ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਸੋਨੂੰ ਖੇੜਾ)- ਹਲਕੇ ਦੇ ਪਿੰਡ ਕੰਦੂਖੇੜਾ ’ਚ ਸ਼ਰਾਬ ਪੀਣ ਦੀ ਲਤ ਦੇ ਸ਼ਿਕਾਰ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਸ਼ਰਾਬ ਲਈ ਪੈਸੇ ਨਾ ਦੇਣ ’ਤੇ ਕਹੀ ਨਾਲ ਹਮਲਾ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਤਵਾਰ ਸ਼ਾਮ ਕਰੀਬ 6 ਵਜੇ ਉਕਤ ਘਟਨਾਂ ਦੀ ਸੂਚਨਾਂ ਮਿਲਦੇ ਹੀ ਪਹੁੰਚੀ ¦ਬੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਕੰਦੂਖੇੜਾ ਨਿਵਾਸੀ ਕਰੀਬ 50 ਸਾਲਾ ਬਨਵਾਰੀ ਲਾਲ ਪੁੱਤਰ ਮਾੜੂ ਰਾਮ ਸ਼ਰਾਬ ਪੀਣ ਦਾ ਆਦੀ ਸੀ। ਉਸ ਦੀਆਂ ਦੋ ਬੇਟੀਆਂ ਦੀ ਸ਼ਾਦੀ ਹੋ ਚੁੱਕੀ ਹੈ, ਜਦਕਿ ਦੋ ਬੇਟੇ ਅਣ ਵਿਆਹੇ ਹਨ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਬਨਵਾਰੀ ਲਾਲ ਦੀ ਸ਼ਰਾਬ ਦੀ ਲਤ ਦੇ ਚੱਲਦੇ ਉਸਦਾ ਆਪਣੀ ਪਤਨੀ ਜੈਤਾਂ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਐਤਵਾਰ ਨੂੰ ਵੀ ਕਥਿਤ ਤੌਰ ’ਤੇ ਉਹ ਸ਼ਰਾਬ ਦੇ ਲਈ ਪਤਨੀ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਦੋਨਾਂ ’ਚ ਕਾਫੀ ਝਗੜਾ ਹੋਇਆ ਅਤੇ ਇਹ ਝਗੜਾ
ਐਨਾ ਵੱਧ ਗਿਆ ਕਿ ਗੁੱਸੇ ’ਚ ਆਕੇ ਬਨਵਾਰੀ ਲਾਲ ਨੇ ਕਹੀ ਚੁੱਕ ਕੇ ਜੈਤਾਂ ਦੇ ਸਿਰ ’ਤੇ ਦੇ ਮਾਰੀ। ਸ਼ਾਮ ਕਰੀਬ 6 ਵਜੇ ਹੋਈ ਇਸ ਘਟਨਾਂ ’ਚ ਜੈਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ¦ਬੀ ਪੁਲਿਸ ਨੇ ਮੌਕੇ ’ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੰ੍ਰਤੂ ਫਿਲਹਾਲ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ।