ਐਸ.ਏ.ਐਸ.ਨਗਰ, 15 ਨਵੰਬਰ (ਧਾਮੀ ਸ਼ਰਮਾ)- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਨਿਠ ਕੇ ਕੰਮ ਕਰ ਰਹੀ ਹੈ ਤੇ ਖੇਡਾਂ ਦੇ ਖੇਤਰ ਵਿਚ ਸੂਬੇ ਨੂੰ ਦੇਸ਼ ਵਿਚੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛਡੀ ਜਾਵੇਗੀ।ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ, ਜੋ ਕਿ ਦੇਸ਼ ਦੀ ਸਰਬੋਤਮ ਖੇਡ ਨੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਡ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਥੇ ਸੈਕਟਰ-78 ਸਥਿਤ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਸਾਲ 2015-16 ਦੌਰਾਨ ਸੂਬਾਈ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਮੈਡਲ ਜਿਤਣ ਵਾਲੇ 786 ਖਿਡਾਰੀਆਂ ਨੂੰ 02 ਕਰੋੜ 48 ਲਖ 89 ਹਜ਼ਾਰ 900 ਰੁਪਏ ਦੀ ਇਨਾਮੀ ਰਾਸ਼ੀ ਵੰਡਣ ਲਈ ਕਰਵਾਏ ਸੂਬਾ ਪਧਰੀ ਸਪੋਰਟਸ ਕੈਸ਼ ਐਵਾਰਡ ਸਮਾਗਮ ਵਿਚ ਬਤੌਰ ਮੁਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਜਿੰਨੀ ਸ਼ਿਦਤ ਨਾਲ ਪੰਜਾਬ ਦੇ ਖਿਡਾਰੀ ਮਿਹਨਤ ਕਰ ਰਹੇ ਹਨ, ਓਨੀ ਹੀ ਸ਼ਿਦਤ ਨਾਲ ਖੇਡ ਵਿਭਾਗ ਦੇ ਅਧਿਕਾਰੀ ਵੀ ਸੂਬੇ ਵਿਚ ਖੇਡਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਖਿਡਾਰੀਆਂ ਵਾਸਤੇ ਨੌਕਰੀਆਂ ਦੇਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤੇ ਯੋਗ ਖਿਡਾਰੀਆਂ ਨੂੰ ਹਰ ਹਾਲ ਨੌਕਰੀਆਂ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਇਹ ਹੁੰਦਾ ਹੈ ਕਿ ਟੀਮ ਗੇਮ ਸਬੰਧੀ ਐਵਾਰਡ ਦੀ ਰਾਸ਼ੀ ਟੀਮ ਦੇ ਸਾਰੇ ਖਿਡਾਰੀਆਂ ਵਿਚਾਲੇ ਵੰਡ ਦਿਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਨੇ ਟੀਮ ਗੇਮਾਂ ਦੇ ਹਰ ਇਕ ਮੈਂਬਰ ਨੂੰ ਵਖੋ ਵਖਰੀ ਇਨਾਮੀ ਰਾਸ਼ੀ ਦਿਤੀ ਹੈ, ਜੋ ਕਿ ਆਪਣੇ ਆਪ ਵਿਚ ਨਿਵੇਕਲਾ ਉਪਰਾਲਾ ਹੈ। ਇਸ ਮੌਕੇ ਮੀਡੀਆ ਵਲੋਂ ਪੁਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਪੰਜਾਬ ਨੇ ਕਿਹਾ ਕਿ ਸੂਬੇ ਦੀ ਪੁਲਿਸ ਅਤੇ ਸੁਰਖਿਆ ਪ੍ਰਬੰਧ ਬਹੁਤ ਮਜ਼ਬੂਤ ਹਨ ਅਤੇ ਸੂਬੇ ਵਿਚ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦਿਤੀ ਜਾਵੇਗੀ ਤੇ ਨਾ ਹੀ ਸੂਬੇ ਦਾ ਮਾਹੌਲ ਖਰਾਬ ਹੋਣ ਦਿਤਾ ਜਾਵੇਗਾ।
ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕਤਰ ਜਨਰਲ ਰਾਜਾ ਕੇ.ਐਸ. ਸਿਧੂ, ਵਧੀਕ ਮੁਖ ਸਕਤਰ (ਖੇਡਾਂ) ਸੰਜੇ ਕੁਮਾਰ, ਡਾਇਰੈਕਟਰ ਖੇਡ ਵਿਭਾਗ ਅੰਮ੍ਰਿਤ ਕੌਰ ਗਿਲ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਹਾਇਕ ਡਾਇਰੈਕਟਰ ਖੇਡ ਵਿਭਾਗ ਕਰਤਾਰ ਸਿੰਘ ਅਤੇ ਫਿਲਮ ਅਦਾਕਾਰ ਅਰਸ਼ਦ ਡਾਲੀ ਸਮੇਤ ਵਡੀ ਗਿਣਤੀ ਖਿਡਾਰੀ ਅਤੇ ਕੋਚ ਹਾਜ਼ਰ ਸਨ।
ਖਿਡਾਰੀਆਂ ਨੂੰ ਛੇਤੀ ਦਿਤੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ : ਰਾਣਾ ਸੋਢੀ



