Skip to content
Independent perspectives. Global stories.
BREAKING

ਸੀ.ਐਸ.ਸੀ. ਸੈਂਟਰ ਸਾਦੇ ਹਾਸ਼ਮ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਵਿੱਚ ਏਕਤਾ ਦਿਵਸ ’ਤੇ ਕਰਵਾਏ ਗਏ ਮੁਕਾਬਲੇ

Share this story

ਸਾਦੇ ਹਾਸ਼ਮ. 1 ਨਵੰਬਰ (ਸੁਖਵਿੰਦਰ ਸੁੱਖ)- ਸੰਯੁਕਤ ਭਾਰਤ ਦੇ ਨਿਰਮਾਤਾ ਵਜੋਂ ਜਾਣੇ ਜਾਦੇ ਸਰਦਾਰ ਵੱਲ਼ਬ ਭਾਈ ਪਟੇਲ ਦੇ ਜਨਮ’ ਤੇ ਗੁਰੁ ਨਾਨਕ ਪਬਲਿਕ ਸੀਨੀ. ਸੈਕੰ. ਸਕੂਲ ਸ਼ਕੂਰ ਵਿਖੇ ਪੰਜਾਬ ਟਾਇਮਜ ਦ ੇਨਾਮਾਇੰਦੇ ਸੁਖਵਿੰਦਰ ਸੁੱਖ ,ਜਿਲ੍ਹਾ ਮੈਨੇਜਰ (ਸੀ.ਐਸ.ਸੀ.) ਪਵਨ ਕੁਮਾਰ ਅਤੇ ਗੁਰਤਾਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਇਹਨਾਂ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ, ਉਹਨਾਂ ਦੇ ਅਜਾਦੀ ਦੇ ਸੰਘਰਸ਼ ਸੰਬੰਧੀ ਲਿਖਣ, ਕੁਇੰਜ ਅਤੇ ਚਿਤਰਕਾਰੀ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੀ ਜੱਜ ਮੈਂਟ ਪਵਨ ਕੁਮਾਰ ਸੀ. ਐਸ. ਸੀ (ਜਿਲ੍ਹਾ ਮੈਨੇਜਰ) ਸੁਖਵਿੰਦਰ ਸੁੱਖ ਅਤੇ ਗੁਰਤਾਰ ਸਿੰਘ ਦੁਆਰਾ ਕੀਤੀ ਗਈ। ਵੱਖ-ਵੱਖ ਮੁਕਾਬਲਿਆ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਸੀ.ਐਸ.ਸੀ. ਮੈਨੇਜਰ ਪਵਨ ਕੁਮਾਰ, ਸੁਖਵਿੰਦਰ ਸੁੱਖ ਅਤੇ ਗੁਰਤਾਰ ਸਿੰਘ ਅਤੇ ਸਕੂਲ ਦੇ ਚੇਅਰ ਪਰਸਨ ਮੈਡਮ ਹਰਜੀਤ ਕੌਰ ਤੇ ਪ੍ਰਿੰਸੀਪਲ ਹਰਕਰਮ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ।ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕੈਲੰਡਰਵੀ ਭੇਂਟ ਕੀਤੇ ਗਏ। ‘ਏਕਤਾਦਿਵਸ’ ਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਭਾਸ਼ਣ ਦਿੰਦਿਆ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣਾ ਸਮੇਂ ਦੀ ਲੋੜ ਹੈ।ਨਾਲ ਹੀ ਉਹਨਾਂ ਦੁਆਰਾ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸੀ.ਐਸ.ਸੀ ਵੱਲੋ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ ਗਈ।

WRITTEN BY