ਸ਼ਾਹਕੋਟ, 17 ਜੁਲਾਈ (ਸੁਰਿੰਦਰ ਸਿੰਘ ਪਦਮ)-ਸ਼ਾਹਕੋਟ ‘ਚ ਇਕ ਟ੍ਰੈਵਲ ਏਜੰਟ ਨੇ ਪਰਵਾਸੀ ਮਜਦੂਰਾਂ ਨੂੰ ਧੋਖੇ ਨਾਲ ਰੇਲ ਗੱਡੀ ਦੀਆਂ ਜਾਅਲੀ ਟਿਕਟਾਂ ਬਣਾ ਕੇ ਦੇ ਦਿੱਤੀਆ।

ਪ੍ਰਵਾਸੀ ਮਜਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੇਲ ਗੱਡੀ ਦੀਆਂ ਟਿਕਟਾਂ ਸ਼ਾਹਕੋਟ ਮਾਡਲ ਥਾਣੇ ਦੇ ਸਾਹਮਣੇ ਮਾਰਕੀਟ ‘ਚ ਇਕ ਟ੍ਰੈਵਲ ਏਜੰਟ ਤੋਂ ਬੁਕ ਕਰਵਾਈਆ ਸਨ ਜੋ ਕਿ ਜਾਅਲੀ ਨਿਕਲੀਆਂ। ਵਿਨੋਦ ਬਿੰਦ ਪੁਤਰ ਸੀਤਾ ਰਾਮ ਬਿੰਦ ਵਾਸੀ ਮਹਾਕੋਲਾ ਜ਼ਿਲ੍ਹਾ ਮੁਗੇਰਾ (ਬਿਹਾਰ) ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰੀਆ ਟਿਕਟਾਂ ਲਈਆ ਸਨ ਤਾ ਇਸ ਟ੍ਰੈਵਲ ਏਜੰਟ ਨੇ ਸਾਨੂੰ ਇਕ ਪੇਪਰ ਕੰਪਿਉਟਰ ੱਿਵਚੋ ਕੱਢ ਕਿ ਦੇ ਦਿੱਤਾ ਜਿਸ ਉਪਰ ਮੇਰਾ ਅਤੇ ਮੇਰੇ ਤਿੰਨਾ ਸਾਥੀਆ ਦੇ ਨਾਮ ਸਨ। ਜਾਅਲੀ ਟਿਕਟਾਂ ਦਾ ਸਾਨੂੰ ਉਦੋ ਪਤਾ ਲੱਗਾ ਜਦੋਂ ਸਾਨੂੰ ਜਲੰਧਰ ਸਟੇਸ਼ਨ ਤੇ ਰੇਲ-ਟੀਟੀ ਨੇ ਗੱਡੀ ‘ਚ ਉਤਾਰ ਦਿੱਤਾ ਪਰ ਗੱਡੀ ਚੱਲਣ ਕਰ ਕੇ ਸਾਡਾ ਸਮਾਨ ਵੀ ਗੱਡੀ ਵਿੱਚ ਹਾ ਰਹਿ ਗਿਆ। ਸਾਡੇ ਸਾਰੇ ਬੰਦਿਆਂ ਨੇ ਟੋਟਲ 30 ਟਿਕਟਾਂ ਖਰੀਦੀਆ ਸਨ ਜੋ ਸਾਰੀਆ ਹੀ ਜਾਅਲੀ ਸਨ। ਅਸੀ ਹਰ ਇਕ ਟਿਕਟ ਦਾ 650 ਅਤੇ 750 ਰੁਪਏ ਤੱਕ ਭਰੇ ਸਨ ਅਸੀ ਹੁਣ ਟ੍ਰੈਵਲ ਏਜੰਟ ਤੋ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਤਾ ਟ੍ਰੈਵਲ ਏਜੰਟ ਸਵੇਰ ਤੋ ਹੀ ਦੁਕਾਨ ਬੰਦ ਕਰ ਕੇ ਕਿਤੇ ਚਲਿਆ ਗਿਆ ਹੈ ਅਸੀ ਦੁਖੀ ਹੋ ਕਿ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
ਰੇਲ ਗੱਡੀ ਦੀਆਂ ਜਾਅਲੀ ਟਿਕਟਾਂ ਦੀ ਵਿਕਰੀ ਹੋਈ ਸ਼ਾਹਕੋਟ ‘ਚ



