ਫਰੀਦਕੋਟ, 24 ਮਾਰਚ (ਸੁਨੀਲ ਸਿੰਘ ਕਪੂਰ)-ਜੇਕਰ ਆਪਾਂ ਸਾਰੀ ਦੁਨੀਆ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਸਹੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁੱਝ ਖਾਸ ਵਿਚਾਰਾਂ ’ਤੇ ਗੌਰ ਜ਼ਰੂਰ ਕਰਨੀ ਪਵੇਗੀ ਬਾਬਤ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਚਕਰਵਰਤੀ ਦਲ ‘ਖਾਲਸਾ ਮਿਸ਼ਨਜ਼ ਆਫ ਗਰੁੱਪ’ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਮੋਬਾ: 97810-47013 ਅਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਸੀ.ਸੀ.ਪੀ. ਨਿਊਜ਼ ਚਮਚੜਿੱਕ ਮੋਬਾ: 98153-75445 ਨੇ ਕੋਟਕਪੂਰਾ ਵਿਖੇ ਵਿਸ਼ੇਸ਼ ਪ੍ਰੈ¤ਸ ਮਿਲਣੀ ਦੌਰਾਨ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਨਿਤਨੇਮ ਸਾਹਿਬ ਦੀਆਂ ਪੋਥੀਆਂ ਅੱਜਕੱਲ੍ਹ ਛਾਪਣ ਵਾਲਾ ਇੱਕ ਨਹੀਂ ਬਹੁਤ ਲੋਕ ਪੋਥੀਆਂ ਛਾਪ ਤੇ ਛਪਵਾ ਰਹੇ ਹਨ, ਕਈ ਜਥੇਬੰਦੀਆਂ ਨੇ ਪੋਥੀਆਂ ਛਪਵਾਈਆਂ ਹਨ, ਇਹ ਪੋਥੀਆਂ ਵਿਚ ਲਗਾ-ਮਾਤਰਾਂ, ਸ਼ਬਦਾਂ,
ਪਾਠਾਂ ਵਿਚ ਗਲਤੀਆਂ ਭਰਪੂਰ ਹਨ, ਚੌਪਈ ਸਾਹਿਬ ਦਾ ਪਾਠ ਵੀ ਪੂਰਾ ਨਹੀਂ ਹੈ, ਬਾਣੀ ਅਧੂਰੀ ਛਾਪੀ ਗਈ ਹੈ, ਜ਼ਿਆਦਾਤਰ ਇਹ ਵੀ ਦੇਖਿਆ ਗਿਆ ਹੈ ਕਿ ਜੋ ਪਾਠ ਕਰ ਰਿਹਾ ਹੈ ਲਿਖਿਆ ਕੁੱਝ ਹੈ ਤੇ ਪੜ੍ਹ ਕੁੱਝ ਰਿਹਾ ਹੈ, ਅਖੰਡ ਪਾਠ ਸਾਹਿਬ ਦਾ ਪਾਠ ਕਰਨ ਵਾਲੇ, ਜਦੋਂ ਅਨੰਦ ਸਾਹਿਬ ਦਾ ਪਾਠ ਕਰਦੇ ਹਨ ਤਾਂ ਪੰਜ ਪੌੜੀਆਂ ਪੜ੍ਹਕੇ ਗੁਰੂ ਸਾਹਿਬ ਦੇ ਅੰਗ ਇਕੱਠੇ ਪਰਤਦੇ ਹਨ ਤੇ ਸਲੋਕ ਪੜ੍ਹ ਦਿੰਦੇ ਹਨ, ਕੁਝ ਗ੍ਰੰਥੀ ਸਿੰਘ ਸਿਰਫ ਕੇਸਗੀ ਬੰਨ੍ਹ ਕੇ ਬਿਨਾਂ ਦਸਤਾਰ ਤੋਂ ਹੀ ਮਹਾਰਾਜ ਦੀ ਹਜ਼ੂਰੀ ਵਿੱਚ ਪਾਠ ਕਰਨ ਲੱਗ ਜਾਂਦੇ ਹਨ, ਸਾਰੇ ਤਖਤਾਂ ਦਾ ਨਿਤਨੇਮ ਵੀ ਆਪਸ ਵਿਚ ਮੇਲ ਨਹੀਂ ਖਾਂਦਾ ਤਾਂ ਦੱਸੋ ਸੱਚ ਕਿਸ ਤਰ੍ਹਾਂ ਪ੍ਰਗਟ ਹੋਵੇ? ਜੇ ਕਿਸੇ ਨੂੰ ਕਹਿੰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਤੈਨੂੰ ਜ਼ਿਆਦਾ ਪਤੈ, ਲੜਾਈ ਕਰਨ ਲਈ ਤੁਰੰਤ ਤਿਆਰ ਹੋ ਜਾਂਦਾ ਹੈ ਤਾਂ ਕਿਹਾ ਕਿਸਨੂੰ ਜਾਵੇ? ਜਿਸ ਪ੍ਰਤੀ ਖਾਲਸਾ ਪੰਥ ਪਤਾ ਨਹੀਂ ਕਿਉਂ ਚੁੱਪ ਹੈ? ਜੇਕਰ ਇਹ ਵੇਖੀਏ ਕਿ ਰਾਹਗੀਰਾਂ ਨੇ ਰਾਤ ਰਹਿਣੀ ਹੋਵੇ ਤਾਂ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਠੰਡ ਦੇ ਵਿਚ ਬਾਹਰ ਹੀ ਸੌਣਾ ਪੈਂਦਾ ਹੈ। ਕੁੱਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਕਾਰਨ, ਜੋ ਯਾਤਰੀ ਆਇਆ ਹੋਵੇ, ਉਸ ਦੀ ਪੁਛ-ਪੜਤਾਲ ਕਰਦੇ ਹਨ, ਗੁਰੂ ਘਰਾਂ ਵਿਚ ਰੁਕਣ ਨੂੰ ਜਗ੍ਹਾ ਦੇਣੀ ਬਣਦੀ ਹੈ ਪਰ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ, ਜੇ ਬੇਗੁਰੇ ਨਾ ਆਉਣਗੇ ਗੁਰਦੁਆਰਿਆਂ ਵਿਚ, ਤਾਂ ਸਿੰਘ ਸਿੱਖ ਕਿਸ ਤਰ੍ਹਾਂ ਸੱਜਣਗੇ? ਲੋਕ ਕਾਫੀ ਦਾਨ ਪੁੰਨ ਆਪਣੀਆਂ ਜ਼ਮੀਨਾਂ ਆਦਿ ਕਰਦੇ ਹਨ ਪਰ ਉਹ ਗੁਰਦੁਆਰਿਆਂ ਦੇ ਮੁਖੀਆਂ ਜਾਂ ਸੰਸਥਾ ਦੇ ਨਾਮ ਚੜ੍ਹ ਜਾਂਦੀ ਹੈ ਤੇ ਮਿਲੀ ਜ਼ਮੀਨ ਠੇਕੇ ’ਤੇ ਚੜ੍ਹਾ ਦਿੱਤੀ ਜਾਂਦੀ ਹੈ, ਠੇਕਾ ਆਉਂਦਾ ਰਹਿੰਦਾ ਹੈ, ਕੀ ਦਾਨ ਵਿਚ ਮਿਲੀ ਜ਼ਮੀਨ ਵਿਚ ਲੋੜ ਅਨੁਸਾਰ ਅਨਾਜ, ਸਬਜੀਆਂ ਨਹੀਂ ਬੀਜੀਆਂ ਜਾਣੀਆਂ ਚਾਹੀਦੀਆਂ? ਤਾਂ ਕਿ ਰਾਹਗੀਰ ਹੋਟਲਾਂ ਤੋਂ ਪ੍ਰਸ਼ਾਦਾ ਛਕਦਾ ਹੈ ਜਿਥੇ 100 ਰੂਪੈ ਆਮ ਜਿਹੀ ਗੱਲ ਹੈ ਖਰਚ ਹੋ ਜਾਂਦੇ ਹਨ, ਲੋਕ ਕਾਫੀ ਗਰੀਬ ਹੋ ਚੁੱਕੇ ਹਨ, ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਗੂ ਭੁਖਿਆਂ ਨੂੰ ਭੋਜਨ ਛਕਾਣ ਤਾਂ ਕਿ ਗੁਰੂ ਘਰਾਂ ਦਾ ਧਨ ਤੇ ਦਾਨੀ ਦੀ ਦਾਨ ਦਿੱਤਾ ਮਾਇਆ, ਜ਼ਮੀਨ ਕਿਸੇ ਅਰਥ ਲੱਗ ਸਕੇ। ਕੀ ਸ਼੍ਰੋਮਣੀ ਕਮੇਟੀ ਅਤੀ ਗਰੀਬ ਅੰਮ੍ਰਿਤਧਾਰੀ ਸਿੰਘਾਂ ਨੂੰ ਜੋ ਕਿਰਾਏ ਤੇ ਰਹਿ ਰਹੇ ਹਨ ਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਘਰ ਮੁਹੱਈਆ ਨਹੀਂ ਕਰਵਾ ਸਕਦੀ? ਕੀ ਕੋਈ ਗੁਰੂ ਘਰਾਂ ਨੂੰ ਪੈਸੇ ਦੀ ਤੰਗੀ ਹੈ? ਕੋਈ ਕਿਸੇ ਵੀ ਜਥੇਬੰਦੀ ਵਲੋਂ ਛਾਪੀ ਪੋਥੀ ਲੈ ਲਓ ਇੱਕ ਦੂਜੀ ਪੋਥੀ ਨਾਲ ਮੇਲ ਵੀ ਨਹੀਂ ਖਾਂਦੀ, ਅਰਥਾਂ ਦੇ ਅਨਰਥ ਕੀਤੇ ਹੋਏ ਹਨ, ਤਾਂ ਦੱਸੋ ਜਦੋਂ ਪਾਠ ਦੇ ਉਚਾਰਨ ਵਿਚ ਹੀ ਫਰਕ ਪਾ ਦਿੱਤਾ ਗਿਆ ਹੈ ਤਾਂ ਫਿਰ ਪਾਠ ਕਰਨ ਵਾਲੇ ਦਾ ਆਨੰਦ ਕਿਸ ਤਰ੍ਹਾਂ ਬਣੇ ? ਜੇ ਆਪਾਂ ਕਿਸੇ ਪ੍ਰੀਚਰ ਦਾ ਪਾਠ ਸੁਣੀਏ ਜਿਨ੍ਹਾਂ ਦੀਆਂ ਸੀਡੀਆਂ ਅੱਜ ਮਾਰਕੀਟਾਂ ਵਿਚ ਵਿੱਕ ਰਹੀਆਂ ਹਨ, ਸਟੀਕ ਤੇ ਹੋਰ ਗ੍ਰੰਥ ਤਾਂ ਇੱਕ ਹੀ ਬਣਾਉਣੇ ਚਾਹੀਦੇ ਸੀ ਪਰ ਅੱਜ ਅਨੇਕਾਂ ਹੀ ਬਣ ਗਏ ਹਨ, ਕੁੱਝ ਕਥਾਵਾਚਕ ਉਹ ਹਨ ਜੋ ਬਕੂਆ ਕਿਸੇ ਹੋਰ ਥਾਂ ਦਾ ਹੁੰਦਾ ਹੈ ਤੇ ਦਰਸਾਉਂਦੇ ਕਿਸੇ ਹੋਰ ਥਾਂ ਦਾ ਹਨ, ਟੀ.ਵੀ. ’ਤੇ ਸੁਨਣਾ ਹੋਵੇ ਤਾਂ ਪੋਥੀ ਸਾਹਮਣੇ ਰੱਖ ਕੇ ਸੁਣੋ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਗੰ੍ਰਥੀ ਸਿੰਘ, ਪ੍ਰਚਾਰਕ, ਕਥਾਵਾਚਕ ਕਿੰਨੀ ਬਾਣੀ ਗਲਤ ਪੜ੍ਹ ਰਹੇ ਹਨ ਤਾਂ ਦੱਸੋ ਉਹ ਅਕਾਲ ਪੁਰਖ ਨਾਲ ਸਾਡਾ ਨੈ¤ਟਵਰਕ ਕਿਸ ਤਰ੍ਹਾਂ ਜੁੜ ਸਕਦਾ ਹੈ? ਜੇ ਆਪਾਂ ਮੋਬਾਇਲ ਦਾ ਇੱਕ ਅੱਖਰ ਵੀ ਗਲਤ ਲਗਾ ਦੇਵਾਂਗੇ ਤਾਂ ਕੀ ਸਾਡਾ ਸੰਪਰਕ ਉਸ ਨਾਲ ਹੋਵੇਗਾ ਜਿਸ ਨੂੰ ਅਸੀਂ ਫੋਨ ਲਗਾਇਆ ਹੈ?
ਇਸੇ ਤਰ੍ਹਾਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਦਸਵੇਂ ਪਾਤਸ਼ਾਹ ਜੀ ਸ਼ਹੀਦੀ ਬਾਗ ਵਿਚ ਸੈਰ ਕਰ ਰਹੇ ਸਨ ਤਾਂ ਇੱਕ ਸਿੱਖ ਗੁਰਬਾਣੀ ਗਲਤ ਪੜ੍ਹ ਰਿਹਾ ਸੀ ਤਾਂ ਗੁਰੂ ਜੀ ਨੇ ਇੱਕ ਸੇਵਾਦਾਰ ਭੇਜਿਆ ਕਿ ਜਾਓ ਉਹ ਬਾਣੀ ਪੜ੍ਹਦੇ ਸਿੱਖ ਦੇ ਚਪੇੜਾਂ ਮਾਰ ਕੇ ਆਓ, ਸੇਵਕ ਨੇ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਬਾਣੀ ਪੜ੍ਹਦੇ ਸਿੱਖ ਦੇ ਚਪੇੜਾਂ ਮਾਰ ਦਿੱਤੀਆਂ ਤਾਂ ਬਾਣੀ ਪੜ੍ਹਦਾ ਸਿੱਖ ਗੁਰੂ ਜੀ ਕੋਲ ਆਇਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਲੋਕ ਪ੍ਰਲੋਕ ਵਿਚ ਗੁਰਬਾਣੀ ਤੁਹਾਡੀ ਸਹਾਇਤਾ ਕਰੇਗੀ ਪਰ ਮੇਰੇ ਤਾਂ ਬਾਣੀ ਪੜ੍ਹਦੇ ਦੇ ਚਪੇੜਾਂ ਵੱਜੀਆਂ! ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਕੀ ਪੜ੍ਹਦਾ ਸੀ ਦੁਬਾਰਾ ਪੜ੍ਹ ਉਸਨੇ ਪੜ੍ਹਿਆ : ‘‘ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ’’ ਤਾਂ ਹਜ਼ੂਰ ਨੇ ਉਸਦੀ ਬਾਂਹ ਫੜਕੇ ਰੋਮਾਂ ਨੂੰ ਖਿੱਚਿਆ ਤਾਂ ਉਹ ਤੜਫਿਆ ਤੇ ਹਜ਼ੂਰ ਨੇ ਕਿਹਾ ਕੀ ਗੱਲ ਹੈ ਤਾਂ ਸਿੱਖ ਨੇ ਕਿਹਾ ਕਿ ਮਹਾਰਾਜ ਤਕਲੀਫ ਹੁੰਦੀ ਹੈ ਤਾਂ ਹਜ਼ੂਰ ਨੇ ਕਿਹਾ ਗੁਰਬਾਣੀ ਦੀਆਂ ਲਗਾਂ ਮਾਤਰ ਸਾਡੇ ਰੋਮ ਹਨ, ਗਲਤ ਉਚਾਰਨ ਨਾਲ ਸਾਨੂੰ ਵੀ ਤਕਲੀਫ ਹੁੰਦੀ ਹੈ ਤੇ ਤੁਸੀਂ ਅਰਥ ਦਾ ਅਨਰਥ ਕਰੀ ਜਾਂਦੇ ਹੋ, ਜੇ ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ ਹੈ ਤਾਂ ਇਸ ਦਾ ਮਤਲਬ ਗੁਰੂ ਸੂਰਮਾ ਤਾਂ ਕੁੱਝ ਨਹੀਂ ਜਾਣਦਾ ਜਦ ਕਿ ਸ਼ੁਧ ਉਚਾਰਨ ‘‘ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ’’ ਲਿਖਿਆ ਹੈ ਕਿਉਂਕਿ ਕਰਤੇ ਦੀ ਮਿਤ ਨੂੰ ਗੁਰੂ ਸੂਰਮਾ ਜਾਣਦਾ ਹੈ। ਗੁਰੂ ਦੀ ਕ੍ਰਿਪਾ ਨਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਬਣਾਈ ਗਈ ਜਿਥੇ ਆਮ ਯੂਨੀਵਰਸਿਟੀਆਂ ਵਾਂਗੂੰ ਹੀ ਪੜ੍ਹਾਈ ਕਾਰਵਾਈ ਪਾਈ ਜਾ ਰਹੀ ਹੈ, ਪਰ ਇਸ ਯੂਨੀਵਰਸਿਟੀ ਦਾ ਮਤਲਬ ਕੀ ਹੈ : ਕਮਾਈ ਕਰਨੀ ਜਾਂ ਕੁੱਝ ਹੋਰ? ਪਰ ਚੇਅਰਮੈਨ ਤੇ ਪ੍ਰਧਾਨ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਮਹਾਨ ਕੁਰਬਾਨੀ ਦੇਣ ਵਾਲੇ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਯੂਨੀਵਰਸਿਟੀ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਜ਼ੀਰ ਗ੍ਰੰਥੀ ਸਿੰਘ ਤਿਆਰ ਹੋਣੇ ਚਾਹੀਦੇ ਹਨ ਜੋ ਬਾਣੀ ਦੀ ਸੰਥਿਆ ਕੀਤੀ ਵਾਲੇ ਪ੍ਰਫੈਸਰਾਂ ਪਾਸੋਂ ਸ਼ੁਧ ਉਚਾਰਨ ਦੀ ਵਿਦਿਆ ਲੈਂਦੇ ਸਾਰੇ ਸੰਸਾਰ ਵਿਚ ਇਸ ਯੂਨੀਵਰਸਿਟੀ ਤੋਂ ਪ੍ਰਮਾਣਿਤ ਸਰਟੀਫਿਕੇਟ ਜਾਰੀ ਹੋਣ, ਜਿਥੋਂ ਸਾਰੇ ਵਿਸ਼ਵ ਦੇ ਗੁਰਦੁਆਰਿਆਂ ਵਿਚ ਗ੍ਰੰਥੀ ਸਿੰਘ ਸ਼ੁਧ ਉਚਾਰਨ ਵਾਲੇ ਭੇਜੇ ਜਾਂਦੇ ਤਾਂ ਕਿ ਸੱਚੇ ਮਾਰਗ ਦਾ ਰਸਤਾ ਮਨੁੱਖ ਜਾਤੀ ਪ੍ਰਾਪਤ ਕਰ ਸਕਦੀ, ਪਰ ਅੱਜ ਕੱਲ੍ਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਪਾਰ ਬਣਾ ਰੱਖਿਆ ਹੈ ਕੁੱਝ ਮਾਇਆ ਦੇ ਲੋਭੀਆਂ ਨੇ, ਜਿਵੇਂ ਜਿਸ ਦਾ ਦਿਲ ਕਰਦਾ ਹੈ ਮਹਾਰਾਜ ਦਾ ਪ੍ਰਕਾਸ਼ ਕਰ ਲੈਂਦਾ ਹੈ ਨਾਲ ਆਪਣੀ ਮਨਮਤ ਨਾਲ ਹੀ ਬਾਣੀ ਪੜ੍ਹਨ ਲੱਗ ਜਾਂਦਾ ਹੈ ਨਾਲ ਆਪ ਦੋਸ਼ੀ ਬਣਦਾ ਹੈ ਨਾਲ ਸੰਗਤਾਂ ਨੂੰ ਦੋਸ਼ੀ ਬਣਾ ਰਿਹਾ ਹੈ ਜਦ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਪਹਿਲਾਂ ਹੀ ਪ੍ਰਕਾਸ਼ ਹਨ ਥਾਂ-ਥਾਂ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਸਾਰਾ ਦਿਨ ਮਹਾਰਾਜ ਨੂੰ ਖੋਲ੍ਹ ਕੇ ਰਖਿਆ ਜਾਂਦਾ ਹੈ ਤੇ ਚੌਰ ਸਾਹਿਬ ਕਰਨ ਵਾਲਾ ਵੀ ਨੇੜੇ ਨਹੀਂ ਹੁੰਦਾ, ਕੁੱਝ ਗੁਰਦੁਆਰਿਆਂ ਵਿਚ ਸਿਰਫ ਗ੍ਰੰਥੀ ਸਿੰਘ ਹੀ ਸੁਖ ਆਸਨ ਕਰਵਾਉਂਦੇ ਹਨ ਦੂਜਾ ਕੋਈ ਨਹੀਂ ਹੁੰਦਾ, ਮਹਾਰਾਜ ਪ੍ਰਕਾਸ਼ ਹੁੰਦੇ ਹਨ ਤੇ ਜ਼ਿੰਦਰੇ ਲਗਾ ਕੇ ਤੁਰ ਜਾਂਦੇ ਹਨ ਪ੍ਰਕਾਸ਼ ਕਰਨ ਵਾਲੇ…! ਤੇ ਮਹਾਰਾਜ ਨੂੰ ਰਾਤ ਨੂੰ ਭਾਵੇਂ 9 ਵੱਜ ਜਾਣ ਭਾਵੇਂ 10 ਵੱਜ ਜਾਣ ਸੁਖ ਆਸਣ ਕਰਵਾ ਦਿੱਤਾ ਜਾਂਦਾ ਹੈ, ਕੀ ਵਸਤੂ ਨਹੀਂ ਬਣਾ ਰਖਿਆ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨ੍ਹਾਂ ਕੁੱਝ ਚਹੇਤੇ ਗੁਰੂ ਦੇ ਚਾਹਵਾਨਾਂ ਨੇ ? ਮਹਾਰਾਜ ਨੂੰ ਰਾਤ ਵੇਲੇ ਸੁਖ ਆਸਨ ਤੇ ਬਿਰਾਜਮਾਨ ਕਰਕੇ ਉਤੋਂ ਏ.ਸੀ. ਛੱਡਕੇ ਜਿੰਦਰੇ ਲਗਾਏ ਜਾਂਦੇ ਹਨ ? ਜੇ ਇੱਕ ਪੁਲਿਸ ਥਾਣੇ ਵੱਲ ਨਿਗ੍ਹਾ ਮਾਰੀਏ ਤਾਂ ਬਾਹਰ ਸੰਤਰੀ ਹਾਜ਼ਰ ਹੀ ਰਹਿੰਦਾ ਹੈ ਪਰ ਜੁਗੋ ਜੁਗ ਅਟੱਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੇਟ ਮੂਹਰੇ ਤਾਲਾ ਲੱਗਾ ਹੁੰਦਾ ਹੈ ਤੇ ਬਾਹਰ ਕੋਈ ਪਹਿਰੇਦਾਰ ਨਹੀਂ ਹੁੰਦਾ ਪਰ ਸੁਭਾ ਜਦ ਕੋਈ ਆਉਂਦਾ ਹੈ ਤਾਂ ਜ਼ਿੰਦਰਾ ਖੋਲਿਆ ਜਾਂਦਾ ਹੈ ਜਿਵੇਂ ਕਿਸੇ ਕੈਦੀ ਨੂੰ ਜੇਲ੍ਹ ਵਿਚੋਂ ਬਾਹਰ ਕੱਢੀਦਾ ਹੈ, ਇਸ ਦਾ ਸਬੂਤ ਤਕਰੀਬਨ ਹੀ ਗੁਰੂ ਘਰਾਂ ਵਿਚੋਂ ਮਿਲ ਰਿਹਾ ਹੈ। ਅੱਜ ਕੱਲ੍ਹ ਗੁਰ ਇਤਿਹਾਸਾਂ, ਆਦਿ ਤੋਂ ਅੰਤ ਤੱਕ ਦੀਆਂ ਪੋਥੀਆਂ, ਨਿਤਨੇਮ ਦੀਆਂ ਪੋਥੀਆਂ ਬਿਨ੍ਹਾਂ ਵਸਤਰਾਂ ਤੋਂ ਹੀ ਵਿੱਕ ਰਹੀਆਂ ਹਨ ਗੁਰਦੁਆਰਿਆਂ ਦੀਆਂ ਸਟਾਲਾਂ ਤੇ ਬਜ਼ਾਰਾਂ ਚੋਂ, ਜੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੌਰ ਸਾਹਿਬ ਕਰਕੇ ਰੁਮਾਲਿਆਂ ਵਿਚ ਸਜਾਇਆ ਜਾਂਦਾ ਹੈ, ਸੁਖ ਆਸਣ ਵੀ ਆਲੀਸ਼ਾਨ ਬਨਾਏ ਗਏ ਹਨ ਤਾਂ ਕੀ ਕੋਈ ਲੋੜ ਨਹੀਂ ਹੈ ਉਨ੍ਹਾਂ ਵਿਚੋਂ ਕੱਢੀ ਬਾਣੀਆਂ ਦੀਆਂ ਪੋਥੀਆਂ ਤੇ ਵਸਤਰਾਂ ਦੀ ? ਆਮ ਹੀ ਦੇਖਿਆ ਗਿਆ ਹੈ ਕਿ ਕੋਈ ਨਿਤਨੇਮ ਸਾਹਿਬ ਦੀ ਪੋਥੀ ਨੂੰ ਪੱਟਾਂ ਤੇ ਬਿਨ੍ਹਾਂ ਵਸਤਰ ਲੈ ਕੇ ਬੈਠਾ ਹੁੰਦਾ ਹੈ, ਜੇ ਉਚੀ ਚੁਕਦਾ ਹੈ ਤਾਂ ਇੱਕ ਹੱਥ ਨਾਲ ਦੂਜੇ ਪਾਸੋਂ ਲਟਕ ਰਹੀ ਹੁੰਦੀ ਹੈ, ਕੀ ਇਹ ਗੁਰਬਾਣੀ ਤੇ ਬਾਣੀ ਦੀ ਪੌਥੀ ਦਾ ਨਿਰਾਦਰ ਨਹੀਂ ਹੋ ਰਿਹਾ, ਕੌਣ ਜ਼ਿੰਮੇਵਾਰ ਹੈ ਇਸ ਹੁੰਦੇ ਗੁਰਬਾਣੀ ਦੇ ਨਿਰਾਦਰ ਦਾ, ਉਹ ਹਨ ਗੁਰਦੁਆਰਿਆਂ ਦੇ ਮੁਖੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਬਾਣੀ ਪੜ੍ਹਨ ਲਈ ਰਿਹੇਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਵਸਤਰ ਸਮੇਤ ਪੋਥੀ ਰਿਹੇਲ ਤੇ ਰੱਖ ਕੇ ਬਾਣੀ ਪੜ੍ਹਨ ਵਾਲਾ ਬਾਣੀ ਪੜ੍ਹੇ ਤਾਂ ਗੁਰੂ ਦਾ ਸਤਿਕਾਰ ਹੋਰ ਵੀ ਜ਼ਿਆਦਾ ਹੋਵੇਗਾ ਜੇ ਅਸੀਂ ਗੁਰਬਾਣੀ ਦਾ ਸਤਿਕਾਰ ਕਰਾਂਗੇ ਕਰਵਾਵਾਂਗੇ ਤਾਂ ਸਤਿਗੁਰੂ ਜੀ ਉਸ ਸਿੱਖ ਦਾ ਵੀ ਹੋਰ ਸਤਿਕਾਰ ਕਰਵਾਉਣਗੇ ?
ਮਿਸ਼ਨ ਬੇਬੇ ਨਾਨਕੀ ਜੀ ਚਕਰਵਰਤੀ ਦਲ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਚਮਚੜਿੱਕ ਨੇ ਅਤੇ ਸਮੂਹ ਮੈਂਬਰਜ਼ ਅਤੇ ਅਹੁਦੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜੱਥੇ: ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਾਸੋਂ ਤੁਰੰਤ ਸਾਰੇ ਸਿਸਟਮ ਨੂੰ ਬਦਲਣ ਲਈ ਪੁਰਜ਼ੋਰ ਮੰਗ ਕੀਤੀ ਕਿ ਗੁਰਬਾਣੀ ਦੀਆਂ ਸਾਰੀਆਂ ਪੋਥੀਆਂ, ਨਿਤਨੇਮ ਗੁਟਕੇ ਸਾਹਿਬ ਆਦਿ ਇਤਿਹਾਸ ਜੋ ਵੱਖ ਵੱਖ ਲੋਕਾਂ ਦੁਆਰਾ ਛਪਵਾਈਆਂ ਗਈਆਂ ਹਨ ਨੂੰ ਬੰਦ ਕਰਦੇ ਸ਼ੁਧ ਬਾਣੀ ਤੇ ਪੂਰਨ ਪਾਠਾਂ ਵਾਲੀਆਂ ਪੋਥੀਆਂ ਲਾਗੂ ਕਰਵਾਈਆਂ ਜਾਣ ਤਾਂ ਕਿ ਸਾਰਾ ਸੰਸਾਰ ਸਿੱਖੀ ਦੀ ਲਾਸਾਨੀ ਸ਼ਹਾਦਤ ਦਾ ਮਿਸਾਲ ਗੁਰਬਾਣੀ ਸ਼ੁਧ ਪੜ੍ਹਕੇ ਗੁਰੂ ਵਾਲਾ ਬਣੇ ਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲੇ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚੋਂ ਗੁਰੂ ਦੇ ਵਜ਼ੀਰ ਤਿਆਰ ਕੀਤੇ ਜਾਣ ਤਾਂ ਕਿ ਇਸ ਯੂਨੀਵਰਸਿਟੀ ਦਾ ਕੋਈ ਮਹੱਤਵ ਨਿਕਲ ਸਕੇ ਤੇ ਵਰਦਾਨ ਸਿੱਧ ਹੋਵੇ ਇਹ ਵਿਸ਼ਵ ਯੂਨੀਵਰਸਿਟੀ ਅਤੇ ਪਾਠ ਕਰਨ ਲਈ ਸਾਰੇ ਸੰਸਾਰ ਦੇ ਗੁਰਦੁਆਰਿਆਂ ਵਿਚ ਰਿਹੇਲਾਂ ਲਾਗੂ ਕਰਵਾਈਆਂ ਜਾਣ ਜਿੰਨਾਂ ਤੇ ਰੱਖ ਕੇ ਪਾਠ ਕਰਤਾ ਪਾਠ ਕਰੇ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਜੋ ਸਰੋਵਰ ਸਾਹਿਬ ਹੈ ਇਸ ਵਿਚ ਤਕਰੀਬਨ ਸਾਰੇ ਹੀ ਇਸ਼ਨਾਨ ਕਰਦੇ ਹਨ, ਜ਼ਾਹਿਰ ਹੈ ਕਿ ਤੰਬਾਕੂ ਵਾਲੇ ਵੀ ਇਸ ਸਰੋਵਰ ਦੇ ਕੰਢੇ ਆਪਣੇ ਕੱਪੜਿਆਂ ਵਿਚ ਤੰਮਾਕੂ ਰੱਖਦੇ ਇਸ਼ਨਾਨ ਕਰਦੇ ਹੋਣਗੇ, ਜਦੋਂ ਕਿ ਪਹਿਲਾਂ ਪਰਿਕ੍ਰਮਾਂ ਵਿਚ ਬਣੇ ਸਥਾਨ ਤੇ ਇਸ਼ਨਾਨ ਕਰਨ ਤੋਂ ਬਾਅਦ ਹੀ ਸਰੋਵਰ ਸਾਹਿਬ ਵਿਚ ਵੜ੍ਹਨਾ ਚਾਹੀਦਾ ਹੈ ਪਰ ਡਿਊਟੀ ਵਾਲੇ ਸਿੰਘ ਵੀ ਡੀਊਟੀ ਦਿੰਦੇ ਰਹਿੰਦੇ, ਥੱਲਿਓ ਕੁੜਤੇ ਪਜਾਮੇ ਉਤੋਂ ਚੋਲਾ ਪਾਇਆ ਹੁੰਦਾ ਹੈ ਜੋ ਸਾਫ ਹੀ ਦਿਖਾਈ ਦਿੰਦਾ ਹੈ, ਸਰੋਵਰ ਸਾਹਿਬ ਵਿਚ ਛੋਟੇ ਛੋਟੇ ਬੋਰਡ ਲਗਾਏ ਗਏ ਹਨ ਕਿ ਲੱਤਾਂ ਲਮਕਾ ਕੇ ਨਾ ਬੈਠੋ ਤੇ ਕੋਈ ਚੀਜ਼ ਮੱਛੀਆਂ ਨੂੰ ਨਾ ਪਾਓ, ਸਿਰਫ ਡੁਬਕੀ ਲਗਾ ਕੇ ਨਿਕਲ ਆਓ, ਇਨ੍ਹਾਂ ਬੋਰਡਾਂ ਨੂੰ ਮੋਟੇ ਅੱਖਰਾਂ ਵਿਚ ਤੇ ਵੱਡੇ ਅਕਾਰ ਦੇ ਬੋਰਡ ਬਨਵਾਉਣੇ ਚਾਹੀਦੇ ਹਨ।
ਉਨ੍ਹਾਂ ਮਜ਼ੀਦ ਇਹ ਵੀ ਮੰਗ ਕੀਤੀ ਕਿ ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੁਮਾਲਾ ਸਾਹਿਬ ਜੋ ਬੇ-ਅੰਤਾਹ ਚੜ੍ਹਦੇ ਹਨ, ਉਨ੍ਹਾਂ ਦੀਆਂ ਪੰਡਾਂ ਦੀਆਂ ਪੰਡਾਂ ਭਰੀਆਂ ਬੇ-ਅਰਥ ਪਈਆਂ ਰਹਿੰਦੀਆਂ ਹਨ ਜਾਂ ਕੁੱਝ ਲੋਕਾਂ ਵਲੋਂ ਫਿਰ ਨਵੇਂ ਲਿਫਾਫਿਆਂ ਵਿਚ ਪੈਕ ਕਰਕੇ ਦੁਬਾਰਾ ਵੇਚਿਆ ਜਾਂਦਾ ਹੈ, ਜਿਸ ਬਾਰੇ ਸਾਡੇ ਵਿਚਾਰ ਅਨੁਸਾਰ ਆਪ ਸਭ ਨੂੰ ਪਤਾ ਹੀ ਹੋਵੇਗਾ ਪਰ ਸਾਡਾ ਤਾਂ ਇਹ ਵਿਚਾਰ ਹੈ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਵੇ ਜਿਸ ਵਿਚ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਵੇ ਕਿ ਰੁਮਾਲਿਆਂ ਦੀ ਬਜਾਏ 5-5 ਮੀਟਰ ਦੇ ਚਿੱਟੇ ਜਾਂ ਕੋਈ ਹੋਰ ਬਿਨਾਂ ਪ੍ਰਿੰਟ ਦੇ ਵਸਤਰ ਚੜਾਏ ਜਾਣ ਤਾਂ ਕਿ ਇਹ ਵਸਤਰ ਗੁਰਸਿੱਖਾਂ ਦੇ ਕੰਮ ਆ ਸਕਣ ਅਤੇ ਗੁਰੂ ਸਾਹਿਬ ਦੇ ਰੁਮਾਲੇ ਗੁਰਦੁਆਰਾ ਮੁਖੀ ਸੰਗਤਾਂ ਵਲੋਂ ਦਾਨ ਦਿੱਤੀ ਰਾਸ਼ੀ ਵਿਚੋਂ ਲਿਆਉਣ।
ਇਹ ਵੀ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਸਭ ਤੋਂ ਪਹਿਲਾਂ ਪੂਰੇ ਪੰਜਾਬ ਦਾ ਸਰਵੇਖਣ ਕਰਵਾਉਣ ਕਿ ਕਿੰਨੇ ਅੰਮ੍ਰਿਤਧਾਰੀ ਸਿੱਖਾਂ ਨੇ ਅੱਜ ਤੱਕ ਕੇਸ ਕਤਲ ਕੀਤੇ ਹਨ, ਕਿੰਨੇ ਅੰਮ੍ਰਿਤਧਾਰੀ ਸਿੱਖਾਂ ਦੇ ਪ੍ਰਵਾਰਕ ਮੈਂਬਰ ਕੇਸਾਂ/ਰੋਮਾਂ ਨੂੰ ਕਟਵਾਉਂਦੇ ਹਨ ਤਾਂ ਇਸ ਦਾ ਕਾਰਨ ਖੁਦ-ਬ-ਖੁਦ ਸਾਹਮਣੇ ਆ ਜਾਵੇ ਕਿ ਸਿੱਖੀ ਨੂੰ ਕੁੱਝ ਬੇ-ਧਿਆਨੀ ਕੀਤੀਆਂ ਗੱਲਾਂ ਨੇ ਹੀ ਪਿੱਛੇ ਕੀਤਾ ਹੋਇਆ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਅੱਜ ਕੁੱਝ ਸਿੱਖਾਂ ਦੀਆਂ ਲੜਕੀਆਂ ਦੇ ਤੇ ਹੋਰ ਧਰਮਾਂ ਦੀਆਂ ਲੜਕੀਆਂ ਦੇ ਲਿਬਾਸ ਹੀ ਠੀਕ ਨਹੀਂ ਹਨ ਬਲਕਿ ਜੀਨਾਂ ਵਗੈਰਾ ਪਾ ਕੇ ਪੂਰਾ ਸਰੀਰ ਨਹੀਂ ਢੱਕਦੀਆਂ ਸੜਕਾਂ ਤੇ ਆਮ ਹੀ ਦੇਖੀਆਂ ਜਾ ਸਕਦੀਆਂ ਹਨ ਜੋ ਇਸ ਮਾਤ ਲੋਕ ਤੇ ਰਹਿੰਦੇ ਮਨੁੱਖਾਂ ਦੀਆਂ ਨਜ਼ਰਾਂ ਤੇ ਚੜ੍ਹਦੀਆਂ ਹਨ, ਜਿਸ ਕਾਰਨ ਸਾਡਾ ਸੰਸਾਰ ਬਲਾਤਕਾਰ ਜਿਹੇ ਸੰਗੀਨ ਜੁਰਮਾਂ ਵਿਚ ਫੱਸ ਗਿਆ ਹੈ, ਕੀ ਪਹਿਰਾਵਿਆਂ ਬਾਬਤ ਸਿੱਖ ਜਗਤ ਨੂੰ ਧਿਆਨ ਨਹੀਂ ਦੇਣਾ ਚਾਹੀਦਾ ? ਇਹ ਵਿਚਾਰ ਕਿਸੇ ਨੂੰ ਭੰਡਣ ਜਾਂ ਕਿਸੇ ਦੇ ਦਿਲ ਨੂੰ ਦੁਖਾਉਣ, ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣਾ, ਕੋਈ ਰੰਜਸ਼ ਜਾਂ ਨਾਮ ਕਮਾਉਣ ਲਈ ਨਹੀਂ ਦੇ ਰਹੇ ਬਲਕਿ ਸਾਰਾ ਹੀ ਪੂਰਨ ਸੱਚ ਸਾਡੀ ਸੋਚ ਤੇ ਯਾਤਰਾ ਅਨੁਸਾਰ ਹੀ ਲਿਖਿਆ ਗਿਆ ਹੈ, ਪਰ ਜੇ ਫਿਰ ਵੀ ਕਿਸੇ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਤਾਂ ਅਸੀਂ ਮਾਫੀ ਮੰਗਦੇ ਹਾਂ ਤੇ ਰੋਸ ਕਰਨ ਵਾਲਿਆਂ ਨੂੰ ਵਜ੍ਹਾ ਵੀ ਪੁਛਦੇ ਹਾਂ , ਇਹੀ ਲੋਕ ਹਿੱਤ ਤੇ ਪ੍ਰੈਸ ਦੀ ਸੱਚੀ ਸੁੱਚੀ ਡਿਊਟੀ ਹੈ ਜੋ ਲਗਾਤਾਰ ਰਹਿੰਦੇ ਸਵਾਸਾਂ ਤੱਕ ਜਥੇਬੰਦੀ ਵਲੋਂ ਜਾਰੀ ਰਹੇਗੀ।