June 24, 2026 1:38 pm

ਵੱਖ-ਵੱਖ ਸੜਕ ਹਾਦਸਿਆਂ ’ਚ ਪੰਜ ਦੀ ਮੌਤ ਅਤੇ ਪੰਜ ਜ਼ਖਮੀ

ਵਿਆਹ ਦੀਆਂ ਖੁਸ਼ੀਆਂ ਗ਼ਮੀ ’ਚ ਬਦਲੀਆਂ

image ਨਵਾਂਸ਼ਹਿਰ, 25 ਮਾਰਚ (ਵਿਜੇ ਜਯੋਤੀ)-ਨਵਾਂਸ਼ਹਿਰ ਵਿਖੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਗੰਭੀਰ ਫ¤ਟੜ ਹੋ ਗਏ। ਦਰਸ਼ਨ ਸਿੰਘ ਵਾਸੀ ਕ¤ਚਾ ਮਾਛੀਵਾੜਾ ਦੇ ਘਰ ਖੁਸ਼ੀਆਂ ਦਾ ਮਾਹੌਲ ਉਸ ਸਮੇਂ ਗ਼ਮ ਚ ਬਦਲ ਗਿਆ ਜਦੋਂ ਉਹਨਾਂ ਦੇ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਹਾਦਸੇ ਚ ਮੌਤ ਹੋ ਗਈ ਅਤੇ ਤਿੰਨ ਗੰਭੀਰ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਪਰਿਵਾਰ ਜ਼ੈਨ ਕਾਰ ਨੰਬਰ ਪੀ ਬੀ 11 ਵੀ 3799 ਤੇ ਸਵਾਰ ਹੋ ਕੇ ਪਿੰਡ ਡ¤ਲਾ ਨੇੜੇ ਗੁਰਾਇਆਂ ਤੋਂ ਵਿਆਹ ਸਮਾਰੋਹ ’ਚ ਸ਼ਾਮਿਲ ਹੋਣ ਉਪਰੰਤ ਵਾਪਸ ਪਰਤ ਰਿਹਾ ਸੀ। ਜਿਵੇਂ ਹੀ ਉਹਨਾਂ ਦੀ ਕਾਰ ਦੇਰ ਸ਼ਾਮ ਪਿੰਡ ਕੰਗ ਲਾਗੇ ਪਹੁੰਚੀ ਤਾਂ ਸਾਹਮਣੇ ਜਾ ਰਹੀ ਗੰਨੇ ਦੀ ਟਰਾਲੀ ਨਾਲ ਜਾ ਟਕਰਾਈ। ਹਾਦਸੇ ਦੌਰਾਨ

ਕਾਰ ਸਵਾਰ ਤਰਨਜੋਤ ਸਿੰਘ ਪੁ¤ਤਰ ਦਰਸ਼ਨ ਸਿੰਘ, ਲਵਲੀਨ ਸਿੰਘ ਪੁ¤ਤਰ ਸੁਖਵਿੰਦਰ ਸਿੰਘ ਅਤੇ ਕਰਮਜੀਤ ਕੌਰ ਪਤਨੀ ਹਰਵਿੰਦਰ ਸਿੰਘ ਸਾਰੇ ਵਾਸੀ ਕ¤ਚਾ ਮਾਛੀਵਾੜਾ ਦੀ ਮੌਤ ਹੋ ਗਈ। ਗੁਰਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ, ਕਾਰ ਚਾਲਕ ਹਰਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਪੁ¤ਤਰ ਰਤਨ ਸਿੰਘ ਨੂੰ ਗੰਭੀਰ ਹਾਲਤ ਚ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਦੇ ਟਰਾਲੀ ਹੇਠਾਂ ਵੜ ਜਾਣ ਕਾਰਨ ਉਸਦੀ ਛ¤ਤ ਉ¤ਡ ਗਈ ਤੇ ਪੁਲੀਸ ਥਾਂਣਾ ਰਾਹੋਂ ਦੇ ਏ.ਐਸ.ਆਈ ਕਰਮਜੀਤ ਸਿੰਘ ਅਤੇ ਏ.ਐਸ.ਆਈ ਹਰਦੀਪ ਸਿੰਘ, ਹੌਲਦਾਰ ਰਜਿੰਦਰ ਕੁਮਾਰ ਵਲੋਂ ਲੋਕਾਂ ਦੀ ਮ¤ਦਦ ਨਾਲ ਜਖ਼ਮੀ ਅਤੇ ਮ੍ਰਿਤਕ ਵਿਅਕਤੀਆਂ ਨੂੰ ਕ¤ਢਕੇ ਹਸਪਤਾਲ ਪਹੁੰਚਾਇਆ। ਪੁਲੀਸ ਵਲੋਂ ਮਹਿੰਦਰਾ ਟਰੈਕਟਰ ਦੇ ਚਾਲਕ ਰਣਜੀਤ ਸਿੰਘ ਪੁ¤ਤਰ ਮੋਹਣ ਸਿੰਘ ਵਾਸੀ ਗਰਚਾ ਖ਼ਿਲਾਫ਼ ਮਾਮਲਾ ਦਰਜ ਕਰਕੇ ਹਿਰਾਸਤ ਚ ਲੈ ਲਿਆ ਹੈ।  ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਦੇ ਪਰਿਵਾਰ ਚ ਵ¤ਡੇ ਪ¤ੁਤਰ ਦਾ ਵਿਆਹ ਸੀ ਜਿ¤ਥੋਂ ਉਸਦੇ ਪਰਿਵਾਰਕ ਮੈਂਬਰ ਵਾਪਸ ਘਰ ਪਰਤ ਰਹੇ ਸਨ।
ਇਸੇ ਤਰਾਂ ਅ¤ਜ ਸਵੇਰੇ ਨਵਾਂਸ਼ਹਿਰ-ਬੰਗਾਂ ਮੁ¤ਖ ਮਾਰਗ ਤੇ ਸਥਿ¤ਤ ਪਿੰਡ ਮ¤ਲਪੁਰ ਅੜ੍ਹਕਾਂ ਤੇ ਵਾਪਰੇ ਸੜਕ ਹਾਦਸੇ ਚ ਪਿੰਡ ਅ¤ਪਰਾ ਵਾਸੀ ਰਾਜੀਵ 33 ਸਾਲ ਅਤੇ ਬੇਟੀ ਵਿਨਿਸ਼ਾ 7 ਸਾਲ ਦੀ ਮੌਤ ਹੋ ਗਈ । ਮ੍ਰਿਤਕ ਦੀ ਪਤਨੀ ਪੂਜਾ  ਅਤੇ ਬੇਟੇ ਨਿਖਿਲ 3 ਸਾਲ ਨੂੰ ਡਾਕਟਰਾਂ ਵਲੋਂ ਡੀ.ਐਮ.ਸੀ. ਲੁਧਿਆਣਾ ਲਈ ਰੈਫ਼ਰ ਕਰ ਦਿ¤ਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜੀਵ ਆਪਣੀ ਪਤਨੀ ਅਤੇ ਬ¤ਚਿਆਂ ਸਮੇਤ ਸਹੁਰੇ ਘਰ ਪਿੰਡ ਜਾਡਲਾ ਤੋਂ ਮੋਟਰ ਸਾਈਕਲ ਹੀਰੋ ਹਾਂਡਾ ਨੰਬਰ ਪੀ ਬੀ 10 ਬੀ ਪੀ 6720 ਤੇ ਸਵਾਰ ਹੋ ਕੇ ਵਾਪਸ ਅ¤ਪਰਾ ਪਿੰਡ ਨੂੰ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਮ¤ਲਪੁਰ ਅੜ੍ਹਕਾਂ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇਂ ਤੋਂ ਆ ਰਹੇ ਛੋਟਾ ਹਾਥੀ ਨੰਬਰ ਐਚ ਆਰ 99 ਐਨ ਜੈ¤ਡ ਟੀ 2781 ਦੀ ਲਪੇਟ ਚ ਆ ਗਿਆ। ਹਾਦਸੇ ਉਪਰੰਤ ਲੋਕਾਂ ਵਲੋਂ ਉਕਤ ਚਾਰਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਦਾਖ਼ਲ ਕਰਵਾਇਆ ਜਿ¤ਥੇ ਕਿ ਜਖ਼ਮਾਂ ਦੀ ਤਾਬ ਨਾ ਝ¤ਲਦੇ ਹੋਏ ਨਿਖਿਲ ਅਤੇ ਵਿਨਿਸ਼ਾ ਦੀ ਮੌਤ ਹੋ ਗਈ। ਪੁਲੀਸ ਥਾਣਾਂ ਸਦਰ ਦੇ ਏ.ਐਸ.ਆਈ ਬਲਦੇਵ ਰਾਜ ਵਲੋਂ ਵਾਹਨਾਂ ਨੂੰ ਕਬਜ਼ੇ ਚ ਲੈਣ ਉਪਰੰਤ  ਛੋਟਾ ਹਾਥੀ ਚਾਲਕ ਮੁਹੰਮਦ ਆਸ਼ਿਫ਼ ਪੁ¤ਤਰ ਮੁਹੰਮਦ ਇਕਬਾਲ ਵਾਸੀ ਮਲੇਰਕੋਟਲਾ ਖ਼ਿਲਾਫ਼ ਅਧੀਨ ਧਾਰਾ 279, 337, 427, 338, 304 ਏ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿ¤ਤੀਆਂ ਹਨ। ਮ੍ਰਿਤਕਾਂ ਦਾ ਸੰਸਕਾਰ ਰਿਸ਼ਤੇਦਾਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾ ਰਿਹਾ ਹੈ।

Send this to a friend