ਫੂਲ ਟਾਊਨ, 26 ਅਕਤੂਬਰ (ਮੱਖਣ ਬੁੱਟਰ, ਮਨਦੀਪ ਢੀਂਗਰਾ)- ਭਗਵਾਨ ਵਾਲਮੀਕਿ ਜੀ ਪਾਵਨ ਪ੍ਰਗਟ ਦਿਵਸ ਮੌਕੇ ਦਲਿਤ ਚੇਤਨਾ ਮੰਚ ਫੂਲ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਲੋਕਾਂ ਨੂੰ ਭਗਵਾਨ ਬਾਲਮਿਕੀ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਨਸੀਹਤ ਦਿੱਤੀ ਤਾਂ ਜੋਂ ਸਮਾਜ ਵਿਚ ਚੱਲ ਰਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾਂ ਕਰ ਕੇ ਇਕ ਨੇਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਇਸੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੌਕੇ ਇਸ ਮੰਚ ਦੇ ਕੌਮੀ ਸਲਾਹਕਾਰ ਵਿੱਕੀ ਲੋਹਟ, ਕਾਲਾ ਸ਼ਰਮਾ, ਗੁਰਮੀਤ ਸਿੰਘ ਬੁੱਟਰ, ਮਨਜੀਤ ਸਿੰਘ ਧੁੰਨਾ, ਹੈਪੀ, ਕਰਨ ਆਦਿ ਹਾਜ਼ਰ ਸਨ।
ਦਲਿਤ ਚੇਤਨਾ ਮੰਚ ਫੂਲ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ



