ਫਿਰੋਜਪੁਰ 17 ਜੁਲਾਈ : ਡਾਕਟਰ ਜੀ.ਡੀ.ਪਾਂਡੈ, ਆਈ.ਪੀ.ਐਸ., ਡੀ.ਜੀ.ਪੀ ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡੀਫੈਸ,ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਕੇ.ਐਸ. ਘੁੰਮਣ ਡਿਪਟੀ ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਿਪਟੀ ਡਾਇਰੈਕਟਰ ਸਿਵਲ ਡੀਫੈਸ,ਪੰਜਾਬ, ਚੰਡੀਗੜ੍ਹ ਜੀ ਦੇ ਦਿਸਾ ਨਿਰਦੇਸਾ ਅਨੂਸਾਰ ਬਾਰਡਰ ਵਿੰਗ ਹੋਮ ਗਾਰਡਜ ਦੀਆ 10 ਕੰਪਨੀਆ ਪੱਛਮੀ ਬੰਗਾਲ ਪ੍ਰਾਂਤ ਵਿਖੇ ਹੋਣ ਵਾਲੇ ਪੰਚਾਇਤ ਇਲੈਕਸਨਾ ਲਈ ਮਿਤੀ 13/7/2013 ਨੂੰ ਇੱਕ ਸਪੈਸਲ ਟਰੇਨ ਰਾਂਹੀ ਸ੍ਰੀ ਬਲਦੇਵ ਸਿੰਘ ਟਾਈਗਰ ਡੀ.ਆਈ.ਜੀਕਮਕੰਟੀਜੈਂਟ ਇੰਚਾਂਰਜ ਬਾਰਡਰ ਵਿੰਗ ਹੋਮ ਗਾਰਡਜ ਦੀ ਨਿਗਰਾਨੀ ਹੇਠ ਅਮ੍ਰਿਤਸਰ ਰੇਲਵੇ ਸਟੇਸਨ ਤੋ ਰਵਾਨਾ ਹੋਈਆ । ਇਹਨਾ ਦੇ ਨਾਲ ਸਹਾਇਕ ਵਜੋ ਸ੍ਰੀ ਚਰਨਜੀਤ ਸਿੰਘ ਬਟਾਲੀਅਨ ਕਮਾਂਡਰ ਗੁਰਦਾਸਪੁਰ ਅਤੇ ਸ੍ਰੀ ਰਵਿੰਦਰ ਕੁਮਾਰ ਅਵਸਥੀ ਬਟਾਲੀਅਨ ਕਮਾਂਡਰ ਫਿਰੋਜਪੁਰ ਚੋਣ ਡਿਉਟੀ ਲਈ ਲਗਾਏ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਰਡਰ ਵਿੰਗ ਹੋਮ ਗਾਰਡਜ ਪਹਿਲਾ ਵੀ ਭਾਰਤ ਸਰਕਾਰ ਦੇ ਆਦੇਸਾ ਅਨੂਸਾਰ ਭਾਰਤ ਦੇ ਵੱਖ ਵੱਖ ਲਗਭਗ 16 ਪ੍ਰਾਂਤਾ ਵਿਖੇ ਜਿਵੇ ਕਿ ਜੰਮੂ ਕਸਮੀਰ, ਉਤਰ ਪ੍ਰਦੇਸ, ਛਤੀਸਗੜ੍ਹ, ਮੱਧ ਪ੍ਰਦੇਸ, ਬਿਹਾਰ, ਰਾਜਸਥਾਨ, ਹਰਿਆਣਾ, ਪੱਛਮੀ ਬੰਗਾਲ, ਮਹਾਰਾਸ਼ਟਰਾ, ਤ੍ਰਿਪੁਰਾ, ਮੇਘਾਲਿਆ ਅਤੇ ਗੋਆ ਆਦਿ ਦੇ ਨਾਜੁਕ ਪੂਆਂਇੰਟਾ ਤੇ ਸਾਤੀ ਪੂਰਵਕ ਇਲੈਕਸਨਾ ਕਰਵਾ ਚੁੱਕੀ ਹੈ। ਭਾਰਤ ਸਰਕਾਰ ਦੇ ਆਦੇਸਾ ਅਨੂਸਾਰ ਅਤੇ ਸੀਨੀਅਰ ਅਫਸਰਾ ਵਲੋ ਮਿਲੇ ਹੁੱਕਮਾ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਡਿਉਟੀ ਲਈ ਜਾ ਰਹੇ ਸਟਾਫ/ਜਵਾਨਾ ਵਲੋ ਇਹ ਵਿਸਵਾਸ ਦਿਵਾਇਆ ਗਿਆ ਹੈ ਕਿ ਇਹ ਆਪਣੀ ਡਿਉਟੀ ਪੂਰੀ ਤਨਦੇਹੀ , ਲਗਨ ਅਤੇ ਜੋਸ ਨਾਲ ਨਿਭਾ ਕੇ ਵਾਪਸ ਆਉਣਗੇ। ਮਹਿਕਮਾ ਪੰਜਾਬ ਹੋਮ ਗਾਰਡਜ ਅਤੇ ਪੰਜਾਬ ਪ੍ਰਾਂਤ ਦਾ ਨਾ ਰੋਸਨ ਕਰਨਗੇ । ਇਸ ਮੌਕੇ ਤੇ ਸ੍ਰੀ ਕੇਵਲ ਕ੍ਰਿਸਨ ਬਟਾਲੀਅਨ ਕਮਾਂਡਰ ਪੱਟੀ, ਸ੍ਰੀ ਅਸਵਨੀ ਕੁਮਾਰ ਸਟਾਫ ਅਫਸਰ, ਸ੍ਰੀ ਗੁਰਜੀਤ ਸਿੰਘ ਵਿਰਕ ਕੰਪਨੀ ਕਮਾਂਡਰ , ਸ੍ਰੀ ਰਜਿੰਦਰ ਕ੍ਰਿਸਨ ਸਹਾਇਕ ਜਿਲ੍ਹਾ ਕਮਾਂਡਰ, ਸ੍ਰੀ ਰਾਜ ਕੁਮਾਰ ਸਰਮਾਂ ਸਟਾਫ ਅਫਸਰ ਡੀ.ਆਈ.ਜੀ., ਸ੍ਰੀ ਨਿਰਮਲ ਸਿੰਘ ਏ.ਐਸ.ਆਈ ਅਤੇ ਰਵਾਨਾ ਹੋਣ ਵਾਲੇ ਕੰਪਨੀ ਕਮਾਂਡਰ /ਪਲਾਟੂਨ ਕਮਾਂਡਰ ਅਤੇ ਸਟਾਫ ਹਾਜਰ ਸੀ ।



