Skip to content
Independent perspectives. Global stories.
BREAKING

ਬਠਿੰਡਾ ਕਾਉਂਟਰ ਇੰਟੈਲੀਜੈਂਸ ਵਿੰਗ ਵੱਲੋਂ ਅਫੀਮ ਸਮੇਤ ਤਸਕਰ ਕਾਬੂ

Share this story

ਬਠਿੰਡਾ  17 ਜੁਲਾਈ  (ਪੀ. ਟੀ. ਬਿਊਰੋ) ਕਾਉਂਟਰ ਇੰਟੈਲੀਜੈਂਸ ਬਠਿੰਡਾ ਵਲੋਂ ਨਸ਼ਿਆਂ ਖਿਲਾਫ ਚਲਾਏ ਸ਼ਪੈਸ਼ਲ ਅਪਰੇਸ਼ਨ ਤਹਿਤ 17 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਦੋ ਅੰਤਰਰਾਜੀ ਸਮੱਗਲਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ
bathinda
ਦੋਸ਼ੀਆਂ ਦੀ ਪੁਲਿਸ ਮੁਤਾਬਿਕ ਦੀਪਕ ਕੁਮਾਰ ਸੋਨੀ ਪੁੱਤਰ ਜਗਦੀਸ਼ ਰਾਏ , ਵਾਸੀ ਸੁਦਾਮਾ ਨਗਰ ਗੰਗਾਨਗਰ ਰਾਜਸਥਾਨ ਹਾਲ ਅਬਾਦ ਪਿੰਡ ਦਾਦ ਪੱਖੋਵਾਲ ਰੋਡ ਲੁਧਿਆਣਾ ਅਤੇ ਰਾਜ ਕੁਮਾਰ ਪੁੱਤਰ ਬਾਵਾ ਰਾਮ ਵਾਸੀ ਪਿੰਡ ਸਜਰਾਣਾ ਥਾਣਾ ਅਰਨੀਵਾਲਾ ਜਿਲ੍ਹਾ ਫਾਜਿਲਕਾ ਵਜੋਂ ਹੋਈ ਦੇ ਖਿਲਾਫ ਮੁਕੱਦਮਾ ਨੰਬਰ 119 ਮਿਤੀ 16/07/13 ਅਧੀਨ ਧਾਰਾ 18/25/61/85 ਐਨ ਡੀ ਪੀ ਐਸ ਐਕਟ ਥਾਣਾ ਕੈਨਾਲ ਕਲੌਨੀ ਜਿਲ੍ਹਾ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ।ਕਾਉਂਟਰ ਇੰਟੈਲੀਜੈਂਸ ਬਠਿੰਡਾ ਦੇ ਆਈ ਜੀ ਡਾ: ਜਤਿੰਦਰ ਜੈਨ ਨੇ ਦੱਸਿਆ ਕਿ ਦੋਸ਼ੀਆਂ ਨੇ ਇੰਡਕਾ ਕਾਰ ਨੰ: ਡੀ ਐਲ -3ਸੀ (ਆਈ ਐਫ ) 0852 ਦੀ ਪਿਛਲੀ ਸੀਟ ਦੇ ਹੇਠ ਕੱਪੜੇ ਦੇ ਕਵਰ ਵਿਚ ਅਫੀਮ ਦੇ ਵੱਖ ਵੱਖ ਪੈਕਟ ਬਣਾ ਕੇ ਛੁਪਾ ਕੇ ਰੱਖੀ ਹੋਈ ਸੀ ਦੋਸ਼ੀ ਭੀਲਵਾੜਾ ਰਾਜਸਥਾਨ ਤੋ ਅਫੀਮ ਲਿਆ ਕੇ ਰਾਜਸਥਾਨ ਅਤੇ ਹਰਿਆਣਾ ਦੇ ਸਾਰੇ ਨਾਕੇ ਬੜੈ ਅਰਾਮ ਨਾਲ ਲੰਘ ਕੇ ਡੱਬਵਾਲੀ ਬਠਿੰਡਾ ਰੋਡ ਨੇੜੇ ਟੀ ਪੁਇੰਟ ਬਾਦਲ ਰੋਡ ਬਠਿੰਡਾ ਕੋਲ ਪੁੱਜੇ ਤਾਂ ਕਾਉਂਟਰ ਇੰਟੈਲੀਜੈਂਸ ਬਠਿੰਡਾ ਦੇ ਸ਼ਪੈਸ਼ਲ ਆਪਰੇਸ਼ਨ ਗਰੁੱਪ ਨੇ ਇਹਨਾਂ ਨੂੰ ਕਾਬੂ ਕਰ ਲਿਆ । ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਪਿਛਲੇ 10 ਸਾਲ ਤੋ ਸਮੱਗਲਿੰਗ ਦੇ ਧੰਦੇ ਨਾਲ ਜੁੜੇ ਹੋਏ ਹਨ। ਅਤੇ ਉਕਤ ਦੋਸ਼ੀ ਦੀਪਕ ਕੁਮਾਰ ਜੇਲ੍ਹ ਵਿਚੋ ਪੈਰੋਲ ਤੇ ਸਾਲ 2010 ਵਿਚ ਆਇਆ ਸੀ ਅਤੇ ਦੁਬਾਰਾ ਜੇਲ੍ਹ ਨਹੀ ਗਿਆ ਅਤੇ ਭਗੌੜਾ ਹੋ ਕੇ ਲੁਧਿਆਣਾ ਵਿਚ ਲੁਕ ਕੇ ਰਹਿ ਰਿਹਾ ਸੀ। ਇਸ ਤੇ ਪਹਿਲਾਂ ਵੀ ਮੁੱਕਦਮਾ ਨੰ:  79 ਅਧੀਨ 18 /61/85 ਮਿਤੀ 06/05/2008 ਥਾਣਾ ਨੇਹੀਆਂ ਵਾਲਾ , ਜਿਲ੍ਹਾ ਬਠਿੰਡਾ ਦਰਜ ਹੈ ਇਸ ਮੁਕੱਦਮੇ ਵਿਚ ਇਸ ਪਾਸੋ 10 ਕਿਲੋ ਅਫੀਮ ਬਰਾਮਦ ਹੋਈ ਜਿਸ ਵਿਚ ਇਸ ਨੂੰ 10 ਸਾਲ ਦੀ ਸਜਾ ਅਤੇ 1 ਲੱਖ ਰੁਪਏ ਜੁਰਮਾਨਾ ਹੋ ਚੁੱਕਾ ਹੈ, ਮੁਕੱਦਮਾ ਨੰ: 188,18 61, 85 ਮਿਤੀ 29, 08, 2004 ੍ਰਥਾਣਾ ਸਦਰ  ਜਿਲ੍ਹਾ ਮਾਨਸਾ ਦਰਜ ਹੈ ਇਸ ਮੁਕੱਦਮੇ ਵਿਚ ਇਸ ਪਾਸੋ 5 ਕਿਲੋ ਅਫੀਮ ਬਰਾਮਦ ਹੋਈ ਜਿਸ ਵਿਚ ਇਸ ਨੂੰ 4 ਸਾਲ ਦੀ ਸਜਾ ਅਤੇ 40 ਹਜਾਰ ਰੁਪÂੈ ਜੁਰਮਾਨਾ ਵੀ ਹੋ ਚੁੱਕਾ ਹੈ।ਇਸ ਦਾ ਪੂਰਾ ਪਰਿਵਾਰ ਵੱਡੇ ਪੱਧਰ ਤੇ ਸਮੱਗਲਿੰਗ ਕਰਦਾ ਹੈ ਇਸ ਦਾ ਜੀਜੇ ਰਾਜ ਕੁਮਾਰ , ਪਿਤਾ ਅਤੇ ਭਰਾ ਕਈ ਕੇਸਾਂ ਵਿਚ ਜੇਲ ਵਿਚ ਰਹਿ ਚੁੱਕੇ ਹਨ। ਇਸ ਦੇ ਪਿਤਾ ਜਗਦੀਸ਼ ਰਾਏ ਉਪਰ ਮੁਕੱਦਮਾ ਨੰ: 180 , ਮਿਤੀ 30, 09, 2009 ਅਧੀਨ 18,61,85 ਥਾਣਾ ਸਦਰ ਅਬੋਹਰ , ਜਿਲਾ ਫਿਰੋਜਪੁਰ ਵਿਖੇ ਦਰਜ ਹੈ ਇਸ ਵਿਚ ਇਸ ਤੋ 9 ਕਿਲੋ ਅਫੀਮ ਫੜੀ ਗਈ ਸੀ ਅਤੇ ਮੁਕੱਦਮਾ ਨੰ: 39, ਮਿਤੀ 01,06,2001 ਅਧੀਨ 18,61,85 ਥਾਣਾ ਸਿਟੀ ਮਲੋਟ ਜਿਲਾ ਮੁਕਤਸਰ ਦਰਜ ਸੀ ਇਸ ਮੁਕੱਦਮੇ ਵਿਚ ਇਸ ਪਾਸੋ 3 ਕਿਲੋ ਅਫੀਮ ਬਰਾਮਦ ਹੋਈ ਇਸ ਨੂੰ 10 ਸਾਲ ਦੀ ਸਜਾ ਹੋਈ ਅਤੇ ਫਿਰੋਜਪੁਰ ਜੇਲ ਵਿਚ ਬੰਦ ਸੀ ਜਿਸ ਤੇ ਮਿਤੀ 04,07,13 ਨੂੰ ਫਿਰੋਜਪੁਰ ਜੇਲ ਵਿਚ ਮੌਤ ਹੋ ਗਈ ਹੈ ਅਤੇ ਇਸ ਦੇ ਭਰਾ ਮੁਕੇਸ਼ ਕੁਮਾਰ ਉਪਰ ਵੀ ਮੁਕੱਦਮਾ ਨੰ: 79, ਅਧੀਨ 18,61,85 ਮਿਤੀ 06,05,2008 ਥਾਣਾ ਨੇਹੀਆਂ ਵਾਲਾ ਜਿਲਾ ਬਠਿੰਡਾ ਦਰਜ ਹੈ ਇਸ ਮੁਕੱਦਮੇ ਵਿਚ ਇਸ ਪਾਸੋ 10 ਕਿਲੋ ਅਫੀਮ ਬਰਾਮਦ ਹੋਈ ਇਸ ਨੂੰ 10 ਸਾਲ ਦੀ ਸਜਾ ਅਤੇ 1 ਲੱਖ ਰੁਪਏ ਜੁਰਮਾਨਾ ਹੋਇਆ ਹੈ ਜੋ ਕਿ ਪੈਰੋਲ ਤੋ ਭਗੌੜਾ ਹੈ। ਦੀਪਕ ਦੀ ਮਾਂ ਜੁਗਲ ਦੇਵੀ ਅਤੇ ਇਸ ਦੇ ਜੀਜਾ ਰਾਜ ਕੁਮਾਰ ਉਪਰ 18 ਕਿਲੋ ਅਫੀਮ ਦਾ ਮੁਕੱਦਮਾ ਸੂਰਤਗੜ ਰਾਜਸਥਾਨ ਵਿਖੇ ਦਰਜ ਹੈ। ਇਸ ਤੋ ਇਲਾਵਾ ਰਾਜ ਕੁਮਾਰ ਉਪਰ ਮੁਕੱਦਮਾ ਨੰ: 180 ਮਿਤੀ 30,09,2009 ਅਧੀਨ 18,61,85 ਥਾਣਾ ਸਦਰ ਅਬੋਹਰ ਜਿਲਾ ਫਿਰੋਜਪੁਰ ਵਿਖੇ ਦਰਜ ਹੈ ਇਸ ਮੁਕੱਦਮੇ ਵਿਚ ਇਸ ਪਾਸੋ 9 ਕਿਲੋ ਅਫੀਮ ਬਰਾਮਦ ਹੋਈ, ਇਹ ਮੁਕੱਦਮਾ ਅੰਡਰ ਟਰਾਇਲ ਹੈ ਅਤੇ ਇਸ ਮੁਕੱਦਮੇ ਵਿਚ ਫਿਰੋਜਪੁਰ ਜੇਲ ਵਿਚ ਬੰਦ ਹੈਦੋਸ਼ੀ ਭੀਲਵਾੜਾ ਰਾਜਸਥਾਨ ਤੋ 50,000/-ਹਜਾਰ ਰੁਪÂੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆ ਕੇ 90,000/-ਰੁਪÂੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੁਧਿਆਣਾ , ਬਠਿੰਡਾ , ਫਿਰੋਜਪੁਰ ਅਤੇ ਅੰਮ੍ਰਿਤਸਰ ਏਰੀਏ ਵਿਚ ਵੱਡੀ ਪੱਧਰ ਤੇ ਸਪਲਾਈ ਕਰਦੇ ਹਨ। ਉਕਤ ਉਪਰੇਸ਼ਨ ਦੀ ਸੁਪਰਵੀਜਨ ਸ੍ਰੀ ਅਜੈ ਮਲੂਜਾ , ਏ ਆਈ ਜੀ ਕਾਉਂਟਰ ਇੰਟੈਲੀਜੈਂਸ ਬਠਿੰਡਾ ਨੇ ਕੀਤੀ।

WRITTEN BY