Skip to content
Independent perspectives. Global stories.
BREAKING

ਡੀ.ਏ.ਵੀ. ਬਾਦਸ਼ਾਹਪੁਰ ਨੇ ਕੁਸ਼ਤੀ ਮੁਕਾਬਲੇ ’ਚ ਓਵਰਆਲ ਟਰਾਫ਼ੀ ਜਿੱਤੀ

Share this story

ਬਾਦਸ਼ਾਹਪੁਰ, 31 ਅਕਤੂਬਰ (ਗੁਰਪ੍ਰਕਾਸ਼ ਧੰਜੂ)-ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚੋਂ ਡੀ.ਏ.ਵੀ. ਬਾਦਸ਼ਾਹਪੁਰ ਨੇ ਆਪਣੇ ਮਾਣਮੱਤੇ ਇਤਿਹਾਸ ਨੂੰ ਦੁਹਰਾਦਿਆਂ ਕੁੜੀਆਂ ਦੀ ਕੁਸ਼ਤੀ ਦੀ ਓਵਰ ਆਲ ਪੰਜਾਬ ਪੱਧਰ ਦੀ ਟਰਾਫੀ ਤੇ ਕਬਜ਼ਾ ਕੀਤਾ ਹੈ। ਇਹ ਮੁਕਾਬਲੇ ਜਲੰਧਰ ਵਿਖੇ ਕਰਵਾਏ ਗਏ। ਪੱਤਰਕਾਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਸਕੂਲ ਮੁੱਖੀ ਸ਼੍ਰੀ ਪੰਕਜ ਕੁਮਾਰ ਸਿੰਘ ਜੀ ਨੇ ਦੱਸਿਆ ਕਿ ਸਕੂਲ ਪੜ੍ਹਾਈ ਦੇ ਨਾਲ਼-ਨਾਲ਼ ਬੱਚੇ ਦੇ ਬਹੁਪੱਖੀ ਵਿਕਾਸ ਵੱਲ੍ਹ ਧਿਆਨ ਦਿੰਦਾ ਹੈ; ਜਿਸ ਦਾ ਨਤੀਜਾ ਅੱਜ ਇਸ ਜਿੱਤ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਕੂਲ ਦੀ ਜੂਡੋ ਦੀ ਟੀਮ ਜੋ ਮੁਕਾਬਲਿਆਂ ਲਈ ਜਾ ਰਹੀ ਉਹ ਵੀ ਟਰਾਫੀ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕਰੇਗੀ। ਉਨ੍ਹਾਂ ਨੇ ਸਰੀਰਿਕ ਅਧਿਆਪਕ ਜਗਤਾਰ ਸਿੰਘ ਅਤੇ ਬੱਚੇਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਧੀਆਂ ਨੂੰ ਮੌਕੇ ਪ੍ਰਦਾਨ ਕਰਨ ਤਾਂ ਜੋ ਉਹ ਵੀ ਆਸਮਾਨ ਛੂਹ ਸਕਣ।

WRITTEN BY