Skip to content
Independent perspectives. Global stories.
BREAKING

48 ਘੰਟਿਆਂ ’ਚ ਜਗਰਾਉਂ ਪੁਲਿਸ ਵੱਲੋਂ 14 ਲੱਖ, 60 ਤੋਲੇ ਸੋਨੇ ਦੀ ਵਾਰਦਾਤ ਕਰਨ ਵਾਲਾ ਗਿਰੋਹ ਕਾਬੂ

Share this story

ਗਿਰੋਹ ਦੇ ਸਰਗਨਾ ’ਤੇ ਪਹਿਲਾ ਵੀ 28 ਮੁਕੱਦਮੇ ਦਰਜ-5 ਕਾਬੂ 2 ਫਰਾਰ

ਜਗਰਾਉਂ, 23 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)-ਡੀ.ਜੀ. ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਅਤੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਅਹਿਮ ਸਫ਼ਲਤਾ ਹਾਸਿਲ ਹੋਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ (ਦਿਹਾਤੀ) ਦੇ ਐਸ. ਐਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨੀਂ ਲੁਟੇਰਿਆਂ ਨੇ ਨਛੱਤਰ ਸਿੰਘ ਪਰਿਵਾਰ ਨੂੰ ਬੰਦੀ ਬਣਕੇ 14 ਲੱਖ ਰੁਪਏ, 60 ਤੋਲੇ ਸੋਨਾ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਐਸ. ਪੀ.(ਇੰਨ:) ਤਰੁਨ ਰਤਨ, ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ, ਡੀ. ਐਸ. ਪੀ. ਪ੍ਰਭਜੋਤ ਕੌਰ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਵੀਰ ਸਿੰਘ, ਥਾਣਾ ਦਾਖਾ ਦੇ ਇੰਚਾਰਜ ਇੰਦਰਜੀਤ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਰਣਧੀਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ 5 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਅਹਿਮ ਕੇਸ ਨੂੰ 48 ਘੰਟਿਆਂ ’ਚ ਟਰੇਸ ਕਰ ਦਿਖਾਇਆ।
ਪੁਲਿਸ ਨੇ ਮਨਮੋਹਣ ਸਿੰਘ ਉਰਫ ਮੋਹਣਾ, ਪਰਮਾ ਨੰਦ ਉਰਫ ਨੰਦੂ, ਅਜੇ ਕੁਮਾਰ ਉਰਫ ਘੱਲੂ, ਰਵੀ ਕੁਮਾਰ ਉਰਫ ਬੱਗੂ ਤੇ ਅਰਜਨ ਕੁਮਾਰ ਉਰਫ ਥਾਪਾ ਨੂੰ ਗ੍ਰਿਫ਼ਤਾਰ ਕਰ ਇਨ੍ਹਾਂ ਕੋਲੋ 4 ਲੱਖ 70 ਹਜਾਰ ਰੁਪਏ ਨਗਦੀ, ਸੋਨੇ ਦੇ ਗਹਿਣੇ 265 ਗ੍ਰਾਮ, ਚਾਂਦੀ ਦੇ ਗਹਿਣੇ 130 ਗ੍ਰਾਮ, 3 ਐਕਟਿਵਾ ਅਤੇ ਇੱਕ ਕਿਰਪਾਨ, ਤਿੰਨ ਕਿਰਚਾਂ ਆਦਿ ਬਰਾਮਦ ਕਰ ਲਈਆਂ ਗਈਆਂ ਹਨ ਤੇ ਇਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 273 ਅ/ਧ 394/458 ਆਈ.ਪੀ.ਸੀ ਥਾਣਾ ਸਿਟੀ ਜਗਰਾਉਂ ਦਰਜ ਕੀਤਾ ਗਿਆ।
ਐਸ. ਐਸ. ਪੀ. ਨੇ ਦੱਸਿਆ ਕਿ ਲੁਟੇਰੇ ਲੁੱਟ ਦਾ ਸਮਾਨ ਆਪਸ ’ਚ ਵੰਡ ਚੁੱਕੇ ਸਨ, ਇਸ ਲਈ ਫਰਾਰ ਦੋ ਲੁਟੇਰਿਆਂ ਕੋਲ ਸਮਾਨ ਅਜੇ ਬਰਾਮਦ ਕਰਨਾ ਬਾਕੀ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਲੁਟੇਰਾ ਗਿਰੋਹ ਦਾ ਸਰਗਨਾ ਮਨਮੋਹਣ ਸਿੰਘ ਉਰਫ਼ ਮੋਹਣਾ ਖਿਲਾਫ਼ ਪਹਿਲਾ ਵੀ 28 ਮੁਕੱਦਮਾ ਦਰਜ ਹਨ, ਇਸੇ ਤਰ੍ਹਾਂ ਪਰਮਾ ਨੰਦ ਉਰਫ਼ ਨੰਦੂ ਖਿਲਾਫ਼ 10 ਤੇ ਅਰਜਨ ਕੁਮਾਰ ਉਰਫ਼ ਥਾਪਾ ਖਿਲਾਫ਼ 3 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਬੀਤੀ 15-16 ਅਕਤੂਬਰ ਦੀ ਰਾਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਸ਼ਨੀ ਮੰਦਿਰ ’ਚੋਂ ਗੋਲਕ ਚੋਰੀ ਹੋਈ ਸੀ, ਜਿਸ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 272 ਅ/ਧ 454/380 ਤਹਿਤ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਇਸ ਮਾਮਲੇ ’ਚ ਦੋ ਨਬਾਲਗਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋ 7640 ਰੁਪਏ ਬਰਾਮਦ ਕੀਤੇ ਗਏ। ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹੇ ’ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

WRITTEN BY