ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਨਵੇਂ ਉਮੀਦਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਵੱਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਹੈ¤ਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਵੱਲੋਂ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੀਮਤੀ ਅੰਬਿਕਾ ਸੋਨੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਐਲਾਨਾਂ ਤੋਂ ਇਲਾਵਾ ਕੁਝ ਨਹੀਂ ਕੀਤਾ ਅਤੇ ਲੋਕਾਂ ਨੂੰ ਵਿਕਾਸ ਦੇ ਨਾਂਅ ’ਤੇ ਗੁਮਰਾਹ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ
ਰਾਜਨੀਤੀ ਸਿਰਫ ਦੇਸ਼ ਦੀ ਸੇਵਾ ਖਾਤਿਰ ਕੀਤੀ ਹੈ। ਇਸ ਸਮੇਂ ਸੰਗਤਾਂ ਵਿੱਚ ਭਾਰੀ ਰੋਸ ਵੀ ਰਿਹਾ ਜਦੋਂ ਇਲੈਕਟ੍ਰੋਨਿਕ ਮੀਡੀਆ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਰਸਤੇ ਵਿੱਚ ਹੀ ਪ੍ਰੈ¤ਸ ਕਾਨਫਰੰਸ ਕਰਨ ਲਈ ਰੋਕ ਲਿਆ ਗਿਆ, ਜਿਸ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਉਨ੍ਹਾਂ ਨਾਲ ਰਾਣਾ ਕੇ.ਪੀ. ਸਿੰਘ, ਹਰਭਾਗ ਸਿੰਘ ਸੈਣੀ (ਜ਼ਿਲ੍ਹਾ ਪ੍ਰਧਾਨ), ਹਰਜੀਤ ਸਿੰਘ ਜੀਤਾ (ਸ਼ਹਿਰੀ ਪ੍ਰਧਾਨ), ਕੁਲਦੀਪ ਸਿੰਘ ਬੰਗਾ, ਤਰਲੋਚਨ ਸਿੰਘ, ਕਰਨਲ ਸੀ.ਡੀ. ਸਿੰਘ ਕੰਬੋਜ, ਡਾ. ਰਮੇਸ਼ ਦੱਤ ਸ਼ਰਮਾ, ਗੁਰਕਮਲ ਕੌਰ, ਬੱਬੀ ਮੁਕੇਰੀਆਂ, ਗੋਲਡੀ, ਕੇਵਲ ਸਿੰਘ ਢਿੱਲੋਂ, ਜੇ.ਐ¤ਸ. ਕੰਗ, ਬਲਬੀਰ ਸਿੰਘ ਸਿੱਧੂ, ਚੌਧਰੀ ਰਾਮ ਰਤਨ, ਕੁਲਦੀਪ ਨੰਦਾ, ਸ਼ਾਮ ਸੁੰਦਰ, ਸੰਗਤ ਸਿੰਘ, ਮੋਹਣ ਲਾਲ ਸੈਣੀ, ਗੋਪਾਲ ਕ੍ਰਿਸ਼ਨ ਵੈਦ, ਗੁਰਿੰਦਰ ਸਿੰਘ ਗੋਗੀ, ਤੇਜਵੀਰ ਸਿੰਘ ਜਾਗੀਰਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।