Skip to content
Independent perspectives. Global stories.
BREAKING

ਜ਼ਿਲ੍ਹਾ ਮਾਨਸਾ ’ਚ 96.5 ਫ਼ੀਸਦੀ ਝੋਨੇ ਦੀ ਖ਼ਰੀਦ, 98 ਫ਼ੀਸਦੀ ਅਦਾਇਗੀ : ਡੀਸੀ

Share this story

ਖਿਆਲਾ ਕਲਾਂ, 1 ਨਵੰਬਰ (ਰਵਿੰਦਰ ਸਿੰਘ ਖਿਆਲਾ)- ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦਸਿਆ ਕਿ ਜ਼ਿਲ੍ਹਾ ਮਾਨਸਾ ਦੇ 115 ਖ਼ਰੀਦ ਕੇਂਦਰਾਂ ‘ਤੇ ਹੁਣ ਤਕ ਲਿਆਂਦੇ ਗਏ ਕੁਲ ਝੋਨੇ ਵਿਚੋਂ 96.32 ਫ਼ੀਸਦੀ ਝੋਨਾ ਖ਼ਰੀਦਿਆ ਜਾ ਚੁਕਾ ਹੈ ਅਤੇ ਖ਼ਰੀਦੇ ਝੋਨੇ ਬਦਲੇ ਕਿਸਾਨਾਂ ਨੂੰ 98 ਫ਼ੀਸਦੀ ਅਦਾਇਗੀ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਵਲੋਂ ਬੀਤੀ ਸ਼ਾਮ ਤਕ ਕੁਲ 3 ਲਖ 66 ਹਜ਼ਾਰ 340 ਮੀਟਰਕ ਟਨ ਝੋਨਾ ਮੰਡੀਆਂ ਵਿਚ ਲਿਆਂਦਾ ਗਿਆ, ਜਿਸ ਵਖ-ਵਖ ਖ਼ਰੀਦ ਏਜੰਸੀਆਂ ਵਲੋਂ 3 ਲਖ 52 ਹਜ਼ਾਰ 883 ਮੀਟਰਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਖ਼ਰੀਦੇ ਝੋਨੇ ਵਿਚੋਂ ਪਨਗ੍ਰੇਨ ਵਲੋਂ 1,13,935 ਮੀਟਰਕ ਟਨ, ਮਾਰਕਫ਼ੈਡ ਵਲੋਂ 97,143, ਪਨਸਪ ਵਲੋਂ 73,987, ਵੇਅਰ ਹਾਊਸ ਵਲੋਂ 37,961 ਅਤੇ ਪੰਜਾਬ ਐਗਰੋ ਵਲੋਂ 29,857 ਮੀਟਰਕ ਟਨ ਝੋਨਾ ਖ਼ਰੀਦਿਆ ਗਿਆ। ਉਨ੍ਹਾਂ ਦਸਿਆ ਕਿ ਖ਼ਰੀਦੇ ਝੋਨੇ ਵਿਚੋਂ 3 ਲਖ 776 ਮੀਟਰਕ ਟਨ ਦੀ ਚੁਕਾਈ ਕਰ ਲਈ ਗਈ ਹੈ, ਜੋ ਕੁਲ ਖ਼ਰੀਦ ਦਾ 85.23 ਫ਼ੀਸਦੀ ਬਣਦਾ ਹੈ।
ਇਸੇ ਤਰ੍ਹਾਂ ਖ਼ਰੀਦੇ ਝੋਨੇ ਬਦਲੇ ਕਿਸਾਨਾਂ ਨੂੰ ਕੁਲ ਰਕਮ 532.45 ਕਰੋੜ ਦੇ ਮੁਕਾਬਲੇ 521.56 ਫ਼ੀਸਦੀ ਰਕਮ ਦੀ ਅਦਾਇਗੀ ਕਰ ਦਿਤੀ ਗਈ ਹੈ, ਜੋ ਕੁਲ ਰਕਮ ਦਾ 97.95 ਫ਼ੀਸਦੀ ਬਣਦੀ ਹੈ।

WRITTEN BY