਈ ਨੀਤੀ ਤਹਿਤ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲਿਟਰ ਵਧ ਜਾਵੇਗੀ। ਸਰਕਾਰ ਦੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਵੱਲੋਂ ਸੋਧੀਆਂ ਹੋਈਆਂ ਤੇਲ ਕੀਮਤਾਂ 31 ਮਾਰਚ ਨੂੰ ਐਲਾਨੀਆਂ ਜਾਣੀਆਂ ਹਨ।