ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਦਾ ਕੀਤਾ ਵੱਡਾ ਨੁਕਸਾਨ : ਭੈਣੀ
ਜਗਰਾਉਂ, 26 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋ ਸੀ ਬੀ ਆਈ ਨੂੰ ਆਪਣੇ ਵਿਰੋਧੀਆਂ ਨੂੰ ਡਰਾ ਧਮਕਾਂ ਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਦੇ ਵਿਰੋਧ ਵਿੱਚ ਸੀ ਬੀ ਆਈ ਦੇ ਚੰਡੀਗੜ੍ਹ ਦਫਤਰ ਦੇ ਬਾਹਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿੱਚ ਲਗਾਏ ਧਰਨੇ ਵਿੱਚ ਸਾਮਲ ਹੋਣ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਕਾਂਗਰਸੀ ਵਰਕਰਾਂ ਦਾ ਇੱਕ ਜੱਥਾ ਮੇਜਰ ਸਿੰਘ ਭੈਣੀ ਇੰਚਾਰਜ ਹਲਕਾ ਦਾਖਾ ਦੀ ਅਗਵਾਈ ਵਿੱਚ ਮੰਡੀ ਮੁੱਲਾਂਪੁਰ ਤੋ ਰਵਾਨਾ ਹੋਇਆ। ਇਸ ਸਮੇ ਮੇਜਰ ਸਿੰਘ ਭੈਣੀ ਨੇ ਗੱਲਬਾਤ ਕਰਦਿਆ ਕਿਹਾ ਕਿ ਪਹਿਲਾਂ ਤਾਂ ਨਰਿੰਦਰ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਜੋ ਤੁਗਲੁਕੀ ਫੈਸਲਾ ਦੇਸ ਦੀ ਜਨਤਾ ਤੇ ਧੱਕੇ ਨਾਲ ਲਾਗੂ ਕੀਤਾ ਸੀ ਫਿਰ ਜੀ ਐਸ ਟੀ ਲਾਉਣ ਵਰਗੇ ਘਾਤਕ ਫੈਸਲਿਆਂ ਤੋ ਅਜੇ ਦੇਸ਼ ਦੀ ਅਰਥ ਵਿਵਸਥਾ ਸੁਧਰ ਨਹੀ ਸਕੀ ਹੁਣ ਲੋਕ ਸਭਾ ਚੋਣਾਂ ਨੇੜੇ ਆਉਦੀਆਂ ਹੋਣ ਕਾਰਨ ਆਪਣੇ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਲਈ ਸੀ ਬੀ ਆਈ ਦੀ ਗਲਤ ਵਰਤੋ ਕਰਕੇ ਦੇਸ਼ ਨੂੰ ਹਿੰਦੂ ਰਾਸਟਰ ਬਣਾਉਣ ਵੱਲ ਧਕੇਲਿਆਂ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਆਰ ਐਸ ਐਸ ਦੇ ਸਿਆਸੀ ਵਿੰਗ ਭਾਜਪਾ ਵੱਲੋ ਹੁਣ ਤੱਕ ਜੋ ਵੀ ਫੈਸਲੇ ਲਏ ਗਏ ਹਨ ਉਹ ਸਿਰਫ ਤੇ ਸਿਰਫ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਲਏ ਗਏ ਹਨ। ਉਹਨਾਂ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਬਚਾਉਣ ਲਈ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਦੇਸ਼ ਨੂੰ ਕੰਗਾਲ ਹੋਣ ਤੋ ਬਚਾਇਆ ਜਾ ਸਕੇ। ਇਸ ਸਮੇ ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੋਸਲ, ਬਲਵਿੰਦਰ ਸਿੰਘ ਸੇਖੋ ਸੀਨੀਅਰ ਮੀਤ ਪ੍ਰਧਾਨ, ਮਹਿੰਦਰਪਾਲ ਸਿੰਘ ਲਾਲੀ ਮੀਤ ਪ੍ਰਧਾਨ, ਪਵਨ ਸਿਡਾਨਾ ਪ੍ਰਧਾਨ ਕਾਂਗਰਸ ਸਹਿਰੀ, ਕੁਲਦੀਪ ਸਿੰਘ ਬੱਦੋਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ, ਗੁਰਮੇਲ ਸਿੰਘ ਸਰਪੰਚ ਮੋਰਕਰੀਮਾ, ਨਿਰਮਲ ਸਿੰਘ ਕੋਠੇ ਹਾਂਸ, ਸੁਭਾਸ ਕੁਮਾਰ ਨਾਗਰ ਕੌਸਲਰ, ਗੁਰਮੀਤ ਸਿੰਘ ਪਮਾਲੀ, ਕਰਨੈਲ ਸਿੰਘ ਗਿੱਲ, ਈਸਰਇਕਬਾਲ ਸਿੰਘ ਦਿਉਲ, ਅਜਵਿੰਦਰ ਸਿੰਘ ਚੱਕ ਕਲਾਂ, ਸਤਨਾਮ ਸਿੰਘ ਮੋਰਕਰੀਮਾ, ਗੁਰਮੀਤ ਸਿੰਘ ਹਾਂਸ ਕਲਾਂ, ਬਲਵੰਤ ਸਿੰਘ ਧਨੋਆ, ਹਰਜੀਵਨ ਸਿੰਘ ਬੱਦੋਵਾਲ, ਜਸਵੰਤ ਸਿੰਘ ਬੱਦੋਵਾਲ, ਅਜੇ ਕੁਮਾਰ ਜੈਸਵਾਲ ਪ੍ਰਧਾਨ ਰਿਹੜੀ ਯੂਨੀਅਨ ਮੁੱਲਾਂਪੁਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਰਵਾਨਾ ਹੋਏ।



