June 24, 2026 1:35 pm

2012 ’ਚ ਪ੍ਰਦੂਸ਼ਣ ਨੇ ਲਈ 70 ਲੱਖ ਲੋਕਾਂ ਦੀ ਜਾਨ

image ਜੇਨੇਵਾ, 25 ਮਾਰਚ (ਪੀ.ਟੀ.ਬਿਊਰੋ)- ਦਿਨੋਂ-ਦਿਨ ਵਧਦੇ ਜਾ ਰਹੇ ਪ੍ਰਦੂਸ਼ਣ ਕਾਰਨ ਜਿਥੇ ਕਈ ਬਿਮਾਰੀਆਂ ਜਨਮ ਲੈ ਰਹੀਆਂ ਹਨ, ਉਥੇ ਇਸ ਕਾਰਨ ਕਈ ਲੋਕ ਮੌਤ ਦੇ ਮੂੰਹ ਵਿਚ ਵੀ ਜਾ ਚੁੱਕੇ ਹਨ। ਹਾਲਾਂਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਹਨ, ਪਰ ਸੰਯੁਕਤ ਰਾਸ਼ਟਰੀ ਦੀ ਸਿਹਤ ਏਜੰਸੀ ਨੇ ਇਕ ਰਿਪੋਰਟ ਜਾਰੀ ਕਰਕੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਸਾਲ 2012 ਵਿਚ ਵਿਸ਼ਵ ਭਰ ਵਿਚ 70 ਲੱਖ ਲੋਕਾਂ ਦੀ ਮੌਤ ਹੋ ਗਈ। ਵਿਸ਼ਵ ਸਿਹਤ ਸੰਗਠਨ ਅਤੇ ਵਾਤਾਵਰਨ ਸਿਹਤ ਦੀ ਪ੍ਰਮੁੱਖ ਨੀਰਾ ਨੇ ਕਿਹਾ ਕਿ ਘਰ ਦੇ ਅੰਦਰ ਅਤੇ ਬਾਹਰ ਹਵਾ ਪ੍ਰਦੂਸ਼ਣ ਹੁਣ ਵਾਤਾਵਰਣ ਦੀ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਹ ਵਿਕਸਿਤ ਅਤੇ ਵਿਕਾਸਸ਼ੀਲ ਦੋਹਾਂ ਤਰ੍ਹਾਂ

ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2012 ਵਿਚ ਅੱਠ ਵਿਚੋਂ ਇਕ ਵਿਅਕਤੀ ਦੀ ਮੌਤ ਪ੍ਰਦੂਸ਼ਣ ਕਾਰਨ ਹੋਈ। ਪ੍ਰਦੂਸ਼ਣ ਕਾਰਨ ਕਈ ਖ਼ਤਰਨਾਕ ਬਿਮਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਵਿਚ ਦਿਲ ਸਬੰਧੀ ਰੋਗ, ਫੇਫੜਿਆਂ ਸਬੰਧੀ ਬਿਮਾਰੀਆਂ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਿਲ ਹਨ। ਵਿਸ਼ਵ ਪੱਧਰ ’ਤੇ ਪ੍ਰਦੂਸ਼ਣ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਦੇਸ਼ ਭਾਰਤ ਅਤੇ ਇੰਡੋਨੇਸ਼ੀਆ, ਦੱਖਣੀ ਪੂਰਬੀ ਏਸ਼ੀਆ, ਚੀਨ ਅਤੇ ਦੱਖਣੀ ਕੋਰੀਆ ਤੋਂ ਲੈ ਕੇ ਜਾਪਾਨ ਫਿਲੀਪੀਨ ਵਰਗੇ ਦੇਸ਼ ਸ਼ਾਮਿਲ ਹਨ।

Send this to a friend