Skip to content
Independent perspectives. Global stories.
BREAKING

ਕੈਬਨਿਟ ਮੰਤਰੀ ਬਾਜਵਾ ਵੱਲੋਂ ‘ਖੇਡਾਂ ਪਿੰਡ ਹਰਚੋਵਾਲ ਦੀਆਂ’ ਦਾ ਪੋਸਟਰ ਜਾਰੀ

Share this story

ਹਰਚੋਵਾਲ, 31 ਅਕਤੂਬਰ (ਪ੍ਰਦੀਪ ਸਿੰਘ ਬੇਦੀ)-ਰਿਆੜਕੀ ਇਲਾਕੇ ਦੇ ਨੌਜਵਾਨਾਂ ਵਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਇਲਾਕੇ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਖੇਡਾਂ ਪਾਸੇ ਪ੍ਰੇਰਿਤ ਕਰਨਾ ਇਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਨ੍ਹਾਂ ਗਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੰਸਥਾ ਵਲੋਂ 2 ਤੋਂ 4 ਨਵਬੰਰ ਤਕ ਕਰਵਾਈਆਂ ਜਾ ਰਹੀਆਂ ‘ਖੇਡਾਂ ਪਿੰਡ ਹਰਚੋਵਾਲ ਦੀਆਂ‘ ਦਾ ਪੋਸਟਰ ਜਾਰੀ ਕਰਦਿਆਂ ਕੀਤਾ ? ਉਨ੍ਹਾਂ ਅਗੇ ਕਿਹਾ ਕਿ ਉਨ੍ਹਾਂ ਨੂੰ ਬੇਹਦ ਖੁਸ਼ੀ ਹੈ ਕਿ ਹਰਚੋਵਾਲ ਦੇ ਸਟੇਡੀਅਮ ਵਿਚ ਸੈਂਕੜੇ ਬਚੇ ਨੌਜਵਾਨ ਲੜਕੇ ਅਤੇ ਲੜਕੀਆਂ ਵਖ-ਵਖ ਖੇਡਾਂ ਦੀ ਸਿਖਲਾਈ ਲੈ ਰਹੇ ਹਨ। ਕੈਬਨਿਟ ਮੰਤਰੀ ਮੰਤਰੀ ਬਾਜਵਾ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬਣ ਰਹੇ ਸਟੇਡੀਅਮ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਇਸ ਸਟੇਡੀਅਮ ਨੂੰ ਪੰਜਾਬ ਦਾ ਇਕ ਨੰਬਰ ਦਾ ਸਟੇਡੀਅਮ ਬਣਾਇਆ ਜਾਵੇਗਾ। ਇਸ ਮੌਕੇ ਸ: ਬਾਜਵਾ ਨੇ ਸੰਕਲਪ ਸੰਸਥਾ ਦੇ ਮੈਂਬਰਾਂ ਦੀ ਪਿਠ ਥਾਪੜਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਹੀ ਇਮਾਨਦਾਰੀ ਨਾਲ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਮਿਹਨਤ ਕਰਦੇ ਰਹਿਣ, ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲਦਾ ਰਹੇਗਾ। ਇਸ ਸੰਸਥਾ ਦੇ ਮੈਂਬਰਾਂ ਵਲੋਂ ਦਿਤੇ ਗਏ ਸਦੇ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਉਹ 4 ਨਵੰਬਰ ਨੂੰ ਖੇਡਾਂ ਵਿਚ ਭਾਗ ਲੈ ਰਹੇ ਬਚਿਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਰੂਰ ਆਉਣਗੇ। ਇਸ ਮੌਕੇ ਗੁਰਿੰਦਰਪਾਲ ਸਿੰਘ ਸਾਬੀ ਪ੍ਰਧਾਨ, ਐਸ.ਆਈ. ਰਣਜੋਧ ਸਿੰਘ ਪਡਾ, ਹਰਭੇਜ ਸਿੰਘ ਰਿਆੜ, ਮਾ: ਦਵਿੰਦਰ ਸਿੰਘ ਪਪੀ, ਮੰਗਲ ਦਾਸ ਆਦਿ ਹਾਜ਼ਰ ਸਨ।

WRITTEN BY